Fri, Apr 26, 2024
Whatsapp

ਪੰਜਾਬ 'ਚ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਮਤਦਾਨ ਜਾਰੀ, ਚਾਰੇ ਹਲਕਿਆਂ 'ਚ ਹੁਣ ਤੱਕ ਇੰਨ੍ਹੇ ਫੀਸਦੀ ਹੋਈ ਵੋਟਿੰਗ !

Written by  Jashan A -- October 21st 2019 10:08 AM
ਪੰਜਾਬ 'ਚ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਮਤਦਾਨ ਜਾਰੀ, ਚਾਰੇ ਹਲਕਿਆਂ 'ਚ ਹੁਣ ਤੱਕ ਇੰਨ੍ਹੇ ਫੀਸਦੀ ਹੋਈ ਵੋਟਿੰਗ !

ਪੰਜਾਬ 'ਚ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਮਤਦਾਨ ਜਾਰੀ, ਚਾਰੇ ਹਲਕਿਆਂ 'ਚ ਹੁਣ ਤੱਕ ਇੰਨ੍ਹੇ ਫੀਸਦੀ ਹੋਈ ਵੋਟਿੰਗ !

ਪੰਜਾਬ 'ਚ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਮਤਦਾਨ ਜਾਰੀ, ਚਾਰੇ ਹਲਕਿਆਂ 'ਚ ਹੁਣ ਤੱਕ ਇੰਨ੍ਹੇ ਫੀਸਦੀ ਹੋਈ ਵੋਟਿੰਗ !,ਜਲਾਲਾਬਾਦ: ਪੰਜਾਬ ਦੀਆਂ 4 ਵਿਧਾਨ ਸਭਾ ਹਲਕਿਆਂ 'ਚ ਜ਼ਿਮਨੀ ਚੋਣਾਂ ਪੈਣ ਦਾ ਕੰਮ ਸਵੇਰੇ ਤੋਂ ਸ਼ੁਰੂ ਹੋ ਚੁੱਕਾ ਹੈ। ਵੋਟਾਂ ਨੂੰ ਲੈ ਕੇ ਪੰਜਾਬ ਦੇ ਚਾਰੇ ਹਲਕਿਆਂ 'ਚ ਵੋਟਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸਵੇਰ ਤੋਂ ਹੀ ਪੋਲਿੰਗ ਬੂਥਾਂ ਦੇ ਬਾਹਰ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। By-elections 2019: Mukerian Congress Candidate Indu Bala Booth number - 117 Votingਪੰਜਾਬ ਦੇ 4 ਹਲਕਿਆਂ ਜਲਾਲਾਬਾਦ, ਦਾਖਾ, ਮੁਕੇਰੀਆਂ ਅਤੇ ਫਗਵਾੜਾ 'ਚ ਸੁਰੱਖਿਆ ਪ੍ਰਬੰਧਾਂ ਹੇਠ ਵੋਟਿੰਗ ਦਾ ਕੰਮ ਜਾ ਜਾਰੀ ਹੈ। ਚਾਰੇ ਹਲਕਿਆਂ 'ਚ ਹੁਣ ਤੱਕ ਦੀ ਵੋਟਿੰਗ ਸਾਹਮਣੇ ਆ ਚੁੱਕੀ ਹੈ। ਜਿਸ ਦੌਰਾਨ ਹੁਣ ਤੱਕ ਮੁਕੇਰੀਆਂ 'ਚ 12 ਫ਼ੀਸਦ, ਫਗਵਾੜਾ 'ਚ 7.6 ਫ਼ੀਸਦ, ਦਾਖਾ ਹਲਕੇ 'ਚ 6.54 ਅਤੇ ਜਲਾਲਾਬਾਦ ਹਲਕੇ 'ਚ 14 ਫ਼ੀਸਦ ਵੋਟਿੰਗ ਹੋ ਚੁੱਕੀ ਹੈ। ਹੋਰ ਪੜ੍ਹੋ: ਨਿਊਜ਼ੀਲੈਂਡ ਮਸਜਿਦ ਗੋਲੀਬਾਰੀ: ਹੁਣ ਤੱਕ 49 ਲੋਕਾਂ ਦੀ ਮੌਤ, ਕਈ ਜ਼ਖਮੀ By-elections 2019: Jalalabad constituency Booth No-11 Voting stopped due to malfunction of the voting machineਤੁਹਾਨੂੰ ਦੱਸ ਦਈਏ ਕਿ ਇਹ ਵੋਟਿੰਗ ਦੀ ਪ੍ਰਕਿਰਿਆ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਲੋਕ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੇ ਲਈ ਪੋਲਿੰਗ ਬੂਥਾਂ 'ਤੇ ਪੁੱਜ ਰਹੇ ਹਨ। ਜ਼ਿਕਰ ਏ ਖਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ -ਭਾਜਪਾ , ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਚਾਰੇ ਸੀਟਾਂ ‘ਤੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। ਇਸ ਦੇ ਇਲਾਵਾ ਕੁੱਝ ਆਜ਼ਾਦ ਉਮੀਦਵਾਰ ਚੋਣ ਮੈਦਾਨ ’ਚ ਹਨ। ਇਸ ਦੌਰਾਨ ਦਾਖਾ, ਮੁਕੇਰੀਆਂ, ਜਲਾਲਾਬਾਦ ਅਤੇ ਫਗਵਾੜਾ ਵਿਧਾਨ ਸਭਾ ਹਲਕਿਆਂ ਵਿਚ ਕੁੱਲ 33 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। By-elections 2019: Punjab 4 Assembly constituencies today Votingਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਚੋਣਾਂ ਦੇ ਨਤੀਜੇ 24 ਤਰੀਕ ਨੂੰ ਐਲਾਨੇ ਜਾਣਗੇ। ਵੋਟਿੰਗ ਨੂੰ ਧਿਆਨ 'ਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। -PTC News


Top News view more...

Latest News view more...