ਮੁੱਖ ਖਬਰਾਂ

ਪੰਜਾਬ ਦੇ ਮੁੱਖ ਸਕੱਤਰ ਨੂੰ ਨਹੀਂ ਪਸੰਦ ਆਪਣਾ ਸ਼ਾਰਟ ਨਾਮ, ਵਿਜੇ ਕੁਮਾਰ ਜੰਜੂਆ ਲਿਖਣ ਲਈ ਪੱਤਰ ਜਾਰੀ

By Ravinder Singh -- July 28, 2022 12:21 pm

ਚੰਡੀਗੜ੍ਹ : ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੂੰ ਆਪਣਾ ਸ਼ਾਰਟ ਨਾਮ ਪਸੰਦ ਨਹੀਂ ਹੈ। ਵਿਭਾਗ ਨੇ ਇਸ ਸਬੰਧੀ ਇਕ ਪੱਤਰ ਜਾਰੀ ਕਰ ਕੇ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਮੁੱਖ ਸਕੱਤਰ ਨੂੰ ਵੀਕੇ ਜੰਜੂਆ ਨਾ ਲਿਖ ਕੇ ਵਿਜੇ ਕੁਮਾਰ ਜੰਜੂਆ ਲਿਖਿਆ ਜਾਵੇ।

ਪੰਜਾਬ ਦੇ ਮੁੱਖ ਸਕੱਤਰ ਨੂੰ ਨਹੀਂ ਪਸੰਦ ਆਪਣਾ ਸ਼ਾਰਟ ਨਾਮ, ਵਿਜੇ ਕੁਮਾਰ ਜੰਜੂਆ ਲਿਖਣ ਲਈ ਪੱਤਰ ਜਾਰੀ

ਮੁੱਖ ਸਕੱਤਰ ਵੱਲੋਂ ਵੀਕੇ ਜੰਜੂਆ ਦੀ ਬਜਾਏ ਵਿਜੇ ਕੁਮਾਰ ਜੰਜੂਆ ਲਿਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।ਸੂਤਰਾਂ ਮੁਤਾਬਕ ਵਿਜੇ ਕੁਮਾਰ ਜੰਜੂਆ ਨੇ ਕਈ ਵਿਭਾਗਾਂ ਨੂੰ ਝਾੜ ਵੀ ਲਗਾਈ ਹੈ, ਜਿਨ੍ਹਾਂ ਨੇ ਉਨ੍ਹਾਂ ਦਾ ਨਾਮ ਸਰਕਾਰੀ ਪੱਤਰਾਂ ਵਿੱਚ ਮੁੱਖ ਸਕੱਤਰ ਦਾ ਨਾਮ ਸ਼ਾਰਟ ਵਿੱਚ ਲਿਖਿਆ ਸੀ। ਪੱਤਰ ਵਿੱਚ ਲਿਖਿਆ ਗਿਆ ਹੈ ਕਿ ਸਰਕਾਰੀ ਪੱਤਰਾਂ ਉਤੇ ਮੁੱਖ ਸਕੱਤਰ ਦੀ ਪ੍ਰਵਾਨਗੀ ਅਤੇ ਦਸਤਖ਼ਤਾਂ ਲਈ ਜੋ ਨਾਂ ਵਰਤਿਆ ਜਾਂਦਾ ਹੈ ਉਹ ਸੰਖੇਪ ਵਿੱਚ ਪਾਇਆ ਜਾਂਦਾ ਹੈ ਜੋ ਕਿ ਸਹੀ ਨਹੀਂ ਹੈ। ਇਸ ਲਈ ਮੁੱਖ ਮੰਤਰੀ ਵੱਲਂ ਹਦਾਇਤ ਹੈ ਕਿ ਸਰਕਾਰੀ ਕੰਮਾਂ ਅਤੇ ਪੱਤਰਾਂ, ਜਿਥੇ ਉਨ੍ਹਾਂ ਦਾ ਨਾਮ ਦਰਜ ਹੈ ਉਥੇ ਉਨ੍ਹਾਂ ਦਾ ਨਾਂ ਵੀਕੇ ਜੰਜੂਆਂ ਦੀ ਬਜਾਏ ਵਿਜੇ ਕੁਮਾਰ ਜੰਜੂਆਂ ਪਾਇਆ ਜਾਵੇ।

ਪੰਜਾਬ ਦੇ ਮੁੱਖ ਸਕੱਤਰ ਨੂੰ ਨਹੀਂ ਪਸੰਦ ਆਪਣਾ ਸ਼ਾਰਟ ਨਾਮ, ਵਿਜੇ ਕੁਮਾਰ ਜੰਜੂਆ ਲਿਖਣ ਲਈ ਪੱਤਰ ਜਾਰੀ

ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਪੰਜਾਬ ਦੇ ਨਵੇਂ ਮੁੱਖ ਸਕੱਤਰ ਵੀਕੇ ਜੰਜੂਆ ਦੀ ਨਿਯੁਕਤੀ ਨੂੰ ਚੁਣੌਤੀ ਦਿੱਤੀ ਗਈ ਸੀ। ਪਟੀਸ਼ਨਰ ਤੁਲਸੀ ਰਾਮ ਮਿਸ਼ਰਾ ਵੱਲੋਂ ਦਾਇਰ ਪਟੀਸ਼ਨ ਦਾ ਆਧਾਰ ਵੀਕੇ ਜੰਜੂਆ ਖ਼ਿਲਾਫ਼ 2009 ਵਿਚ ਚੱਲੇ ਇੱਕ ਕੇਸ ਨੂੰ ਬਣਾਇਆ ਗਿਆ ਸੀ। ਉਸ ਸਮੇਂ ਜੰਜੂਆ ਉਦਯੋਗ ਵਿਭਾਗ ਦੇ ਡਾਇਰੈਕਟਰ ਸਨ। ਉਦੋਂ ਉਨ੍ਹਾਂ ਨੂੰ ਦੋ ਲੱਖ ਰੁਪਏ ਰਿਸ਼ਵਤ ਲੈਂਦੇ ਗ੍ਰਿਫ਼ਤਾਰ ਕੀਤਾ ਗਿਆ ਸੀ। ਪਟੀਸ਼ਨਰ ਨੇ ਕਿਹਾ ਹੈ ਕਿ ਇਹ ਤਰੱਕੀ ਗ਼ੈਰਕਾਨੂੰਨੀ ਹੈ ਜਿਸ ਕਰਕੇ ਇਸ ਨੂੰ ਰੱਦ ਕੀਤਾ ਜਾਵੇ।

ਇਹ ਵੀ ਪੜ੍ਹੋ : ਸ਼ਿਮਲਾ 'ਚ ਵਾਪਰਿਆ ਇੱਕ ਹੋਰ ਬੱਸ ਹਾਦਸਾ, 12 ਯਾਤਰੀ ਹੋਏ ਜ਼ਖਮੀ

  • Share