Sat, Apr 27, 2024
Whatsapp

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਗੈਲੀਪੋਲਿਸ ਹੇਲੇਸ ਅਤੇ ਤਰਕਿਸ਼ ਯਾਦਗਾਰ ਵਿਖੇ ਭਾਰਤੀਆਂ ਸਣੇ ਪਹਿਲੀ ਵਿਸ਼ਵ ਜੰਗ ਦੇ ਫੌਜੀਆਂ ਨੂੰ ਸ਼ਰਧਾਂਜਲੀ ਭੇਟ

Written by  Shanker Badra -- October 30th 2018 09:05 PM
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਗੈਲੀਪੋਲਿਸ ਹੇਲੇਸ ਅਤੇ ਤਰਕਿਸ਼ ਯਾਦਗਾਰ ਵਿਖੇ ਭਾਰਤੀਆਂ ਸਣੇ ਪਹਿਲੀ ਵਿਸ਼ਵ ਜੰਗ ਦੇ ਫੌਜੀਆਂ ਨੂੰ ਸ਼ਰਧਾਂਜਲੀ ਭੇਟ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਗੈਲੀਪੋਲਿਸ ਹੇਲੇਸ ਅਤੇ ਤਰਕਿਸ਼ ਯਾਦਗਾਰ ਵਿਖੇ ਭਾਰਤੀਆਂ ਸਣੇ ਪਹਿਲੀ ਵਿਸ਼ਵ ਜੰਗ ਦੇ ਫੌਜੀਆਂ ਨੂੰ ਸ਼ਰਧਾਂਜਲੀ ਭੇਟ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਗੈਲੀਪੋਲਿਸ ਹੇਲੇਸ ਅਤੇ ਤਰਕਿਸ਼ ਯਾਦਗਾਰ ਵਿਖੇ ਭਾਰਤੀਆਂ ਸਣੇ ਪਹਿਲੀ ਵਿਸ਼ਵ ਜੰਗ ਦੇ ਫੌਜੀਆਂ ਨੂੰ ਸ਼ਰਧਾਂਜਲੀ ਭੇਟ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀਆਂ ਸਣੇ ਰਾਸ਼ਟਰ ਮੰਡਲ ਦੇਸ਼ਾਂ ਦੇ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਤਿਹਾਸਕ ਵਰਲਡ ਵਾਰ-1 ਹੇਲੇਸ ਮੈਮੋਰੀਅਲ ਦਾ ਦੌਰਾ ਕੀਤਾ।ਇਨਾਂ ਫੌਜੀਆਂ ਨੇ ਗੈਲੀਪੋਲੀ ਮੁਹਿੰਮ ਦੌਰਾਨ ਆਪਣੀਆਂ ਜਾਨਾਂ ਨਿਸ਼ਵਰ ਕੀਤੀਆਂ ਸਨ। ਪਹਿਲੀ ਵਿਸ਼ਵ ਜੰਗ ਦੀ ਸਮਾਪਤੀ ਦੀ 100ਵੀ ਵਰੇਗੰਢ ਦੇ ਮੌਕੇ ਮੁੱਖ ਮੰਤਰੀ ਸੇਯਿਤ ਅਲੀ ਵਾਬੂਕ ਦੀ ਯਾਦਗਾਰ ਤੁਰਕਿਸ਼ ਮੈਮੋਰੀਅਲ ਵਿਖੇ ਵੀ ਗਏ।ਸੇਯਿਤ ਅਲੀ ਵਾਬੂਕ ਨੂੰ ਆਮ ਤੌਰ ’ਤੇ ਕੋਰਪੋਰਲ ਸੇਯਿਤ ਵਜੋਂ ਜਾਣਿਆ ਜਾਂਦਾ ਹੈ ਜੋ ਕਿ ਪਹਿਲੀ ਵਿਸ਼ਵ ਜੰਗ ਦੌਰਾਨ ਓਟੋਮੈਨ ਫੌਜ ਦੇ ਗਨਰ ਸਨ।ਉਸ ਨੂੰ 18 ਮਾਰਚ, 1915 ਨੂੰ ਡਾਰਡੈਨੇਲਿਸ ਦੇ ਰਾਹੀਂ ਇਤਿਹਾਦੀ ਫੌਜਾਂ ਵੱਲੋਂ ਕੀਤੀ ਗਈ ਕੋਸ਼ਿਸ਼ ਦੌਰਾਨ ਇਕ ਤੋਪਖਾਨੇ ਦੀ ਟੁਕੜੀ ਵਿੱਚ ਬਾਰੂਦ ਦੇ ਤਿੰਨ ਗੌਲੇ ਲੈ ਕੇ ਘੁਸਣ ਲਈ ਜਾਣਿਆ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਹੇਲੇਸ ਮੈਮੋਰੀਅਲ ਜਾਂ ਕਾਮਨਵੈਲਥ ਵਾਰ ਗਰੇਵਜ਼ ਕਮਿਸ਼ਨ ਮੈਮੋਰੀਅਲ ਵਿੱਚ ਕਈ ਮਿੰਟ ਗੁਜਾਰੇ।ਇਹ ਯਾਦਗਾਰ ਤੁਰਕੀ ਵਿੱਚ ਸੇਦ ਏਲ ਬਹਰ ਨੇੜੇ ਹੈ।ਉਨਾਂ ਨੇ ਪੰਜਾਬ ਦੇ ਲੋਕਾਂ ਦੀ ਤਰਫੋਂ ਯਾਦਗਾਰ ਵਿਖੇ ਫੁੱਲਮਾਲਾਵਾਂ ਭੇਟ ਕੀਤੀਆਂ ਅਤੇ ਕੁਝ ਫੌਜੀਆਂ ਦੀਆਂ ਕਬਰਾ ’ਤੇ ਫੁੱਲ ਰੱਖੇ।ਇਸ ਤੋਂ ਇਲਾਵਾ ਉਨਾਂ ਨੇ ਸਾਲ 1915-16 ਦੌਰਾਨ ਗੈਲੀਪੋਲੀ ਮੁਹਿੰਮ ਦੌਰਾਨ ਜਾਨਾਂ ਨਿਸ਼ਵਰ ਕਰਨ ਵਾਲੇ ਫੌਜੀਆਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ।ਇਹ ਯਾਦਗਾਰ ਕਾਮਨਵੈਲਥ ਦੇ 20956 ਫੌਜੀਆਂ ਦੀ ਯਾਦਗਾਰ ਵਿੱਚ ਬਣਾਈ ਗਈ ਹੈ।ਇਨਾਂ ਨੇ ਪਹਿਲੀ ਵਿਸ਼ਵ ਜੰਗ ਦੌਰਾਨ ਇਸ ਇਲਾਕੇ ਦੀ ਮੁਹਿੰਮ ਵਿੱਚ ਆਪਣਾ ਬਲਿਦਾਨ ਦਿੱਤਾ ਸੀ।ਬਿ੍ਰਟਿਸ਼ ਅਤੇ ਇੰਡੀਅਨ ਫੋਰਸਿਜ ਦੇ ਜਿਨਾਂ ਫੌਜੀਆਂ ਨੇ ਆਪਣੀਆਂ ਜਾਨਾਂ ਦਿੱਤੀਆ ਸਨ, ਉਨਾਂ ਦੇ ਨਾਂ ਯਾਦਗਾਰ ਵਿੱਚ ਉਕਰੇ ਹੋਏ ਹਨ। ਵਿਸ਼ਵ ਜੰਗ ਦੌਰਾਨ ਆਪਣਾ ਮਹਾਨ ਬਲਿਦਾਨ ਦੇਣ ਵਾਲੇ ਬਹਾਦਰ ਫੌਜੀਆਂ ਨੂੰ ਮੁੱਖ ਮੰਤਰੀ ਨੇ ਸਲੂਟ ਦਿੱਤਾ।ਉਨਾਂ ਨੇ ਆਪਣੀ ਮਾਤ ਭੂਮੀ ਤੋਂ ਬਹੁਤ ਦੂਰ ਇਸ ਧਰਤੀ ’ਤੇ ਮਾਰੇ ਗਏ ਅਤੇ ਦਫਨਾਏ ਗਏ ਭਾਰਤੀ ਫੌਜੀਆਂ ਦੇ ਯੋਗਦਾਨ ਦੀ ਸਰਾਹਨਾ ਕੀਤੀ।ਹੇਲੇਸ ਮੈਮੋਰੀਅਲ ਵਿਖੇ ਵੀ ਭਾਰਤੀ ਫੌਜੀਆਂ ਦੇ ਨਾਂ ਹਨ।ਇਸ ਜੰਗ ਵਿੱਚ ਵੱਡੀ ਗਿਣਤੀ ਸਿੱਖ ਫੌਜੀ ਵੀ ਮਾਰੇ ਗਏ ਸਨ। 29ਵੀਂ ਇੰਡਅਨ ਇਨਫੈਂਟਰੀ ਬਿ੍ਰਗੇਡ 14ਵੀਂ ਫਿਰੋਜ਼ਪੁਰ ਸਿੱਖ ਨਾਲ ਸਬੰਧਤ ਸੀ ਅਤੇ ਸੂਜ਼ ਵਿਖੇ 10ਵੀਂ ਡਵੀਜ਼ਨ ਦਾ ਹਿੱਸਾ ਸੀ।ਇਸ ਬਿ੍ਰਗੇਡ ਨੂੰ ਇਸ ਤੋਂ ਅਲੱਗ ਕਰ ਦਿੱਤਾ ਗਿਆ ਸੀ ਅਤੇ ਇਹ 29ਵੀਂ ਬਿ੍ਰਟਿਸ਼ ਇਨਫੈਂਟਰੀ ਡਵੀਜ਼ਨ ਦੇ ਪਿਛੇ ਭੇਜ ਦਿੱਤੀ ਗਈ ਸੀ ਜਿਸ ਨੂੰ ਵੱਡਾ ਜਾਨੀ ਨੁਕਸਾਨ ਝੱਲਨਾ ਪਿਆ ਸੀ। 29 ਵੀਂ ਇੰਡੀਅਨ ਇਨਫੈਂਟਰੀ ਬਿ੍ਰਗੇਡ ਜੋ 14 ਫਿਰੋਜ਼ਪੁਰ ਸਿੱਖ ਨਾਲ ਸਬੰਧਤ ਸੀ ( ਬਾਅਦ ਵਿੱਚ ਪਹਿਲੀ ਸਿੱਖ ਅਤੇ ਵਰਤਮਾਮ ਸਮੇਂ ਚਾਰ ਮੈਕੇਨਾਈਜਡ), 1/6ਵੀਂ ਗੋਰਖਾ ਰਾਈਫਲ (ਵਰਤਮਾਨ ਸਮੇਂ ਯੂ.ਕੇ ਗੋਰਖਾ ਬਿ੍ਰਗੇਡ ਦਾ ਹਿੱਸਾ) 69 ਪੰਜਾਬੀ (ਮੌਜੂਦਾ ਪਹਿਲੀ ਗਾਰਡ) ਅਤੇ 89 ਪੰਜਾਬੀ (ਮੌਜੂਦਾ ਪਹਿਲੀ ਬਲੂਚ ਪਾਕਿ) ਇਸ ਮੁਹਿੰਮ ਵਿੱਚ ਸਨ। ਡਿਟੈਚਮੈਂਟ ਦੇ ਸਮੇਂ 1530 ਫੌਜੀ ਮਾਰੇ ਗਏ ਸਨ ਅਤੇ 3413 ਜਖਮੀ ਹੋ ਗਏ ਸਨ। -PTCNews


Top News view more...

Latest News view more...