Sat, Apr 27, 2024
Whatsapp

ਪੰਜਾਬ ਦੇ ਆਬਕਾਰੀ ਵਿਭਾਗ ਨੇ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਜਾਰੀ ਕੀਤੇ ਨਵੇਂ ਹੁਕਮ, ਹੁਣ 7 ਮਈ ਤੋਂ ਖੁੱਲ੍ਹਣਗੇ ਸ਼ਰਾਬ ਦੇ ਠੇਕੇ

Written by  Shanker Badra -- May 06th 2020 01:09 PM
ਪੰਜਾਬ ਦੇ ਆਬਕਾਰੀ ਵਿਭਾਗ ਨੇ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਜਾਰੀ ਕੀਤੇ ਨਵੇਂ ਹੁਕਮ, ਹੁਣ 7 ਮਈ ਤੋਂ ਖੁੱਲ੍ਹਣਗੇ ਸ਼ਰਾਬ ਦੇ ਠੇਕੇ

ਪੰਜਾਬ ਦੇ ਆਬਕਾਰੀ ਵਿਭਾਗ ਨੇ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਜਾਰੀ ਕੀਤੇ ਨਵੇਂ ਹੁਕਮ, ਹੁਣ 7 ਮਈ ਤੋਂ ਖੁੱਲ੍ਹਣਗੇ ਸ਼ਰਾਬ ਦੇ ਠੇਕੇ

ਪੰਜਾਬ ਦੇ ਆਬਕਾਰੀ ਵਿਭਾਗ ਨੇ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਜਾਰੀ ਕੀਤੇ ਨਵੇਂ ਹੁਕਮ, ਹੁਣ 7 ਮਈ ਤੋਂ ਖੁੱਲ੍ਹਣਗੇ ਸ਼ਰਾਬ ਦੇ ਠੇਕੇ:ਚੰਡੀਗੜ੍ਹ : ਪੰਜਾਬ ਦੇ ਆਬਕਾਰੀ ਵਿਭਾਗ ਨੇ ਸੂਬੇ 'ਚ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਲੈ ਕੇ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਨਾਲ ਹੀ ਵਿਭਾਗ ਵਲੋਂ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਹੁਣ ਪੰਜਾਬ ਵਿੱਚ 7 ਮਈ ਤੋਂ ਸ਼ਰਾਬ ਦੇ ਠੇਕੇ ਖੁੱਲ੍ਹਣਗੇ। ਹੋਮ ਡਿਲੀਵਰੀ ਕਰਨ ਲਈ ਆਬਕਾਰੀ ਵਿਭਾਗ ਠੇਕੇਦਾਰਾਂ ਨੂੰ ਪਾਸ ਜਾਰੀ ਕਰਨਗੇ। ਉਨ੍ਹਾਂ ਨੂੰ ਹੀ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ ,ਜਿਨ੍ਹਾਂ ਠੇਕੇਦਾਰਾਂ ਨੇ ਸਾਲ 2021 ਲਈ ਲਾਇਸੰਸ ਰੀਨਿਊ ਕਰਾਉਣ ਦੀ ਆਪਸ਼ਨ ਦਿੱਤੀ ਹੈ ਅਤੇ 23-3-20 ਤੱਕ ਬਣਦੀਆਂ ਸਾਰੀਆਂ ਫੀਸਾਂ ਜਮ੍ਹਾਂ ਕਰਵਾ ਦਿੱਤੀਆਂ ਹਨ। ਜਿਹੜੇ ਦੋ ਦਿਨਾਂ ਵਿੱਚ ਪਿਛਲੇ ਬਕਾਇਆ ਦੇਣਗੇ , ਉਨ੍ਹਾਂ ਨੂੰ ਸ਼ਰਾਬ ਦਾ ਠੇਕਾ ਚਲਾਉਣ ਦੀ ਆਰਜ਼ੀ ਪ੍ਰਵਾਨਗੀ ਦਿੱਤੀ ਜਾਵੇਗੀ। ਇਸ ਪੱਤਰ ਵਿੱਚ ਇਹ ਵੀ ਲਿਖਿਆ ਹੈ ਕਿ ਨਵੇਂ ਅਲਾਟ ਹੋਏ ਗਰੁੱਪਾਂ ਵਿੱਚ ਜਿੱਥੇ ਫੈਕਸਿਡ ਲਾਇਸੈਂਸ ਫੀਸ ਦਾ 50 ਫੀਸਦੀ ਹਿੱਸਾ ਜਮ੍ਹਾ ਹੋ ਚੁੱਕਿਆ ਹੈ ਨੂੰ ਵੀ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਆਰਜ਼ੀ ਤੌਰ 'ਤੇ ਇਜ਼ਾਜ਼ਤ  ਦਿੱਤੀ ਜਾਵੇ। ਇਸ ਪੱਤਰ ਵਿੱਚ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਲੱਗੇ ਕਰਫ਼ਿਊ ਕਾਰਨ ਸ਼ਰਾਬ ਦੇ ਠੇਕੇਦਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸ਼ਰਾਬ ਦੀਆਂ ਦੁਕਾਨਾਂ ਅੰਦਰ ਤੇ ਬਾਹਰ ਸੋਸ਼ਲ ਡਿਸਟੈਂਸ ਦੇ ਹੁਕਮਾਂ ਦੀ ਪਾਲਣਾ ਕਰਨ। ਇਸ ਦੌਰਾਨ ਸ਼ਰਾਬ ਦੇ ਠੇਕੇ ਵਿੱਚ ਪੰਜ ਤੋਂ ਜ਼ਿਆਦਾ ਵਿਅਕਤੀ ਇਕ ਸਮੇਂ ਤੇ ਨਹੀਂ ਹੋਣਗੇ ਅਤੇ ਗ੍ਰਾਹਕਾਂ ਲਈ ਸੋਸ਼ਲ ਡਿਸਪੈਂਸਿੰਗ ਦੇ ਜ਼ਮੀਨ 'ਤੇ ਨਿਸ਼ਾਨ ਲਗਾਉਣਗੇ ਅਤੇ ਨਾਲ ਹੀ ਠੇਕੇ 'ਤੇ ਸੈਨੀਟਾਈਜ਼ਰ ਤੇ ਹੋਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪ੍ਰਬੰਧ ਰੱਖਣਗੇ। ਇਹ ਵੀ ਹਦਾਇਤ ਕੀਤੀ ਗਈ ਹੈ ਕਿ ਸ਼ਰਾਬ ਦੇ ਠੇਕੇ ਉਸ ਸਮੇਂ ਹੀ ਖੁੱਲ੍ਹ ਜਾਣਗੇ ,ਜਿੰਨਾਂ ਸਮਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਫਿਊ 'ਚ ਢਿੱਲ ਦਿੱਤੀ ਹੈ। ਦੱਸਣਯੋਗ ਹੈ ਕਿ ਸ਼ਰਾਬ ਦੀ ਹੋਮ ਡਿਲਵਰੀ ਕਰਨ ਲਈ ਇਕ ਗਰੁੱਪ ਵਿਚੋਂ ਸਿਰਫ 2 ਵਿਅਕਤੀਆਂ ਨੂੰ ਹੀ ਹੋਮ ਡਲਿਵਰੀ ਦੀ ਇਜਾਜਤ ਹੋਵੇਗੀ ਤੇ ਉਸ ਵਿਅਤੀ ਕੋਲ ਵਿਭਾਗ ਵਲੋਂ ਜਾਰੀ ਕੀਤਾ ਗਿਆ ਪਛਾਣ ਪੱਤਰ ਹੋਣਾ ਜ਼ਰੂਰੀ ਹੈ ਤੇ ਹੋਮ ਡਲਿਵਰੀ ਵਾਸਤੇ ਉਸੇ ਵ੍ਹੀਕਲ ਦਾ ਇਸਤੇਮਾਲ ਕੀਤਾ ਜਾਵੇਗਾ,ਜਿਸ ਸਬੰਧੀ ਲਾਇਸੈਂਸ ਵਲੋਂ ਜਿਲ੍ਹੇ ਦੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਵਲੋਂ ਪ੍ਰਵਾਨਗੀ ਮਿਲੀ ਹੋਵੇ। ਸ਼ਰਾਬ ਦੀ ਹੋਮ ਡਲਿਵਰੀ ਕਰਨ ਵੇਲੇ ਅਧਿਕਾਰਤ ਵਿਅਕਤੀ ਕੋਲ ਹਰ ਸਮੇਂ ਉਸ ਕੋਲ ਮੌਜੂਦਾ ਸ਼ਰਾਬ ਦਾ ਕੈਸ਼ ਮੀਮੋ ਲਾਜ਼ਮੀ ਹੋਵੇਗਾ ਅਤੇ ਉਹ ਇੱਕ ਆਰਡਰ ਤੇ 2 ਲਿਟਰ ਤੋਂ ਵੱਧ ਸਪਲਾਈ ਨਹੀਂ ਕਰ ਸਕਣਗੇ। ਇਹ ਹੋਮ ਡਿਲੀਵਰੀ ਸਿਰਫ ਆਰਡਰ 'ਤੇ ਹੀ ਹੋਵੇਗੀ। ਹੋਮ ਡਿਲੀਵਰੀ ਦੀ ਸਹੂਲਤ ਸਿਰਫ ਕਰਫਿਊ ਤੱਕ ਹੀ ਰਹੇਗੀ,ਜਿਨ੍ਹਾਂ ਸਮਾਂ ਤੱਕ ਸ਼ਰਾਬ ਦੇ ਠੇਕੇ ਪੂਰਾ ਸਮਾਂ ਨਹੀਂ ਖੁੱਲ੍ਹਦੇ। -PTCNews


Top News view more...

Latest News view more...