Sat, Apr 27, 2024
Whatsapp

ਪੰਜਾਬ ਦੇ ਕਿਸਾਨਾਂ ਨੂੰ ਨਹੀਂ ਮਿਲੇਗੀ 20 ਜੂਨ ਤੋਂ ਪਹਿਲਾਂ ਬਿਜਲੀ

Written by  Shanker Badra -- May 23rd 2018 06:50 PM
ਪੰਜਾਬ ਦੇ ਕਿਸਾਨਾਂ ਨੂੰ ਨਹੀਂ ਮਿਲੇਗੀ 20 ਜੂਨ ਤੋਂ ਪਹਿਲਾਂ ਬਿਜਲੀ

ਪੰਜਾਬ ਦੇ ਕਿਸਾਨਾਂ ਨੂੰ ਨਹੀਂ ਮਿਲੇਗੀ 20 ਜੂਨ ਤੋਂ ਪਹਿਲਾਂ ਬਿਜਲੀ

ਪੰਜਾਬ ਦੇ ਕਿਸਾਨਾਂ ਨੂੰ ਨਹੀਂ ਮਿਲੇਗੀ 20 ਜੂਨ ਤੋਂ ਪਹਿਲਾਂ ਬਿਜਲੀ:ਕਿਸਾਨਾਂ ਨੂੰ ਝੋਨੇ ਦੀ ਲੁਆਈ ਲਈ ਬਿਜਲੀ ਸਪਲਾਈ 20 ਜੂਨ ਤੋਂ ਹੀ ਮਿਲੇਗੀ।ਪਾਵਰਕੌਮ ਮੈਨੇਜਮੈਂਟ ਨੇ ਇਹ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਹਰ ਸਾਲ ਵਾਂਗ ਐਤਕੀਂ ਵੀ ਇਹ ਸਪਲਾਈ ਤਿੰਨ ਗਰੁੱਪਾਂ ਵਿੱਚ ਵੰਡ ਕੇ ਹਰੇਕ ਕਿਸਾਨ ਨੂੰ ਰੋਜ਼ਾਨਾ ਅੱਠ ਘੰਟਿਆਂ ਲਈ ਦਿੱਤੀ ਜਾਵੇਗੀ।Punjab farmers will not get electricity before 20 Juneਪਾਵਰਕੌਮ ਮੈਨੇਜਮੈਂਟ ਸੂਬੇ ਦੀਆਂ ਤਿੰਨ ਕਿਸਾਨ ਜਥੇਬੰਦੀਆਂ ਨਾਲ ਹੋਈ ਬੈਠਕ ਦੌਰਾਨ ਇਹ ਗੱਲ ਕਹੀ।ਯਾਦ ਰਹੇ ਇਸ ਵਾਲ ਸਰਕਾਰ ਨੇ ਝੋਨੇ ਦੀ ਲੁਆਈ ਲਈ ਤਾਰੀਖ 20 ਜੂਨ ਮਿਥੀ ਹੈ।ਕਿਸਾਨ ਇਸ ਤੋਂ ਪਹਿਲਾਂ ਬਿਜਲੀ ਸਪਲਾਈ ਦੀ ਮੰਗ ਕਰ ਰਹੇ ਸੀ।Punjab farmers will not get electricity before 20 Juneਪਾਵਰਕੌਮ ਮੈਨੇਜਮੈਂਟ ਨੇ ਸਪਸ਼ਟ ਕੀਤਾ ਹੈ ਕਿ ਝੋਨੇ ਦੀ ਸਪਲਾਈ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ 20 ਜੂਨ ਤੋਂ ਹੀ ਦਿੱਤੀ ਜਾਵੇਗੀ।Punjab farmers will not get electricity before 20 Juneਪਾਵਰਕੌਮ ਮੈਨੇਜਮੈਂਟ ਨੇ ਭਰੋਸਾ ਦਿੱਤਾ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ 2800 ਏਐਲਐਮ,300 ਜੇਈ ਤੇ 250 ਐਸਐਸਏ ਭਰਤੀ ਕਰ ਲਏ ਜਾਣਗੇ,ਕਿਸਾਨ ਨੂੰ ਨਿਰਵਿਘਨ ਅੱਠ ਘੰਟੇ ਰੋਜ਼ਾਨਾ ਬਿਜਲੀ ਦਿੱਤੀ ਜਾਵੇਗੀ। -PTCNews


Top News view more...

Latest News view more...