ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਅਨਮੋਲ ਕਵਾਤਰਾ, ਫ਼ਿਲਮ ਦੀ ਪਹਿਲੀ ਕਮਾਈ ਕੀਤੀ ਦਾਨ (ਵੀਡੀਓ)

Anmol Kwatra

ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਅਨਮੋਲ ਕਵਾਤਰਾ, ਫ਼ਿਲਮ ਦੀ ਪਹਿਲੀ ਕਮਾਈ ਕੀਤੀ ਦਾਨ (ਵੀਡੀਓ),ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕੁਝ ਇਲਾਕਿਆਂ ‘ਚ ਹੜ੍ਹ ਨੇ ਤਬਾਹੀ ਮਚਾਹੀ ਹੋਈ ਹੈ, ਜਿਸ ਦੌਰਾਨ ਲੋਕ ਘਰੋਂ ਬੇਘਰ ਹੋ ਗਏ ਹਨ।ਹੜ੍ਹ ਪ੍ਰਭਾਵਿਤ ਇਹਨਾਂ ਇਲਾਕਿਆਂ ‘ਚ ਲੋਕਾਂ ਦੀ ਜ਼ਿੰਦਗੀ ਮੁੜ ਪਟੜੀ ‘ਤੇ ਲਿਆਉਣ ਲਈ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਹਨ।

Anmol Kwatraਇਸ ਦੌਰਾਨ ਸਮਾਜ ਸੇਵੀ ਅਨਮੋਲ ਕਵਾਤਰਾ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ। ਦਰਅਸਲ, ਅਨਮੋਲ ਨੇ ਆਪਣੀ ਪਹਿਲੀ ਫਿਲਮ ਦੀ ਕਮਾਈ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦਾਨ ਕਰ ਦਿੱਤੀ ਹੈ।

ਹੋਰ ਪੜ੍ਹੋ: ਖਤਰੇ ਦੇ ਨਿਸ਼ਾਨ ‘ਤੇ ਪਹੁੰਚਿਆ ਪੋਂਗ ਡੈਮ ਦਾ ਪਾਣੀ ,ਹੁਸ਼ਿਆਰਪੁਰ ਸਮੇਤ ਕਈ ਇਲਾਕਿਆਂ ‘ਚ ਜਾਰੀ ਹਾਈ ਅਲਰਟ

ਇਸ ਸਬੰਧ ਵਿੱਚ ਅਨਮੋਲ ਕਵਾਤਰਾ ਨੇ ਆਪਣੇ ਫੇਸਬੁੱਕ ਪੇਜ਼ ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਵੀਡੀਓ ‘ਚ ਕਵਾਤਰਾ ਨੇ ਉਹਨਾਂ ਲੋਕਾਂ ਨਾਲ ਮਿਲਾਇਆ ਹੈ ਜਿਹੜੇ ਪੰਜਾਬ ਦੇ ਹੜ੍ਹ ਦੀ ਮਦਦ ਲਈ ਅੱਗੇ ਆ ਰਹੇ ਹਨ। ਉਥੇ ਹੀ ਤੁਸੀਂ ਵੀਡੀਓ ‘ਚ ਦੇਖ ਸਕਦੇ ਹੋ ਕਿ ਅਨਮੋਲ ਨੇ ਆਪਣੀ ਪਹਿਲੀ ਕਮਾਈ ਹੜ੍ਹ ਪੀੜਤਾਂ ਲਈ ਦੇ ਦਿੱਤੀ ਹੈ।

Anmol Kwatraਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਨਮੋਲ ਕਵਾਤਰਾ ਛੇਤੀ ਇੱਕ ਫ਼ਿਲਮ ਵਿੱਚ ਨਜ਼ਰ ਆਉਣ ਵਾਲੇ ਹਨ।ਇਸ ਫ਼ਿਲਮ ਵਿੱਚ ਅਨਮੋਲ ਕਵਾਤਰਾ ਦੇ ਨਾਲ ਗਿੱਪੀ ਗਰੇਵਾਲ ਤੇ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਲੀਡ ਰੋਲ ਵਿੱਚ ਨਜ਼ਰ ਆਉਣਗੇ।

-PTC News