Sat, Apr 27, 2024
Whatsapp

ਪਰਾਲੀ ਨੂੰ ਸਾੜਨ ਤੋਂ ਰੋਕਣ ਅਤੇ ਨਵਿਆਣਯੋਗ ਊਰਜਾ ਨੂੰ ਬੜਾਵਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਵਿਰਗੋ ਕਾਰਪੋਰੇਸ਼ਨ ਨਾਲ ਬਾਇਓ-ਫਿਊਲ ਪ੍ਰਾਜੈਕਟ ਸਹੀਬੱਧ

Written by  Shanker Badra -- February 11th 2019 04:57 PM
ਪਰਾਲੀ ਨੂੰ ਸਾੜਨ ਤੋਂ ਰੋਕਣ ਅਤੇ ਨਵਿਆਣਯੋਗ ਊਰਜਾ ਨੂੰ ਬੜਾਵਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਵਿਰਗੋ ਕਾਰਪੋਰੇਸ਼ਨ ਨਾਲ ਬਾਇਓ-ਫਿਊਲ ਪ੍ਰਾਜੈਕਟ ਸਹੀਬੱਧ

ਪਰਾਲੀ ਨੂੰ ਸਾੜਨ ਤੋਂ ਰੋਕਣ ਅਤੇ ਨਵਿਆਣਯੋਗ ਊਰਜਾ ਨੂੰ ਬੜਾਵਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਵਿਰਗੋ ਕਾਰਪੋਰੇਸ਼ਨ ਨਾਲ ਬਾਇਓ-ਫਿਊਲ ਪ੍ਰਾਜੈਕਟ ਸਹੀਬੱਧ

ਪਰਾਲੀ ਨੂੰ ਸਾੜਨ ਤੋਂ ਰੋਕਣ ਅਤੇ ਨਵਿਆਣਯੋਗ ਊਰਜਾ ਨੂੰ ਬੜਾਵਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਵਿਰਗੋ ਕਾਰਪੋਰੇਸ਼ਨ ਨਾਲ ਬਾਇਓ-ਫਿਊਲ ਪ੍ਰਾਜੈਕਟ ਸਹੀਬੱਧ:ਚੰਡੀਗੜ : ਪਰਾਲੀ ਸਾੜੇ ਜਾਣ ਨੂੰ ਰੋਕਣ ਅਤੇ ਨਵਿਆਉਣਯੋਗ ਊਰਜਾ ਨੂੰ ਬੜਾਵਾ ਦੇਣ ਵੱਲ ਇੱਕ ਅਹਿਮ ਕਦਮ ਪੁੱਟਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ 630 ਕਰੋੜ ਰੁਪਏ ਵਾਲੇ ਬਾਇਓ-ਫਿਊਲ ਪ੍ਰਾਜੈਕਟ ਲਈ ਵਿਰਗੋ ਕਾਰਪੋਰੇਸ਼ਨ ਨਾਲ ਇੱਕ ਸਮਝੌਤੇ ’ਤੇ ਸਹੀ ਪਾਈ ਹੈ।ਇਸ ਦੇ ਵਾਸਤੇ ਅਮਰੀਕਾ ਦੀ ਹਨੀਵੈਲ ਵੱਲੋਂ ਤਕਨੋਲੌਜੀ ਮੁਹੱਈਆ ਕਰਵਾਈ ਜਾਵੇਗੀ।ਵਿਰਗੋ ਝੋਨੇ ਦੀ ਪਰਾਲੀ ਤੋਂ ਬਾਇਓ ਫਿਊਲ ਬਨਾਉਣ ਲਈ ਇਹ ਤਕਨੋਲੌਜੀ ਵਰਤਣ ਵਾਸਤੇ ਰੈਪਿਡ ਥਰਮਲ ਪ੍ਰੋਸੈਸਿੰਗ ਪਲਾਂਟ ਸਥਾਪਿਤ ਕਰੇਗੀ।ਇਹ 150 ਸਿੱਧੀਆਂ ਤੇ 500 ਅਸਿੱਧੀਆਂ ਨੌਕਰੀਆਂ ਮੁਹੱਈਆ ਕਰਵਾਏਗੀ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਭਾਰਤ ਵਿੱਚ ਅਮਰੀਕਾ ਦੇ ਰਾਜ ਦੂਤ ਕੇਂਨਥ ਆਈ ਜਸਟਿਰ ਦੀ ਹਾਜ਼ਰੀ ਵਿੱਚ ਇਸ ਸਮਝੌਤੇ ’ਤੇ ਹਸਤਾਖਰ ਕੀਤੇ ਜਾਣ ਤੋਂ ਬਾਅਦ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਪ੍ਰਾਜੈਕਟ ਪੰਜਾਬ ਅਤੇ ਅਮਰੀਕਾ ਵਿਚਕਾਰ ਨਿਵੇਸ਼, ਤਕਨੋਲੌਜੀ ਆਦਿ ਦੇ ਰੂਪ ਵਿੱਚ ਭਵਿਖੀ ਸਹਿਯੋਗ ਦੇ ਵਾਸਤੇ ਰਾਹ ਤਿਆਰ ਕਰੇਗਾ।ਇਸ ਮੌਕੇ ਵਿਰਗੋ ਦੇ ਐਮ ਡੀ ਕਾਨਵ ਮੋਂਗਾ ਵੀ ਹਾਜ਼ਰ ਸਨ। [caption id="attachment_254665" align="aligncenter" width="300"]Punjab Government Virgo Corporation Bio-Fuel Projects
ਪਰਾਲੀ ਨੂੰ ਸਾੜਨ ਤੋਂ ਰੋਕਣ ਅਤੇ ਨਵਿਆਣਯੋਗ ਊਰਜਾ ਨੂੰ ਬੜਾਵਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਵਿਰਗੋ ਕਾਰਪੋਰੇਸ਼ਨ ਨਾਲ ਬਾਇਓ-ਫਿਊਲ ਪ੍ਰਾਜੈਕਟ ਸਹੀਬੱਧ[/caption] ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਪਰਾਲੀ ਸਾੜਨ ਕਾਰਨ ਵਾਤਾਵਨਣ ਨੂੰ ਹੋਣ ਵਾਲੇ ਨੁਕਸਾਨ ’ਤੇ ਰੋਕ ਲਾਉਣ ਤੋਂ ਇਲਾਵਾ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਕਰੇਗਾ ਕਿਉਂਕਿ ਬਾਇਓ-ਫਿੳੂਲ ਤਿਆਰ ਕਰਨ ਦੇ ਵਾਸਤੇ ਖੇਤੀ ਰਹਿੰਦ-ਖੂੰਹਦ ਦੀ ਜ਼ਰੂਰਤ ਪਵੇਗੀ ਅਤੇ ਕਿਸਾਨਾਂ ਨੂੰ ਪਰਾਲੀ ਰਾਹੀਂ ਵਾਧੂ ਆਮਦਨ ਹੋਵੇਗੀ।ਉਨਾਂ ਕਿਹਾ ਕਿ ਝੋਨੇ ਦੇ ਹਰੇਕ ਸੀਜ਼ਨ ਦੌਰਾਨ ਸੂਬੇ ਵਿੱਚ ਤਕਰੀਬਨ 20 ਮਿਲੀਅਨ ਮੀਟਰਕ ਟਨ ਪਰਾਲੀ ਪੈਦਾ ਹੁੰਦੀ ਹੈ, ਜਿਸ ਦੀ ਵਰਤੋਂ ਬਾਇਓ-ਫਿੳੂਲ ਤਿਆਰ ਕਰਨ ਲਈ ਕੀਤੀ ਜਾ ਸਕੇਗੀ।ਕੈਪਟਨ ਅਮਰਿੰਦਰ ਸਿੰਘ ਨੇ ਇਸ ਪ੍ਰਾਜੈਕਟ ਨੂੰ ਮੀਲ ਦਾ ਪੱਥਰ ਦੱਸਿਆ ਜੋ ਕਿ ਨਿਵਾਉਣਯੋਗ ਊਰਜਾ ਵੱਲ ਵਧਣ ਦੇ ਨਾਲ ਪੰਜਾਬ ਵਿੱਚ ਬਿਜਲੀ ਪੈਦਾ ਕਰਨ ਦੀ ਸਮਰੱਥਾ ਵੀ ਵਧੇਗੀ ਅਤੇ ਇਸ ਨਾਲ ਸਾਫ-ਸੁਥਰਾ ਵਾਤਾਵਰਣ ਦੇਣ ਦੀ ਵਚਨਬਧਤਾ ਵੀ ਵੀ ਪੂਰੀ ਹੋਵੇਗੀ।ਪਰਾਲੀ ਦੀ ਵਿਕਰੀ ਹੋਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।ਇਸ ਪ੍ਰਾਜੈਕਟ ਦੇ ਨਾਲ ਸੂਬੇ ਦੇ ਰਾਸ਼ਟਰੀ ਬਾਇਓ-ਫਿੳੂਲ ਮਿਸ਼ਰਨ ਟੀਚੇ ਦੀਆਂ ਲੋੜਾਂ ਨੂੰ ਵੀ ਬਲ ਮਿਲੇਗਾ।ਇਸ ਤੋਂ ਇਲਾਵਾ ਹਵਾ ਦੇ ਮਿਆਰ ਵਿੱਚ ਸੁਧਾਰ ਹੋਵੇਗਾ। [caption id="attachment_254666" align="aligncenter" width="300"]Punjab Government Virgo Corporation Bio-Fuel Projects
ਪਰਾਲੀ ਨੂੰ ਸਾੜਨ ਤੋਂ ਰੋਕਣ ਅਤੇ ਨਵਿਆਣਯੋਗ ਊਰਜਾ ਨੂੰ ਬੜਾਵਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਵਿਰਗੋ ਕਾਰਪੋਰੇਸ਼ਨ ਨਾਲ ਬਾਇਓ-ਫਿਊਲ ਪ੍ਰਾਜੈਕਟ ਸਹੀਬੱਧ[/caption] ਵਧੀਆ ਵਾਤਾਵਰਣ ਵਿਕਸਤ ਕਰਨ ਦੇ ਟੀਚੇ ਅਤੇ ਪੰਜਾਬ ਵਿੱਚ ਇਸੇ ਤਰਾਂ ਦੀ ਕਿਸਮ ਦੇ ਪ੍ਰਾਜੈਕਟਾਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਆਪਣੀ ਬਚਨਵੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਨਵੈਸਟ ਪੰਜਾਬ ਇਸ ਤਰਾਂ ਦੇ ਪ੍ਰਾਜੈਕਟਾਂ ਲਈ ਸਰਗਰਮੀ ਨਾਲ ਕਾਰਜ ਕਰ ਰਿਹਾ ਹੈ।ਉਨਾਂ ਕਿਹਾ ਕਿ ਜਰਮਨੀ ਦੀ ਕੰਪਨੀ ਵੇਰਬਾਇਓ ਨੇ ਬਾਇਓ ਸੀ.ਐਨ.ਜੀ ਦੀ ਸੁਵਿਧਾ ਸਥਾਪਿਤ ਕਰਨ ਲਈ ਮੁਢਲੀ ਪ੍ਰਵਾਨਗੀ ਪ੍ਰਾਪਤੀ ਕੀਤੀ ਹੈ ਜਦਕਿ ਨਵਰਤਨਾ ਐਚ.ਪੀ.ਸੀ.ਐਲ ਨੇ ਜ਼ਮੀਨ ਪ੍ਰਾਪਤ ਕਰ ਲਈ ਹੈ ਅਤੇ ਬਾਇਓਏਥਨੋਲ ਸੁਵਿਧਾ ਦੀ ਸਥਾਪਨਾ ਲਈ ਜਗਾ ਲਈ ਮੰਜੂਰੀ ਦੀ ਪ੍ਰਕਿਰਿਆ ਚੱਲ ਰਹੀ ਹੈ।ਇਸ ਤੋਂ ਇਲਾਵਾ ਸੂਬੇ ਵਿੱਚ ਇੱਕ ਬਾਇਓ ਸੀ.ਐਨ.ਜੀ ਸੁਵਿਧਾ ਦੀ ਸਥਾਪਨਾ ਦੇ ਵਾਸਤੇ ਮਹਿੰਦਰਾ ਐਂਡ ਮਹਿੰਦਰਾ ਨੂੰ ਜ਼ਮੀਨ ਅਲਾਟ ਕੀਤੀ ਗਈ ਹੈ।ਅਮਰੀਕਾ ਦੇ ਰਾਜਦੂਤ ਕੈਂਨਥ ਆਈ ਜਸਟਿਰ ਨੇ ਕਿਹਾ ਕਿ ਜਿਸ ਪ੍ਰਾਜੈਕਟ ਦੇ ਵਾਸਤੇ ਸਮਝੌਤੇ ’ਤੇ ਸਹੀ ਪਾਈ ਗਈ ਹੈ, ਦੀ ਬਹੁਤ ਜ਼ਿਾਆਦਾ ਅਹਿਮੀਅਤ ਹੈ।ਇਹ ਸਾਂਝੀ ਸੋਚ ਪ੍ਰਤੀ ਸਹਿਯੋਗ ਦਾ ਪ੍ਰਗਟਾਵਾ ਹੈ ਅਤੇ ਇਹ ਹਾਂਪੱਖੀ ਤਬਦੀਲੀ ਲਿਆਉਣ ਤੋਂ ਇਲਾਵਾ ਹੰਡਣਸਾਰ ਹੱਲ ਮੁਹੱਈਆ ਕਰਵਾਏਗਾ।ਉਨ੍ਹਾਂ ਕਿਹਾ ਕਿ ਜਦੋਂ ਕੰਪਨੀਆਂ ਅਤੇ ਸਰਕਾਰਾਂ ਇਕੱਠੇ ਹੋਣ ਲਈ ਉਤਸੁਕ ਹੁੰਦੀਆਂ ਹਨ, ਸਰੋਤ ਤੇ ਮੁਹਾਰਤ ਸਾਂਝਾ ਕਰਦੀਆਂ ਹਨ ਅਤੇ ਨਵੀਂ ਪਹੁੰਚ ਨੂੰ ਵਿਕਸਤ ਕਰਦੀਆਂ ਹਨ ਤਾਂ ਇਸ ਨਾਲ ਸਮਾਜ ਨੂੰ ਲਾਭ ਹੁੰਦਾ ਹੈ। [caption id="attachment_254664" align="aligncenter" width="300"]Punjab Government Virgo Corporation Bio-Fuel Projects ਪਰਾਲੀ ਨੂੰ ਸਾੜਨ ਤੋਂ ਰੋਕਣ ਅਤੇ ਨਵਿਆਣਯੋਗ ਊਰਜਾ ਨੂੰ ਬੜਾਵਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਵਿਰਗੋ ਕਾਰਪੋਰੇਸ਼ਨ ਨਾਲ ਬਾਇਓ-ਫਿਊਲ ਪ੍ਰਾਜੈਕਟ ਸਹੀਬੱਧ[/caption] ਗੌਰਤਲਬ ਹੈ ਕਿ ਇਨਵੈਸਟ ਪੰਜਾਬ, ਪੰਜਾਬ ਸਰਕਾਰ ਅਤੇ ਅਮਰੀਕੀ ਸਫਾਰਤਖਾਨੇ ਦੀ ਵਿਦੇਸ਼ ਵਪਾਰਕ ਸੇਵਾ (ਐਸ.ਸੀ.ਐਸ) ਦੀਆਂ ਠੋਸ ਕੋਸ਼ਿਸ਼ਾਂ ਦੀ ਬਦੌਲਤ ਇਹ ਸਮਝੌਤਾ ਹੋਇਆ ਹੈ।ਅਮਰੀਕਾ ਦੇ ਸਫਾਰਤਖਾਨੇ ਦੀ ਐਫ.ਸੀ.ਐਸ ਨੇ ਪੰਜਾਬ ਵਿੱਚ ਝੋਨੇ ਦੀ ਪਰਾਲੀ ਤੋਂ ਬਾਇਓ-ਫਿੳੂਲ ਬਨਾਉਣ ਦੀ ਵਿਸ਼ੇਸ਼ ਅਮਰੀਕੀ ਤਕਨੋਲੌਜੀ ਤਬਦੀਲ ਕਰਨ ਵਾਸਤੇ ਸ਼ਨਾਖਤ ਦੀ ਆਗਿਆ ਦਿੱਤੀ।ਅਮਰੀਕੀ ਅੰਬੈਸੀ ਐਫ.ਸੀ.ਐਸ ਟੀਮ ਅਤੇ ਇਨਵੈਸਟ ਪੰਜਾਬ ਦੁਆਰਾ ਇਹ ਪ੍ਰਾਜੈਕਟ ਵਿਕਸਤ ਕਰਨ ਲਈ ਪਹਿਲੀਆਂ ਕੋਸ਼ਿਸ਼ਾਂ ਤੋਂ ਬਾਅਦ ਵਿਰਗੋ ਕਾਰਪੋਰੇਸ਼ਨ ਅਤੇ ਅਮਰੀਕੀ ਤਕਨੋਲੋਜੀ ਪਾਰਟਨਰ ਹਨੀਵੈਲ ਨੇ ਦਸੰਬਰ 2018 ਵਿੱਚ ਸਮਝੌਤੇ ’ਤੇ ਹਸਤਾਖਰ ਕੀਤੇ ਸਨ। -PTCNews


Top News view more...

Latest News view more...