ਅਨਲਾਕ 3 ਦੀਆਂ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ

Punjab Unlock 3 guidelines

🔹ਪੰਜਾਬ ਸਰਕਾਰ ਨੇ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ 18 ਅਗਸਤ ਤੋਂ ਹੋਰ ਰੋਕਾਂ ਲਾਉਣ ਦਾ ਲਿਆ ਫੈਸਲਾ
🔹ਸਮੂਹ ਸ਼ਹਿਰਾਂ ਦੀਆਂ ਮਿਊਂਸਪਲ ਹੱਦਾਂ ਅੰਦਰ 18 ਅਗਸਤ ਤੋਂ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤਕ ਲਾਇਆ ਕਰਫਿਊ
🔹ਨਿੱਜੀ ਤੌਰ ‘ਤੇ ਅਤੇ ਗੈਰ-ਜ਼ਰੂਰੀ ਸਰਗਰਮੀਆਂ ਉਪਰ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗੀ ਰੋਕ
🔹ਜ਼ਰੂਰੀ ਸੇਵਾਵਾਂ ਉਪਰ ਨਹੀਂ ਹੋਵੇਗੀ ਕੋਈ ਰੋਕ
🔹ਦੋ-ਤਿੰਨ ਸ਼ਿਫਟਾਂ ਵਿਚ ਚਲਦੇ ਉਦਯੋਗ ‘ਤੇ ਵੀ ਨਹੀਂ ਹੋਵੇਗੀ ਕੋਈ ਰੋਕ
🔹ਰੈਸਟੂਰੈਂਟ ਤੇ ਹੋਟਲ ਹੁਣ ਰਾਤ 8:30 ਵਜੇ ਹੋਣਗੇ ਬੰਦ
🔹ਦੁਕਾਨਾਂ ਤੇ ਸ਼ਾਪਿੰਗ ਮਾਲ ਰਾਤ 8 ਵਜੇ ਬੰਦ ਕਰਨ ਦਾ ਸਮਾਂ ਕੀਤਾ ਗਿਆ ਨਿਰਧਾਰਿਤ
🔹ਸ਼ਰਾਬ ਦੇ ਠੇਕੇ ਹੁਣ ਰਾਤ 8:30 ਵਜੇ ਤੱਕ ਹੀ ਖੁੱਲ੍ਹ ਸਕਣਗੇ
🔹ਸਾਰੇ ਸੂਬੇ ‘ਚ ਐਤਵਾਰ ਨੂੰ ਗੈਰ ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ ਤੇ ਸ਼ਾਪਿੰਗ ਮਾਲ ਰਹਿਣਗੇ ਬੰਦ
🔹ਲੁਧਿਆਣਾ,ਪਟਿਆਲਾ ਤੇ ਜਲੰਧਰ ‘ਚ ਸ਼ਨੀਵਾਰ ਤੇ ਐਤਵਾਰ ਨੂੰ ਲੋਕਾਂ ਉੱਪਰ ਗੈਰ ਜ਼ਰੂਰੀ ਆਵਾਜਾਈ ਕਰਨ ‘ਤੇ ਲਾਈ ਰੋਕ
🔹ਇਹਨਾਂ ਤਿੰਨਾਂ ਸ਼ਹਿਰਾਂ ‘ਚ ਗੈਰ ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ ਤੇ ਸ਼ਾਪਿੰਗ ਮਾਲ ਸ਼ਨੀਵਾਰ ਤੇ ਐਤਵਾਰ ਰਹਿਣਗੇ ਬੰਦ

Punjab Unlock 3 guidelines
Punjab Unlock 3 guidelines