Sat, Apr 27, 2024
Whatsapp

ਪੰਜਾਬ ਵਿੱਚ ਨਾਈ ਦੀਆਂ ਦੁਕਾਨਾਂ ,ਹੇਅਰ ਕੱਟ ਸੈਲੂਨਜ਼ ਲਈ ਐਡਵਾਈਜ਼ਰੀ ਜਾਰੀ

Written by  Shanker Badra -- May 25th 2020 06:24 PM
ਪੰਜਾਬ ਵਿੱਚ ਨਾਈ ਦੀਆਂ ਦੁਕਾਨਾਂ ,ਹੇਅਰ ਕੱਟ ਸੈਲੂਨਜ਼ ਲਈ ਐਡਵਾਈਜ਼ਰੀ ਜਾਰੀ

ਪੰਜਾਬ ਵਿੱਚ ਨਾਈ ਦੀਆਂ ਦੁਕਾਨਾਂ ,ਹੇਅਰ ਕੱਟ ਸੈਲੂਨਜ਼ ਲਈ ਐਡਵਾਈਜ਼ਰੀ ਜਾਰੀ

ਪੰਜਾਬ ਵਿੱਚ ਨਾਈ ਦੀਆਂ ਦੁਕਾਨਾਂ ,ਹੇਅਰ ਕੱਟ ਸੈਲੂਨਜ਼ ਲਈ ਐਡਵਾਈਜ਼ਰੀ ਜਾਰੀ:ਚੰਡੀਗੜ੍ਹ : ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਕੋਵਿਡ-19 ਮਹਾਮਾਰੀ ਦੌਰਾਨ ਨਾਈ ਦੀਆਂ ਦੁਕਾਨਾਂ / ਹੇਅਰ ਕੱਟ ਸੈਲੂਨ ਦੀ ਸਫਾਈ ਅਤੇ ਸਵੱਛਤਾ ਬਣਾਈ ਰੱਖਣ ਲਈ ਵਿਸਥਾਰਤ ਤੌਰ ’ਤੇ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਾਈ ਦੀਆਂ ਦੁਕਾਨਾਂ / ਹੇਅਰ-ਕੱਟ ਸੈਲੂਨ ਦੇ ਮਾਲਕ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕੋਈ ਵੀ ਸਟਾਫ਼ ਮੈਂਬਰ ਜਿਸ ਵਿੱਚ ਕੋਵੀਡ -19 (ਬੁਖਾਰ, ਸੁੱਕੀ ਖੰਘ, ਸਾਹ ਲੈਣ ਵਿਚ ਤਕਲੀਫ਼ ਆਦਿ) ਦੇ ਲੱਛਣ ਹੋਣ, ਨੂੰ ਕੰਮ ਉੱਤੇ ਨਾ ਬੁਲਾਇਆ ਜਾਵੇ ਅਤੇ ਉਕਤ ਵਿਅਕਤੀ ਤੁਰੰਤ ਡਾਕਟਰੀ ਸਲਾਹ ਲੈ ਕੇ ਘਰ ਦੇ ਅੰਦਰ ਰਹੇ। ਬੁਲਾਰੇ ਨੇ ਅੱਗੇ ਕਿਹਾ ਕਿ ਹਜ਼ਾਮਤ ਦੀ ਦੁਕਾਨਾਂ/ਹੇਅਰ-ਕੱਟ ਸੈਲੂਨ ਦੇ ਮਾਲਕ ਇਹ ਸੁਨਿਸ਼ਚਿਤ ਕਰਨਗੇ ਕਿ ਉਨ੍ਹਾਂ ਦੀ ਦੁਕਾਨ/ਸੈਲੂਨ ਵਿਚ ਬੇਲੋੜੀ ਭੀੜ ਨਾ ਹੋਵੇ। ਇਸ ਤੋਂ ਇਲਾਵਾ ਸੇਵਾਵਾਂ ਲੈਣ ਸਮੇਂ ਗਾਹਕ ਵੱਲੋਂ ਸੰਭਵ ਹੱਦ ਤੱਕ ਮਾਸਕ ਦੀ ਵਰਤੋਂ ਕੀਤੀ ਜਾਵੇ। ਨਾਈ ਦੀਆਂ ਦੁਕਾਨਾਂ /ਹੇਅਰ-ਕੱਟ ਸੈਲੂਨ ਦੇ ਮਾਲਕ ਅਤੇ ਉੱਥੇ ਕੰਮ ਕਰਨ ਵਾਲੇ ਸਟਾਫ਼ ਵੱਲੋਂ ਲਾਜ਼ਮੀ ਤੌਰ `ਤੇ ਮਾਸਕ ਦੀ ਵਰਤੋਂ ਕੀਤੀ ਜਾਵੇ। ਇਸ ਤਰ੍ਹਾਂ ਗਾਹਕਾਂ ਅਤੇ ਸਟਾਫ਼ ਦੇ ਆਪਸੀ ਵਿਹਾਰ ਦੌਰਾਨ ਕੋਵਿਡ -19 ਦੀ ਰੋਕਥਾਮ ਨਾਲ ਸਬੰਧਤ ਸਾਰੇ ਦਿਸ਼ਾ-ਨਿਰਦੇਸ਼ਾਂ ਜਿਵੇਂ ਕਿ ਵਾਰ-ਵਾਰ ਹੱਥ ਧੋਣਾ (ਸਾਬਣ ਅਤੇ ਪਾਣੀ ਜਾਂ ਅਲਕੋਹਲ ਆਧਾਰਤ ਹੈਂਡ ਸੈਨੀਟਾਈਜ਼ਰ ਨਾਲ) ਇੱਕ ਮੀਟਰ ਦੀ ਸਰੀਰਕ ਦੂਰੀ ਬਣਾਈ ਰੱਖਣਾ, ਰੈਸਪੀਰੇਟਰੀ (ਸੁਆਸ ਕਿਰਿਆ ਸਬੰਧੀ) ਹਾਈਜੀਨ ਦੀ ਪਾਲਣਾ, ਬਿਮਾਰੀ ਦੇ ਲੱਛਣਾਂ `ਤੇ ਨਜ਼ਰ ਰੱਖਣਾ, ਜਨਤਕ ਥਾਵਾਂ `ਤੇ ਨਾ ਥੁੱਕਣਾ ਆਦਿ ਦੀ ਲਾਜ਼ਮੀ ਤੌਰ `ਤੇ ਪਾਲਣਾ ਕੀਤੀ ਜਾਵੇ। ਇਸ ਦੌਰਾਨ ਦੁਕਾਨਾਂ ਦੀ ਸਾਫ਼-ਸਫ਼ਾਈ, ਕੰਮ ਕਰਨ ਵਾਲੀਆਂ ਥਾਵਾਂ ਨੂੰ ਹਰ 2-3 ਘੰਟੇ ਅੰਦਰ ਸਾਫ਼ ਕਰਨ ਦੀ ਸਲਾਹ ਦਿੱਤੀ ਹੈ। ਫਰਸ਼ਾਂ ਨੂੰ 1% ਸੋਡੀਅਮ ਹਾਈਪੋਕਲੋਰਾਈਟ ਜਾਂ ਮਾਰਕੀਟ ਵਿੱਚ ਉਪਲੱਬਧ ਇਸਦੇ ਬਰਾਬਰ ਦੇ ਕਿਸੇ ਹੋਰ ਡਿਸਇਨਫੈਕਟੈਂਟ ਨਾਲ ਸਾਫ਼ ਕੀਤਾ ਜਾਵੇ। ਫਰਨੀਚਰ ਅਤੇ ਅਕਸਰ ਛੂਹੀਆਂ ਜਾਣ ਵਾਲੀਆਂ ਸਤਿਹਾਂ ਅਤੇ ਅਤੇ ਚੀਜ਼ਾਂ ਨੂੰ ਨਿਯਮਤ ਤੌਰ ਉੱਤੇ ਸਾਫ਼ ਕੀਤਾ ਜਾਵੇ। ਇਸ ਦੇ ਇਲਾਵਾ ਉਪਕਰਨਾਂ (ਕੈਂਚੀ,ਉਸਤਰਾ, ਕੰਘੀ, ਸਟਾਈਲਿੰਗ ਟੂਲਜ਼) ਨੂੰ ਹਰ ਵਰਤੋਂ ਦੇ ਬਾਅਦ 1% ਸੋਡੀਅਮ ਹਾਈਪੋਕਲੋਰਾਈਟ ਨਾਲ ਸਾਫ਼ ਕੀਤੇ ਜਾਵੇ। ਕੰਮ ਦੌਰਾਨ ਵਰਤੇ ਜਾਣ ਵਾਲੇ ਕੱਪੜੇ, ਤੌਲੀਏ ਅਤੇ ਸਬੰਧਤ ਚੀਜ਼ਾਂ ਨੂੰ ਨਿਯਮਿਤ ਤੌਰ ਉੱਤੇ ਸਾਫ਼ ਕੀਤਾ ਅਤੇ ਧੋਤਾ ਜਾਵੇ। -PTCNews


Top News view more...

Latest News view more...