ਅੱਜ ਸਵੇਰ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆ ‘ਚ ਪੈ ਰਿਹਾ ਹੈ ਮੀਂਹ, ਕਈ ਥਾਈਂ ਭਰਿਆ ਪਾਣੀ

ਅੱਜ ਸਵੇਰ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆ ‘ਚ ਪੈ ਰਿਹਾ ਹੈ ਮੀਂਹ, ਕਈ ਥਾਈਂ ਭਰਿਆ ਪਾਣੀ,ਭਵਾਨੀਗੜ੍ਹ: ਪਿਛਲੇ 3 ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਅੱਜ ਸਵੇਰ ਤੋਂ ਵੀ ਪੰਜਾਬ ਦੇ ਜਲੰਧਰ, ਪਠਾਨਕੋਟ, ਪਟਿਆਲਾ, ਮੋਹਾਲੀ ਵਿਖੇ ਬਾਰਿਸ਼ ਹੋ ਰਹੀ ਹੈ।

ਜਿਸ ਦੌਰਾਨ ਕਈ ਇਲਾਕਿਆਂ ਵਿਚ ਭਾਰੀ ਵੀ ਭਰ ਗਿਆ ਹੈ। ਇਸੇ ਤਰ੍ਹਾਂ ਭਵਾਨੀਗੜ੍ਹ ਜਲ-ਥਲ ਹੋ ਜਾਣ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।ਸਥਾਨਕ ਰਵੀਦਾਸ ਕਲੋਨੀ ਜਿਥੇ ਕਿ ਜ਼ਿਆਦਾਤਰ ਗੀਰਬ ਅਤੇ ਦਲਿਤ ਵਰਗ ਨਾਲ ਸਬੰਧਤ ਲੋਕਾਂ ਦੇ ਘਰ ਹਨ, ਉਨ੍ਹਾਂ ਦੇ ਘਰਾਂ ਵਿਚ ਮੀਂਹ ਦਾ ਪਾਣੀ ਵੜ ਗਿਆ, ਜਿਸ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ।

ਹੋਰ ਪੜ੍ਹੋ:ਜੰਮੂ ਸਮੇਤ ਹਿਮਾਚਲ ‘ਚ ਬਦਲਿਆ ਮੌਸਮ ਦਾ ਮਿਜ਼ਾਜ, ਪੰਜਾਬ ‘ਚ ਵਧ ਸਕਦੀ ਠੰਡ

ਉਂਝ ਤਾਂ ਪੂਰੇ ਸ਼ਹਿਰ ਵਿਚ ਪਾਣੀ ਦੀ ਨਿਕਾਸੀ ਦਾ ਬਹੁਤ ਬੂਰਾ ਹਾਲ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸ਼ਹਿਰ ਵਿਚ ਨਵੇਂ ਪਾਏ ਸੀਵਰੇਜ ਨੂੰ ਚੰਗੀ ਤਰ੍ਹਾਂ ਠੀਕ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸ਼ਹਿਰ ਵਿਚ ਇਹੀ ਹਲਾਤ ਰਹਿਣਗੇ।

-PTC News