ਹੋਰ ਖਬਰਾਂ

ਪੰਜਾਬ 'ਚ ਨਸ਼ਿਆਂ ਦਾ ਕਹਿਰ ਜਾਰੀ,ਨਸ਼ੇ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ

By Shanker Badra -- June 26, 2018 12:26 pm

ਪੰਜਾਬ 'ਚ ਨਸ਼ਿਆਂ ਦਾ ਕਹਿਰ ਜਾਰੀ,ਨਸ਼ੇ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ:ਪੰਜਾਬ ਵਿੱਚ ਹੁਣ ਹਰ ਰੋਜ ਨਸ਼ੇ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਖ਼ਬਰਾਂ ਆ ਰਹੀਆਂ ਹਨ।ਪੰਜਾਬ ਸਰਕਾਰ ਵਲੋ ਨਸ਼ਾ ਖਤਮ ਕਰਨ ਦੇ ਕੀਤੇ ਜਾ ਰਹੇ ਦਾਅਵੇ ਅਤੇ ਡੇਪੋ ਬਣਾਕੇ ਕੇ ਪਿੰਡਾਂ 'ਚ ਨਸ਼ਿਆਂ ਖਿਲਾਫ ਮੁਹਿੰਮ ਚਲਾਉਣ ਦੇ ਦਾਅਵੇ ਪੂਰੇ ਪੰਜਾਬ 'ਚ ਪੂਰੀ ਤਰ੍ਹਾਂ ਠੁੱਸ ਹੋ ਕੇ ਰਹਿ ਗਏ ਹਨ।Punjab in Drug addiction,Drug addiction Another one Young deathਜਿਸ ਦੀ ਇੱਕ ਹੋਰ ਤਾਜ਼ਾ ਮਿਸਾਲ ਅੱਜ ਫ਼ਿਰੋਜਪੁਰ ਦੇ ਪਿੰਡ ਸਤੀਏ ਵਾਲਾ ਵਿਖੇ ਵੇਖਣ ਨੂੰ ਮਿਲੀ ਹੈ।ਸੂਬੇ ਦੇ ਹੋਰਨਾਂ ਇਲਾਕਿਆਂ ਵਾਂਗ ਫ਼ਿਰੋਜਪੁਰ ਦੇ ਪਿੰਡ ਆਰਿਫ਼ ਵਿਖੇ ਬੀਤੇ ਦਿਨ ਨਸ਼ੇ ਦੀ ਓਵਰ ਡੋਜ ਲੈਣ ਕਾਰਣ ਮਰੇ ਨੌਜਵਾਨ ਦਾ ਸਿਵਾ ਠੰਢਾ ਅਜੇ ਨਹੀਂ ਹੋਇਆ ਸੀ ਕਿ ਅੱਜ ਪਿੰਡ ਸਤੀਏ ਵਾਲਾ ਵਿਖੇ 26 ਸਾਲਾਂ ਨੌਜਵਾਨ ਮੱਖਣ ਦੀ ਨਸ਼ਿਆਂ ਦੇ ਕਾਰਨ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ।Punjab in Drug addiction,Drug addiction Another one Young deathਇਸ ਤੋਂ ਇਲਾਵਾ ਇਲਾਕੇ ਦੇ ਵਿੱਚ ਦੋ ਹੋਰ ਨੌਜਵਾਨਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਹ ਵੱਖ-ਵੱਖ ਹਸਪਤਾਲਾਂ 'ਚ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਹਨ।Punjab in Drug addiction,Drug addiction Another one Young deathਇਸ ਤੋਂ ਇਲਾਵਾ ਕੱਲ ਵੀ ਤਰਨਤਾਰਨ ਦੇ ਪਿੰਡ ਐਮਾਂ ਖੁਰਦ ਵਿਖੇ ਤਿੰਨ ਨੌਜਵਾਨਾਂ ਵਲੋਂ ਨਸ਼ੀਲੇ ਟੀਕਿਆਂ ਦੀ ਵਰਤੋਂ ਕਰਨ ਨਾਲ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ,ਜਦੋਂ ਕਿ ਇਕ ਨੌਜਵਾਨ ਨੂੰ ਬੇਹੋਸ਼ੀ ਦੀ ਹਾਲਤ 'ਚ ਬਾਬਾ ਬੁੱਢਾ ਸਾਹਿਬ ਹਸਪਤਾਲ ਦਾਖਲ ਕਰਵਾਇਆ ਤੇ ਇਕ ਨੌਜਵਾਨ ਕਿਸੇ ਤਰ੍ਹਾਂ ਡਿਗਦਾ ਢਹਿੰਦਾ ਘਰ ਪਹੁੰਚ ਗਿਆ।Punjab in Drug addiction,Drug addiction Another one Young deathਨਸ਼ਿਆਂ ਨੂੰ ਰੋਕਣ 'ਚ ਪੁਲਿਸ ਦੇ ਅਸਫਲ ਰਹਿਣ ਕਾਰਣ ਘਰ-ਘਰ ਸੱਥਰ ਵਿਛਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ।ਜਿਸ ਕਾਰਣ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਹੈ ਅਤੇ ਉੱਥੇ ਨਸ਼ਿਆਂ ਦੀ ਭਰਮਾਰ ਕਾਰਣ ਲੋਕ ਪੁਲਿਸ ਅਤੇ ਸੂਬਾ ਸਰਕਾਰ ਨੂੰ ਕੋਸ ਰਹੇ ਹਨ।
-PTCNews

  • Share