Fri, Apr 26, 2024
Whatsapp

ਨਸ਼ਿਆਂ ਦਾ ਕਹਿਰ ਜਾਰੀ , ਨਸ਼ੇ ਦੀ ਓਵਰਡੋਜ਼ ਕਾਰਨ ਪੰਜਾਬ 'ਚ 3 ਨੌਜਵਾਨਾਂ ਦੀਆਂ ਹੋਈਆਂ ਮੌਤਾਂ

Written by  Shanker Badra -- July 08th 2018 02:20 PM
ਨਸ਼ਿਆਂ ਦਾ ਕਹਿਰ ਜਾਰੀ , ਨਸ਼ੇ ਦੀ ਓਵਰਡੋਜ਼ ਕਾਰਨ ਪੰਜਾਬ 'ਚ 3 ਨੌਜਵਾਨਾਂ ਦੀਆਂ ਹੋਈਆਂ ਮੌਤਾਂ

ਨਸ਼ਿਆਂ ਦਾ ਕਹਿਰ ਜਾਰੀ , ਨਸ਼ੇ ਦੀ ਓਵਰਡੋਜ਼ ਕਾਰਨ ਪੰਜਾਬ 'ਚ 3 ਨੌਜਵਾਨਾਂ ਦੀਆਂ ਹੋਈਆਂ ਮੌਤਾਂ

ਨਸ਼ਿਆਂ ਦਾ ਕਹਿਰ ਜਾਰੀ , ਨਸ਼ੇ ਦੀ ਓਵਰਡੋਜ਼ ਕਾਰਨ ਪੰਜਾਬ 'ਚ 3 ਨੌਜਵਾਨਾਂ ਦੀਆਂ ਹੋਈਆਂ ਮੌਤਾਂ:ਪਿਛਲੇ ਕੁੱਝ ਦਿਨਾਂ ਵਿਚ ਹੀ ਪੰਜਾਬ ‘ਚ ਨਸ਼ਿਆਂ ਦੀ ਲਪੇਟ ਵਿਚ ਆ ਕੇ ਕਈ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਹਨ।ਤਾਜ਼ਾ ਮਾਮਲੇ ਵਿਚ ਖੇਮਕਰਨ ‘ਚ ਨਸ਼ੇ ਦੀ ਓਵਰਡੋਜ਼ ਕਾਰਨ 2 ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਮਾਮਲਾ ਸਾਹਮਣੇ ਆਈਆਂ ਹਨ।punjab in drug overdose reason 3 youth man deathਜਾਣਕਾਰੀ ਮੁਤਾਬਕ ਪਿੰਡ ਮਾੜੀਕੰਬੋ ਦੇ ਨੌਜਵਾਨ ਅੰਗਰੇਜ ਸਿੰਘ ਪੁੱਤਰ ਸੱਜਣ ਸਿੰਘ ਨੇ ਨਸ਼ਾ ਨਾ ਮਿਲਣ ਕਾਰਨ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ।ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਤੋਂ ਇਲਾਵਾ ਖੇਮਕਰਨ 'ਚ ਇੱਕ ਹੋਰ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ।punjab in drug overdose reason 3 youth man deathਜਾਣਕਾਰੀ ਮੁਤਾਬਕ ਖੇਮਕਰਨ ਦੇ ਪਿੰਡ ਲਖਨਾਤਪਾ 'ਚ ਕਰਤਾਰ ਸਿੰਘ ਪੁੱਤਰ ਬਹਾਲ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।punjab in drug overdose reason 3 youth man deathਇਸ ਤੋਂ ਇਲਾਵਾ ਮੋਗਾ ਦੇ ਪਿੰਡ ਬੁਰਜ ਹਮੀਰਾ ਦੇ ਵਿੱਚ ਕਬੱਡੀ ਦੇ ਖਿਡਾਰੀ ਚਰਨਜੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਚਰਨਜੀਤ ਸਿੰਘ ਨੇ ਕੁੱਝ ਦਿਨ ਪਹਿਲਾਂ ਘਰ ਤੋਂ ਰੁਪਏ ਲੈ ਕੇ ਦੋਸਤਾਂ ਦੇ ਨਾਲ ਨਸ਼ਾ ਕੀਤਾ ਅਤੇ ਹਾਲਤ ਬਿਗੜ ਕਾਰਨ ਘਰ ਛੱਡ ਗਏ।ਜਿਸ ਤੋਂ ਬਾਅਦ ਪਰਿਵਾਰ ਨੇ ਉਕਤ ਨੌਜਵਾਨ ਨੂੰ ਲੁਧਿਆਣਾ ਦੇ ਡੀ.ਐੱਮ.ਸੀ.ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਪਰ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਚੰਡੀਗੜ੍ਹ ਦੇ ਰੈਫ਼ਰ ਕੀਤਾ ਜਿਥੇ ਉਸਦੀ ਮੌਤ ਹੋ ਗਈ। -PTCNews


Top News view more...

Latest News view more...