Sat, Apr 27, 2024
Whatsapp

ਜਲੰਧਰ 'ਚ ਕੋਰੋਨਾ ਦੇ 3 ਹੋਰ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਬਣਿਆ ਸਭ ਤੋਂ ਵੱਧ ਮਰੀਜਾਂ ਵਾਲਾ ਜ਼ਿਲ੍ਹਾ

Written by  Shanker Badra -- April 25th 2020 06:27 PM
ਜਲੰਧਰ 'ਚ ਕੋਰੋਨਾ ਦੇ 3 ਹੋਰ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਬਣਿਆ ਸਭ ਤੋਂ ਵੱਧ ਮਰੀਜਾਂ ਵਾਲਾ ਜ਼ਿਲ੍ਹਾ

ਜਲੰਧਰ 'ਚ ਕੋਰੋਨਾ ਦੇ 3 ਹੋਰ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਬਣਿਆ ਸਭ ਤੋਂ ਵੱਧ ਮਰੀਜਾਂ ਵਾਲਾ ਜ਼ਿਲ੍ਹਾ

ਜਲੰਧਰ 'ਚ ਕੋਰੋਨਾ ਦੇ 3 ਹੋਰ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਬਣਿਆ ਸਭ ਤੋਂ ਵੱਧ ਮਰੀਜਾਂ ਵਾਲਾ ਜ਼ਿਲ੍ਹਾ:ਜਲੰਧਰ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਅੰਦਰ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਲੰਧਰ ਵਿਚ ਹੁਣ 3 ਨਵੇਂ ਕੋਰੋਨਾ ਪਾਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਹਨ। ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 64 ਹੋ ਗਈ ਹੈ ਤੇ ਹੁਣ ਸੂਬੇ 'ਚੋਂ ਸਭ ਤੋਂ ਵੱਧ ਮਰੀਜਾਂ ਵਾਲਾ ਜ਼ਿਲ੍ਹਾ ਬਣ ਗਿਆ ਹੈ। ਇਸ ਦੇ ਇਲਾਵਾ ਦੂਜੇ ਨੰਬਰ 'ਤੇ ਮੋਹਾਲੀ -63 ਅਤੇ ਤੀਜੇ 'ਤੇ ਪਟਿਆਲੇ ਦਾ ਨੰਬਰ ਆਉਂਦਾ ਹੈ, ਜਿਥੇ ਮਰੀਜ਼ਾਂ ਦੀ ਗਿਣਤੀ ਸ਼ਨੀਵਾਰ ਨੂੰ 61 ਹੋ ਗਈ। ਦੱਸਣਯੋਗ ਹੈ ਕਿ ਇਨ੍ਹਾਂ ਮਰੀਜ਼ਾਂ 'ਚ 65 ਸਾਲ ਅਤੇ 37 ਸਾਲ ਦੀਆਂ ਦੋ ਔਰਤਾਂ ਅਤੇ ਇਕ 5 ਸਾਲ ਦਾ ਬੱਚਾ ਹੈ। ਇਹ ਤਿੰਨੋਂ ਮਰੀਜ਼ ਪਹਿਲਾਂ ਪਾਜ਼ੀਟਿਵ ਆਏ ਮਰੀਜ਼ਾਂ ਦੇ ਸੰਪਰਕ 'ਚ ਦੱਸੇ ਜਾ ਰਹੇ ਹਨ। ਇਹ ਤਿੰਨ ਕੇਸ ਬਸਤੀ ਗੁਜ਼ਾਂ ਦੇ ਹਨ ਤੇ ਇਕ ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਰਿਸ਼ਤੇਦਾਰ ਹਨ। ਇਹ ਪਹਿਲਾਂ ਤੋਂ ਪੀੜਤ ਕੋਰੋਨਾ ਮਰੀਜ਼ ਦੀ ਚਾਚੀ, ਭਾਬੀ ਅਤੇ ਭਤੀਜਾ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਜਲੰਧਰ ਵਿਚ ਇਕ 48 ਸਾਲਾ ਪ੍ਰਵਾਸੀ ਮਜ਼ਦੂਰ ਦੀ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ ਅਤੇ ਦੁਪਹਿਰ ਨੂੰ ਉਸ ਦੀ ਮੌਤ ਤੋਂ ਬਾਅਦ ਆਈ ਰਿਪੋਰਟ ਵਿਚ ਉਸ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਜ਼ਿਲ੍ਹੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3 ਹੋ ਗਈ ਹੈ। ਬਸਤੀ ਗੁੱਜ਼ਾ ਇਲਾਕੇ ਦਾ ਰਹਿਣ ਵਾਲਾ ਸਹਿਦੇਵਾ (48) ਮੂਲ ਤੌਰ 'ਤੇ ਮਹਾਰਾਸ਼ਟਰ ਦਾ ਰਹਿਣ ਵਾਲਾ ਸੀ। ਉਹ ਕੁਝ ਦਿਨਾਂ ਤੋਂ ਕਾਫੀ ਬਿਮਾਰ ਸੀ ਤੇ ਉਸਦਾ ਇਲਾਜ ਜਲੰਧਰ ਦੇ ਹੀ ਇਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਸੀ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 310 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਜਲੰਧਰ – 67, ਮੋਹਾਲੀ – 63, ਪਟਿਆਲਾ – 61, ਪਠਾਨਕੋਟ – 25 , ਨਵਾਂਸ਼ਹਿਰ – 20 , ਲੁਧਿਆਣਾ – 17, ਅੰਮ੍ਰਿਤਸਰ – 14 , ਮਾਨਸਾ – 13, ਹੁਸ਼ਿਆਰਪੁਰ – 7 ,  ਮੋਗਾ – 4 , ਫਰੀਦਕੋਟ – 3 , ਰੋਪੜ – 3, ਸੰਗਰੂਰ – 3 , ਕਪੂਰਥਲਾ – 3 ,ਬਰਨਾਲਾ – 2 , ਫਤਿਹਗੜ੍ਹ ਸਾਹਿਬ – 2 , ਗੁਰਦਾਸਪੁਰ- 1, ਸ੍ਰੀ ਮੁਕਤਸਰ ਸਾਹਿਬ – 1 , ਫਿਰੋਜ਼ਪੁਰ - 1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 18 ਮੌਤਾਂ ਹੋ ਚੁੱਕੀਆਂ ਹਨ ਅਤੇ 72 ਮਰੀਜ਼ ਠੀਕ ਹੋ ਚੁੱਕੇ ਹਨ। -PTCNews


Top News view more...

Latest News view more...