ਪੰਜਾਬ 'ਚ ਕਈ ਥਾਈਂ ਬੱਦਲਵਾਈ, ਅਗਲੇ 24 ਤੋਂ 48 ਘੰਟਿਆਂ 'ਚ ਹੋ ਸਕਦੀ ਹੈ ਬਾਰਿਸ਼ !!!
ਪੰਜਾਬ 'ਚ ਕਈ ਥਾਈਂ ਬੱਦਲਵਾਈ, ਅਗਲੇ 24 ਤੋਂ 48 ਘੰਟਿਆਂ 'ਚ ਹੋ ਸਕਦੀ ਹੈ ਬਾਰਿਸ਼ !!!,ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਵਿਗਿਆਨੀਆਂ ਅਨੁਸਾਰ ਇਸ ਵਾਰ ਤਾਪਮਾਨ ਵੀ ਪਿਛਲੇ ਸਾਲ ਦੇ ਮੁਕਾਬਲੇ 1 ਡਿਗਰੀ ਹੇਠਾਂ ਜਾ ਰਿਹਾ ਹੈ ਅਤੇ ਅਗਲੇ 24 ਤੋਂ 48 ਘੰਟਿਆਂ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਅੱਜ ਵੀ ਪੰਜਾਬ ਦੇ ਕਈ ਹਿੱਸਿਆਂ 'ਚ ਬੱਦਲਵਾਈ ਬਣੀ ਹੋਈ ਹੈ ਤੇ ਕਈ ਥਾਵਾਂ 'ਤੇ ਹਲਕੀ ਬਾਰਿਸ਼ ਵੀ ਦੇਖਣ ਨੂੰ ਮਿਲੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨ ਵਿਭਾਗ ਦੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਇਸ ਵਾਰ ਤਾਪਮਾਨ ਪਿਛਲੇ ਸਾਲ ਨਾਲੋਂ 1 ਡਿਗਰੀ ਘੱਟ ਚੱਲ ਰਿਹਾ ਹੈ।ਇਸ ਤੋਂ ਇਲਾਵਾ ਆਉਣ ਵਾਲੇ 24 ਘੰਟਿਆਂ 'ਚ ਰਾਜ ਦੇ ਵੱਖ ਵੱਖ ਹਿੱਸਿਆਂ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਹੋਰ ਪੜ੍ਹੋ: ਪੀਏਯੂ ਨੇ ਕੀਤੀ ਨਰਮਾ-ਕਾਸ਼ਤਕਾਰਾਂ ਨੂੰ ਅਪੀਲ ਮੀਂਹ ਕਾਰਨ ਮੌਸਮ ਖੁੱਲ੍ਹ ਜਾਵੇਗਾ ਅਤੇ ਠੰਡ ਹੋਰ ਵੀ ਵਧੇਗੀ। ਹਾਲਾਂਕਿ ਹਵਾ ਪ੍ਰਦੂਸ਼ਣ ਦੇ ਪੱਧਰ ਵਿਚ ਕੁਝ ਗਿਰਾਵਟ ਆਈ ਹੈ, ਜੋ ਕਿ ਲੋਕਾਂ ਲਈ ਖੁਸ਼ਖਬਰੀ ਹੈ, ਪਰ ਵੱਧ ਰਹੀ ਠੰਡ ਕਾਰਨ ਉਨ੍ਹਾਂ ਨੂੰ ਸਾਵਧਾਨ ਰਹਿਣਾ ਪਏਗਾ। ਇਸ ਤੋਂ ਇਲਾਵਾ ਉਹਨਾਂ ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਬਾਰੇ ਵੀ ਸਲਾਹ ਦਿੱਤੀ ਹੈ। -PTC News