ਹੋਰ ਖਬਰਾਂ

ਫਾਰਮਾਸਿਸਟਾਂ ਤੇ ਦਰਜਾ ਚਾਰ ਮੁਲਾਜ਼ਮਾਂ ਵੱਲੋਂ ਡਾਇਰੈਕਟਰ ਪੰਚਾਇਤ ਦਫ਼ਤਰ ਵਿਖੇ ਲੜੀਵਾਰ ਭੁੱਖ ਹੜਤਾਲ ਸ਼ੁਰੂ

By Shanker Badra -- July 21, 2020 5:07 pm -- Updated:Feb 15, 2021

ਫਾਰਮਾਸਿਸਟਾਂ ਤੇ ਦਰਜਾ ਚਾਰ ਮੁਲਾਜ਼ਮਾਂ ਵੱਲੋਂ ਡਾਇਰੈਕਟਰ ਪੰਚਾਇਤ ਦਫ਼ਤਰ ਵਿਖੇ ਲੜੀਵਾਰ ਭੁੱਖ ਹੜਤਾਲ ਸ਼ੁਰੂ:ਮੋਹਾਲੀ : ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਵਲੋਂ ਪੰਜਾਬ ਭਰ 'ਚ ਜ਼ਿਲ੍ਹਾ ਪੱਧਰਾਂ 'ਤੇ ਪਿਛਲੇ 32 ਦਿਨਾਂ ਤੋਂ ਲਗਾਤਾਰ ਚੱਲ ਰਹੇ ਧਰਨਿਆਂ ਦੇ ਚਲਦਿਆਂ ਕੋਈ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਅੱਜ ਸੂਬਾ ਕਮੇਟੀ ਦੁਆਰਾ ਲਏ ਗਏ ਫੈਸਲੇ ਦੇ ਅੰਤਰਗਤ ਡਾਇਰੈਕਟਰ ਪੰਚਾਇਤ ਦਫਤਰ ਮੋਹਾਲੀ ਵਿਖੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜਥੇਬੰਦੀ ਵਲੋਂ ਕੀਤੇ ਫੈਸਲੇ ਤਹਿਤ ਹਰ ਰੋਜ਼ ਇਕ ਜ਼ਿਲੇ ਦੇ 5 ਫਾਰਮਾਸਿਸਟ ਅਤੇ ਦਰਜਾ ਚਾਰ 24 ਘੰਟੇ ਭੁੱਖ ਹੜਤਾਲ ਤੇ ਬੈਠਣਗੇ ਅਤੇ ਬਾਕੀ ਜ਼ਿਲੇ ਪਹਿਲਾਂ ਦੀ ਤਰ੍ਹਾਂ ਆਪਣੇ ਜ਼ਿਲ੍ਹਾ ਪੱਧਰਾਂ 'ਤੇ ਧਰਨੇ ਪ੍ਰਦਰਸ਼ਨ ਜਾਰੀ ਰੱਖਣਗੇ।

ਫਾਰਮਾਸਿਸਟਾਂ ਤੇ ਦਰਜਾ ਚਾਰ ਮੁਲਾਜ਼ਮਾਂ ਵੱਲੋਂ ਡਾਇਰੈਕਟਰ ਪੰਚਾਇਤ ਦਫ਼ਤਰ ਵਿਖੇ ਲੜੀਵਾਰ ਭੁੱਖ ਹੜਤਾਲ ਸ਼ੁਰੂ

ਅੱਜ ਜ਼ਿਲ੍ਹਾ ਮੋਹਾਲੀ ਵਲੋਂ ਫਾਰਮੇਸੀ ਅਫਸਰ ਮਨਦੀਪ ਕੌਰ ਖਰੜ, ਗੁਰਪ੍ਰੀਤ ਕੌਰ,ਜਸਵਿੰਦਰ ਕੌਰ ਅਤੇ ਦਰਜਾ ਚਾਰ ਸੂਬਾ ਪ੍ਰਧਾਨ ਸਤਪਾਲ ਤਰਨਤਾਰਨ ,ਸੁੱਖਵਿੰਦਰ ਸਿੰਘ ,ਫਿਜੀਕਲ ਦੂਰੀ ਨਿਯਮ ਤਹਿਤ ਭੁੱਖ ਹੜਤਾਲ 'ਤੇ ਬੈਠੇ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਰੂਰਲ ਫਾਰਮੇਸੀ ਅਫਸਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜੋਤ ਰਾਮ ਮਦਨੀਪੁਰ ਨੇ ਕਿਹਾ ਕਿ ਲਗਾਤਾਰ ਇਕ ਮਹੀਨੇ ਤੋਂ ਸੰਘਰਸ਼ ਕਰ ਰਹੇ ਫਾਰਮਾਸਿਸਟਾਂ ਦੀ ਮੰਗਾਂ ਨਾ ਪ੍ਰਵਾਨ ਕੀਤੇ ਜਾਣ ਦੇ ਰੋਸ ਵਜੋਂ ਸੂਬਾ ਕਮੇਟੀ ਵਲੋਂ ਲਏ ਗਏ ਫੈਸਲੇ ਅਨੁਸਾਰ ਅੱਜ ਤੋਂ ਡਾਇਰੈਕਟਰ ਪੰਚਾਇਤ ਦਫਤਰ ਮੋਹਾਲੀ ਵਿਖੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਜੇਕਰ ਸਰਕਾਰ ਨੇ ਫੇਰ ਵੀ ਮੰਗਾਂ ਲਾਗੂ ਨਾ ਕੀਤੀਆਂ ਤਾਂ ਲੜੀਵਾਰ ਭੁੱਖ ਹੜਤਾਲ ਨੂੰ ਜਲਦ ਹੀ ਮਰਨ ਵਰਤ ਵਿਚ ਤਬਦੀਲ ਕੀਤਾ ਜਾਵੇਗਾ।

ਫਾਰਮਾਸਿਸਟਾਂ ਤੇ ਦਰਜਾ ਚਾਰ ਮੁਲਾਜ਼ਮਾਂ ਵੱਲੋਂ ਡਾਇਰੈਕਟਰ ਪੰਚਾਇਤ ਦਫ਼ਤਰ ਵਿਖੇ ਲੜੀਵਾਰ ਭੁੱਖ ਹੜਤਾਲ ਸ਼ੁਰੂ

ਇਸਦੇ ਇਲਾਵਾ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਜਥੇਬੰਦੀ ਦੁਆਰਾ ਪੰਜਾਬ ਭਰ 'ਚ ਕਾਂਗਰਸ ਦੇ ਵਜੀਰਾਂ ਅਤੇ ਐਮ ਐਲ ਏ ਦੀਆਂ ਕੋਠੀਆਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਜਿਸਦੀ ਜਿੰਮੇਵਾਰੀ ਪੰਚਾਇਤ ਵਿਭਾਗ  ਅਤੇ ਸਰਕਾਰ ਦੀ ਹੋਏਗੀ। ਉਹਨਾਂ ਕਿਹਾ ਕਰੋਨਾ ਯੋਧਿਆਂ ਦਾ ਇਕ ਮਹੀਨੇ ਤੋਂ ਉਪਰ ਹੜਤਾਲ 'ਤੇ ਹੋਣ ਦੇ ਚਲਦੇ ਸਰਕਾਰ ਵਲੋਂ ਸੁਣਵਾਈ ਨਾ ਹੋਣਾ ਸਿਧੇ ਤੌਰ 'ਤੇ ਕੈਪਟਨ ਸਰਕਾਰ ਲੋਕ ਹਿੱਤ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ।  ਕੈਪਟਨ ਸਰਕਾਰ ਨੂੰ ਪੰਜਾਬ ਦੇ ਮੌਜੂਦਾ ਅਪਾਤਕਾਲੀਨ ਹਾਲਤਾਂ ਨੂੰ ਦੇਖਦੇ ਹੋਏ ਇਸ ਸਮੇ ਸਿਹਤ ਸੇਵਾਵਾਂ ਨਾਲ ਜੁੜੇ ਕੱਚੇ ਮੁਲਾਜ਼ਮਾਂ ਨੂੰ ਬਿਨ੍ਹਾਂ ਦੇਰੀ ਪਹਿਲ ਦੇ ਅਧਾਰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਫਾਰਮਾਸਿਸਟ ਬਿਨਾਂ ਕਿਸੇ ਡਰ ਸੰਦੇਹ ਤੋਂ ਡਿਊਟੀਆਂ ਕਰ ਸਕਣ, ਕੋਰੋਨਾ ਮਹਾਮਾਰੀ ਵਿਚ ਫ਼ਰੰਟ ਕਤਾਰ ਤੇ ਆਈਸੋਲੇਸ਼ਨ ਵਾਰਡ ਏਅਰਪੋਰਟ, ਕਨਟੇਨਮੈਂਟ ਜ਼ੋਨ, ਰੇਪਿਡ ਰਿਸਪੌਂਸ ਟੀਮ, ਕੋਵਿਡ ਸੰਪਲਿੰਗ, ਦਰਬਾਰ ਸਾਹਿਬ, ਅੰਮ੍ਰਿਤਸਰ ਦੁਰਗਿਆਣਾ ਮੰਦਰ, ਫਲੂ ਕਾਰਨਰ, ਡੋਰ ਟੂ ਡੋਰ ਵਿਜਟ ਆਦਿ ਥਾਵਾਂ ਤੇ  ਸੇਵਾਵਾਂ ਨਿਭਾ ਰਹੇ ਫਾਰਮਾਸਿਸਟ ਪਿਛਲੇ ਲੱਗਭਗ ਇਕ ਮਹੀਨੇ ਤੋਂ ਆਪਣੀ ਰੈਗੂਲਰ ਸਰਵਿਸ ਦੀ ਮੰਗ ਲਈ ਹੜਤਾਲ ਕਰਨ ਲਈ ਮਜਬੂਰ ਹਨ ਪਰ ਸਰਕਾਰ ਇਸ ਮਾਮਲੇ ਨੂੰ ਲੈਕੇ ਬਿਲਕੁਲ ਵੀ ਗੰਭੀਰ ਨਹੀਂ।

ਫਾਰਮਾਸਿਸਟਾਂ ਤੇ ਦਰਜਾ ਚਾਰ ਮੁਲਾਜ਼ਮਾਂ ਵੱਲੋਂ ਡਾਇਰੈਕਟਰ ਪੰਚਾਇਤ ਦਫ਼ਤਰ ਵਿਖੇ ਲੜੀਵਾਰ ਭੁੱਖ ਹੜਤਾਲ ਸ਼ੁਰੂ

ਫਾਰਮਾਸਿਸਟਾਂ ਅਤੇ  ਪੰਚਾਇਤ ਮੰਤਰੀ ਦਰਮਿਆਨ ਪਿਛਲੇ ਸਮੇ ਦੌਰਾਨ ਹੋਈਆਂ ਮੀਟਿੰਗਾਂ ਦੌਰਾਨ ਮੰਤਰੀ ਤ੍ਰਿਪਤ ਬਾਜਵਾ ਨੇ ਖੁਦ ਇਸ ਗੱਲ ਨੂੰ ਸਵੀਕਾਰ ਕਰਦੇ ਹੋਏ ਵਾਅਦਾ ਕੀਤਾ ਸੀ ਕੇ ਇਸ ਟਾਈਮ ਮਹਾਮਾਰੀ ਵਿਚ ਫਾਰਮਾਸਿਸਟ ਸਭ ਤੇ ਅੱਗੇ ਹੋਕੇ ਡਿਊਟੀਆਂ ਕਰ ਰਹੇ ਹਨ ,ਇਸ ਲਈ ਉਹਨਾਂ ਨੇ ਕਿਹਾ ਸੀ ਉਹ ਜਲਦ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਕੇ ਸੇਵਾਵਾਂ ਰੈਗੂਲਰ ਕਰਨਗੇ ਜੋ ਕੀ ਹੁਣ ਤੱਕ ਲਾਰੇ ਸਾਬਿਤ ਹੋ ਰਹੇ ਹਨ ਪਰ ਐਸੋਸੀਏਸ਼ਨ ਰੈਗੂਲਰ ਦਾ ਨੋਟੀਫਿਕੇਸ਼ਨ ਹੋਣ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗੀ। ਜਥੇਬੰਦੀ ਦਾ ਕਹਿਣਾ ਹੈ ਕੇ ਸਮੂਹ ਮੁਲਾਜ਼ਮ ਪਿਛਲੇ 14 ਸਾਲਾਂ ਤੋਂ ਕੰਟ੍ਰੈਕਟ ਅਧਾਰ ਤੇ ਨਿਗੁਣੀਆ ਤਨਖਾਹਾਂ ਉਪਰ ਨੌਕਰੀ ਕਰ ਰਹੇ ਹਨ।

ਉਹਨਾਂ ਦੀ ਕੋਈ ਜੋਬ ਸਕਿਉਰਿਟੀ ਨਹੀਂ ਹੈ ਸਮੂਹ ਫਾਰਮਾਸਿਸਟ ਰੈਗੂਲਰ ਹੋਣ ਲਈ ਆਪਣੀ ਵਿੱਦਿਅਕ ਯੋਗਤਾ ਪੂਰੀਆਂ ਕਰਦੇ ਹਨ ਪਰ ਸਰਕਾਰ ਦੇ ਲਾਰਿਆਂ ਤੋਂ ਤੰਗ ਆਕੇ ਮਜਬੂਰਨ ਫਾਰਮਾਸਿਸਟਾਂ ਨੂੰ ਹੁਣ ਇਸ ਸੰਘਰਸ਼ ਰਾਜ ਪੱਧਰ ਤੇ ਲਿਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ  ਅੱਜ ਦੇ ਧਰਨੇ ਵਿਚ ਫਾਰਮਾਸਿਸਟ ਆਗੂ ਬਲਜੀਤ ਸਿੰਘ ਮੀਆਂਕੋਟ ਬਿਕਰਮਜੀਤ ਗੁਰਦਾਸਪੁਰ ਗੁਰਜੀਤ ਗੁਰਦਾਸਪੁਰ ਸਵਰਤ ਸ਼ਰਮਾ ਪਟਿਆਲਾ ਬਲਵਿੰਦਰ ਰਾਏਕੋਟ ਅਮਰਿੰਦਰ ਸੌਜਾ ਨਵਜੋਤ ਕੌਰ ਅੰਮ੍ਰਿਤਸਰ ਭਨੋਟ ਅੰਮ੍ਰਿਤਸਰ ਸੁਰਿੰਦਰ ਜਲੰਧਰ ਹੰਸ ਰਾਜ ਹਰਪ੍ਰੀਤ ਜਲੰਧਰ ਗੁਰਪ੍ਰੀਤ ਫਤਹਿਗੜ੍ਹ ਸਾਹਿਬ ਨਵੀ ਫਤਹਿਗੜ੍ਹ ਸੁਖਦੇਵ ਕਪੂਰਥਲਾ ਜਸਵਿੰਦਰ ਸਿੰਘਤਰਨਜੀਤ ਮੋਹਾਲੀ ਹਰਬੰਸ ਚੀਮਾ ਜਗਰਾਓਂ ਰਾਜੇਸ਼ ਮੋਹਾਲੀ ਵਿਨੋਦ ਮੋਹਾਲੀ ਸਮੇਤ ਵੱਖ ਵੱਖ ਜ਼ਿਲਿਆਂ ਤੋਂ ਆਏ ਵੱਡੀ ਗਿਣਤੀ ਵਿਚ ਮੁਲਾਜ਼ਮ ਹਾਜਿਰ ਸਨ।
-PTCNews

  • Share