ਅਵਾਰਾ ਕੁੱਤਿਆਂ ਨੇ ਮਚਾਇਆ ਕਹਿਰ, ਡਿਪਟੀ ਕਮਿਸ਼ਨਰ ਦੀ ਧਰਮ ਪਤਨੀ ਨੂੰ ਕੁੱਤੇ ਨੇ ਵੱਢਿਆ

Punjab Street dog, Sri Muktsar Sahib Deputy Commissioner wife Dog Attack
ਅਵਾਰਾ ਕੁੱਤਿਆਂ ਨੇ ਮਚਾਇਆ ਕਹਿਰ, ਡਿਪਟੀ ਕਮਿਸ਼ਨਰ ਦੀ ਧਰਮ ਪਤਨੀ ਨੂੰ ਕੁੱਤੇ ਨੇ ਵੱਢਿਆ

ਅਵਾਰਾ ਕੁੱਤਿਆਂ ਨੇ ਮਚਾਇਆ ਕਹਿਰ, ਡਿਪਟੀ ਕਮਿਸ਼ਨਰ ਦੀ ਧਰਮ ਪਤਨੀ ਨੂੰ ਕੁੱਤੇ ਨੇ ਵੱਢਿਆ:ਸ੍ਰੀ ਮੁਕਤਸਰ ਸਾਹਿਬ : ਪੰਜਾਬ ‘ਚ ਆਏ ਦਿਨ ਅਵਾਰਾ ਕੁੱਤਿਆਂ ਦਾ ਕਹਿਰ ਵਧਦਾ ਜਾ ਰਿਹਾ ਹੈ। ਜਿਸ ਦੌਰਾਨ ਹੁਣ ਤੱਕ ਕਈ ਲੋਕ ਇਹਨਾਂ ਕੁੱਤਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿਥੇ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਐਮ.ਕੇ. ਅਰਵਿੰਦ ਕੁਮਾਰ ਦੀ ਧਰਮ ਪਤਨੀ ਮੈਅਤਰੀ ਨੂੰ ਬੀਤੀ ਸ਼ਾਮ ਅਵਾਰਾ ਕੁੱਤੇ ਨੇ ਵੱਢ ਲਿਆ ਹੈ।

Punjab Street dog, Sri Muktsar Sahib Deputy Commissioner wife Dog Attack
ਅਵਾਰਾ ਕੁੱਤਿਆਂ ਨੇ ਮਚਾਇਆ ਕਹਿਰ, ਡਿਪਟੀ ਕਮਿਸ਼ਨਰ ਦੀ ਧਰਮ ਪਤਨੀ ਨੂੰ ਕੁੱਤੇ ਨੇ ਵੱਢਿਆ

ਮਿਲੀ ਜਾਣਕਾਰੀ ਅਨੁਸਾਰਡਿਪਟੀ ਕਮਿਸ਼ਨਰ ਐਮ.ਕੇ. ਅਰਵਿੰਦ ਕੁਮਾਰ ਦੀ ਧਰਮ ਪਤਨੀ ਮੈਅਤਰੀ ਬੀਤੀ ਸ਼ਾਮ ਆਪਣੀ ਸਰਕਾਰੀ ਰਿਹਾਇਸ਼ ਨੇੜੇ ਹੀ ਵਾਟਰ ਵਰਕਸ ਦੀਆਂ ਟੈਂਕੀਆਂ ਕੋਲ ਸੈਰ ਕਰ ਰਹੀਂ ਸੀ ਤਾਂ ਉਸ ਸਮੇਂ ਉਥੇ ਫਿਰ ਰਹੇ ਅਵਾਰਾ ਕੁੱਤਿਆਂ ‘ਚੋਂ ਇੱਕ ਨੇ ਡਿਪਟੀ ਕਮਿਸ਼ਨਰ ਦੀ ਪਤਨੀ ‘ਤੇ ਹਮਲਾ ਕਰ ਦਿੱਤਾ ਅਤੇ ਹੱਥ ਅਤੇ ਲੱਤ ‘ਤੇ ਵੱਢ ਲਿਆ ਹੈ।

Punjab Street dog, Sri Muktsar Sahib Deputy Commissioner wife Dog Attack
ਅਵਾਰਾ ਕੁੱਤਿਆਂ ਨੇ ਮਚਾਇਆ ਕਹਿਰ, ਡਿਪਟੀ ਕਮਿਸ਼ਨਰ ਦੀ ਧਰਮ ਪਤਨੀ ਨੂੰ ਕੁੱਤੇ ਨੇ ਵੱਢਿਆ

ਜਿਸ ਤੋਂ ਬਾਅਦ ਉਹਨਾਂ ਨੂੰ ਡਰਾਇਵਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ‘ਤੇ ਸਥਿਤ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ,ਜਿਥੇ ਇੰਜੈਕਸ਼ਨ ਲਾਉਣ ਉਪਰੰਤ ਉਹਨਾਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਹੈ। ਵਰਨਣਯੋਗ ਹੈ ਕਿ ਉਕਤ ਜਗਾ ‘ਤੇ ਸਵੇਰੇ ਸ਼ਾਮ ਵੱਡੀ ਗਿਣਤੀ ਵਿੱਚ ਲੋਕ ਸ਼ੈਰ ਕਰਦੇ ਹਨ ਤੇ ਇਸ ਜਗ੍ਹਾ ‘ਤੇ ਅਵਾਰਾ ਕੁੱਤੇ ਵੀ ਆਮ ਘੁੰਮਦੇ ਨਜ਼ਰ ਆਉਂਦੇ ਹਨ। ਇਹ ਜਗ੍ਹਾ ਕੁੱਤਿਆਂ ਕਰਕੇ ਪਹਿਲਾ ਵੀ ਚਰਚਾਵਾਂ ਵਿਚ ਰਹੀ ਹੈ।
-PTCNews