Sat, Apr 27, 2024
Whatsapp

ਮਰਨ ਵਰਤ 'ਤੇ ਬੈਠੇ ਅਧਿਆਪਕਾਂ ਦੇ ਹੌਸਲੇ ਬੁਲੰਦ

Written by  Joshi -- October 09th 2018 06:57 PM
ਮਰਨ ਵਰਤ 'ਤੇ ਬੈਠੇ ਅਧਿਆਪਕਾਂ ਦੇ ਹੌਸਲੇ ਬੁਲੰਦ

ਮਰਨ ਵਰਤ 'ਤੇ ਬੈਠੇ ਅਧਿਆਪਕਾਂ ਦੇ ਹੌਸਲੇ ਬੁਲੰਦ

Punjab Teachers Protest: ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਨੀਤੀ ਤਹਿਤ ਪੰਜ ਅਧਿਆਪਕ ਆਗੂਆਂ ਦੀਆਂ ਕੀਤੀਆਂ ਸਸਪੈਨਸ਼ਨਾਂ ਨਾਲ ਅਧਿਆਪਕਾਂ ਦਾ ਰੋਹ ਹੋਰ ਵੀ ਭਖਿਆ ਪੰਜਾਬ ਸਰਕਾਰ ਦੇ ਅਧਿਆਪਕ ਮਾਰੂ ਫ਼ੈਸਲਾ ਨੂੰ ਮੋੜਾ ਦੇਣ ਹਿਤ ਪਟਿਆਲਾ ਸ਼ਹਿਰ ਵਿੱਚ ਲਗਿਆ ਸਾਂਝਾ ਅਧਿਆਪਕ ਮੋਰਚੇ ਦਾ ਪੱਕਾ ਧਰਨਾ ਤੇ ਮਰਨ ਵਰਤ ਪੂਰੇ ਜਜ਼ਬੇ ਨਾਲ ਤੀਸਰੇ ਦਿਨ ਵਿਚ ਹੋਇਆ ਦਾਖਲ ਮਰਨ ਵਰਤ 'ਤੇ ਬੈਠੇ ਅਧਿਆਪਕਾਂ ਦੇ ਹੌਸਲੇ ਬੁਲੰਦ ਪੰਜ ਅਧਿਆਪਕਾਂ ਦੀ ਮੁਅੱਤਲੀ ਖਿਲਾਫ ਡੀਸੀ ਦਫ਼ਤਰ ਤੱਕ ਮਾਰਚ ਕਰਕੇ ਪੰਜਾਬ ਸਰਕਾਰ ਦੀਆਂ ਅਰਥੀਆਂ ਦੀ ਹਿੱਕ ਤੇ ਆਰਡਰਾਂ ਦੀਆਂ ਕਾਪੀਆਂ ਰੱਖ ਕੇ ਲਾਇਆ ਲਾਂਬੂ ਫਿਰੋਜਪੁਰ,ਤਰਨਤਾਰਨ,ਪਟਿਆਲਾ ਸਮੇਤ ਹੋਰਨਾਂ ਜਿਲ੍ਹਿਆਂ ਦੇ ਅਧਿਆਪਕਾਂ ਨੇ ਕੀਤੀ ਭਰਵੀ ਸ਼ਮੂਲੀਅਤ 9 ਅਕਤੂਬਰ, ਪਟਿਆਲਾ : ਕੱਚੇ ਕਾਮਿਆਂ ਨੂੰ ਲਾਰਾ ਲਾ ਕੇ ਸੱਤਾ ਹਥਿਆਉਣ ਵਾਲੀ ਕੈਪਟਨ ਸਰਕਾਰ ਵੱਲੋਂ ਆਪਣੇ ਵਾਅਦੇ ਤੋਂ ਯੂ-ਟਰਨ ਮਾਰ ਕੇ ਅਧਿਆਪਕਾਂ ਦੀਆਂ ਤਨਖ਼ਾਹਾਂ ਤੇ 65% ਤੋਂ 75 % ਕੱਟ ਲਗਾ ਕੇ ਰੈਗੂਲਰ ਕਰਨ ਦੇ ਭਰਮਾਊ ਫ਼ੈਸਲੇ ਖਿਲਾਫ 7 ਅਕਤੂਬਰ ਤੋਂ ਸ਼ੁਰੂ ਹੋਏ ਪੱਕੇ ਮੋਰਚੇ ਅਤੇ ਮਰਨ ਵਰਤ ਦੀ ਵਧਦੀ ਤਾਕਤ ਤੋਂ ਬੁਖਲਾਹਟ ਚ ਆਏ ਸਿੱਖਿਆ ਵਿਭਾਗ ਨੇ ਦੂਸਰੇ ਦਿਨ ਪੰਜ ਅਧਿਆਪਕਾਂ ਨੂੰ ਮੁਅੱਤਲ ਕਰ ਕੇ ਆਪਣਾ ਮੁਲਾਜਮ ਵਿਰੋਧੀ ਚਿਹਰਾ ਨੰਗਾ ਕਰ ਦਿਤਾ ਹੈ ਜਿਸ ਕਰਕੇ ਅਧਿਆਪਕਾਂ ਵਿੱਚ ਸਰਕਾਰ ਵਿਰੋਧੀ ਰੋਹ ਪੂਰੇ ਸਿਖਰ ਤੇ ਪਹੁੰਚ ਚੁੱਕਾ ਹੈ, ਜਿਸ ਦਾ ਪ੍ਰਗਟਾਵਾ ਕਰਦਿਆਂ ਅਧਿਆਪਕਾਂ ਵੱਲੋਂ ਸਥਾਨਕ ਡੀਸੀ ਦਫਤਰ ਤੱਕ ਮਾਰਚ ਕਰਕੇ ਪੰਜਾਬ ਸਰਕਾਰ ਦੀ ਅਰਥੀ ਦੇ ਉੱਪਰ ਅਧਿਆਪਕਾਂ ਦੇ ਮੁਅੱਤਲੀ ਦੇ ਆਡਰਾਂ ਨੂੰ ਰੱਖਦਿਆਂ "ਸਾਨੂੰ ਵੀ ਸਸਪੈਂਡ ਕਰੋ"  ਦੇ ਜੋਸ਼ ਭਰਪੂਰ ਨਾਅਰਿਆਂ ਨਾਲ ਵੱਡੀ ਗਿਣਤੀ ਅਧਿਆਪਕਾਂ ਦੀ ਮੋਜੂਦਗੀ ਵਿੱਚ ਲਾਂਬੂ ਲਾਇਆ ਗਿਆ । ਸਿੱਖਿਆ ਮਹਿਕਮੇ ਅਤੇ ਸਮੂਹ ਕੱਚੇ ਅਧਿਆਪਕਾਂ ਦੀਆਂ ਪੂਰੀਆਂ ਤਨਖਾਹਾਂ 'ਤੇ ਰੈਗੂਲਰਾਇਜੇਸ਼ਨ ਕਰਵਾਉਣ ਦੀ ਮੰਗ ਸਮੇਤ ਸਿੱਖਿਆ ਤੇ ਅਧਿਆਪਕ ਵਿਰੋਧੀ ਰੈਸ਼ਨਲਾਈਜੇਸ਼ਨ ਨੀਤੀ ਵਾਪਿਸ ਕਰਵਾਉਣ ਅਤੇ ਅੰਮ੍ਰਿਤਸਰ,ਸੰਗਰੂਰ ਸਮੇਤ ਪੰਜਾਬ ਭਰ ਦੇ ਅਧਿਆਪਕ ਆਗੂਆਂ ਦੀਆਂ ਵਿਕਟੇਮਾਈਜੇਸ਼ਨਾਂ ਅਤੇ ਆਦਰਸ਼ ਸਕੂਲ (ਪੀ.ਪੀ.ਪੀ) ਦੇ ਅਧਿਆਪਕਾਂ ਦੀਆਂ ਬਰਖਾਤਗੀਆਂ ਦੇ ਵਿਰੋਧ ਵਿੱਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਬੈਨਰ ਹੇਠ ਅੱਜ ਪੱਕਾ ਮੋਰਚਾ ਅਤੇ ਮਰਨ ਵਰਤ ਤੀਜੇ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ। ਜਿਥੇ ਮਰਨ ਵਰਤ ਤੇ ਬੈਠੇ 11 ਅਧਿਆਪਕਾਂ ਵੱਲੋਂ ਚੜ੍ਹਦੀ ਕਲਾਂ ਦਾ ਸਬੂਤ ਦਿੰਦਿਆਂ ਸਟੇਜ ਤੋਂ ਸਮੂਹ ਅਧਿਆਪਕਾਂ ਨੂੰ ਸੰਗਰਸ਼ ਵਿੱਚ ਡਟੇ ਰਹਿਣ ਦਾ ਸੱਦਾ ਦਿੱੱਤਾ ਗਿਆ,ਉਥੇ ਵੱਖ ਵੱਖ ਜਨਤਕ ਜਥੇਬੰਦੀਆਂ ਵੱਲੋਂ ਵੀ ਇਸ ਸੰਘਰਸ਼ ਦੀ ਡਟਵੀ ਹਿਮਾਇਤ ਕੀਤੀ ਜਾ ਰਹੀ ਹੈ। ਪਟਿਆਲਾ ਸ਼ਹਿਰ ਦੇ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਸਾਹਮਣੇ ਚੱਲ ਰਹੇ ਪੱਕੇ ਮੋਰਚੇ ਵਿੱਚ ਅੱਜ ਫਿਰੋਜਪੁਰ,ਤਰਨਤਾਰਨ ਅਤੇ ਪਟਿਆਲਾ ਸਮੇਤ ਵੱਖ ਵੱਖ ਜਿਲ੍ਹਿਆਂ ਤੋਂ ਪਹੁੰਚੇ ਵੱਡੀ ਗਿਣਤੀ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸੂਬਾ ਕਨਵੀਨਰ ਦਵਿੰਦਰ ਸਿੰਘ ਪੂਨੀਆ ਤੇ ਸੂਬਾ ਕੋ-ਕਨਵੀਨਰਾਂ ਦੀਦਾਰ ਸਿੰਘ ਮੁੱਦਕੀ,ਹਰਦੀਪ ਸਿੰਘ ਟੋਡਰਪੁਰ, ਡਾ: ਅੰਮ੍ਰਿਤਪਾਲ ਸਿੰਘ ਸਿੱਧੂ,ਗੁਰਵਿੰਦਰ ਤਰਨਤਾਰਨ,ਗੁਰਜਿੰਦਰ ਸਿੰਘ,ਕੁਲਦੀਪ ਸਿੰਘ ਦੋੜਕਾ ਅਤੇ ਸੁਖਰਾਜ ਸਿੰਘ ਨੇ ਪੰਜਾਬ ਸਰਕਾਰ ਵੱਲੋਂ 8886 ਐੱਸ.ਐੱਸ.ਏ/ਰਮਸਾ, ਆਦਰਸ, ਮਾਡਲ ਸਕੂਲ ਅਧਿਆਪਕਾਂ ਦੀਆਂ ਤਨਖਾਹਾਂ ਦੀ ਵੱਡੀ ਕਟੌਤੀ ਕਰਨ ਦੇ ਮਾੜੇ ਫੈਸਲੇ ਨੂੰ ਸਿਰੇ ਤੋਂ ਨਕਾਰਦਿਆਂ ਆਖਰੀ ਦਮ ਤੱਕ ਇਸ ਦਾ ਵਿਰੋਧ ਕਰਨ ਦਾ ਅਹਿਦ ਕਰਦਿਆਂ 5178 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਨਵੰਬਰ 2017 ਤੋਂ ਰੈਗੂਲਰ ਕਰਨ ਦੀ ਥਾਂ ਮਿਲਦੀ ਛੇ ਹਜ਼ਾਰ ਤਨਖਾਹ ਵੀ 10 ਮਹੀਨਿਆਂ ਤੋਂ ਰੋਕਣ ਵਰਗੇ ਅਧਿਆਪਕ ਵਿਰੋਧੀ ਕਦਮਾਂ ਦਾ ਡੱਟ ਕੇ ਵਿਰੋਧ ਕੀਤਾ। Punjab Teachers Protestਪਿਕਟਸ ਅਧੀਨ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ 'ਚ ਸਿਫਟ ਕਰਨ, ਆਈ.ਈ.ਆਰ.ਟੀ ਅਧਿਆਪਕਾਂ, ਈ.ਜੀ.ਐੱਸ, ਏ.ਆਈ.ਈ, ਐੱਸ.ਟੀ.ਆਰ ਤੇ ਆਈ.ਈ.ਵੀ ਵਲੰਟੀਅਰ ਅਧਿਆਪਕਾਂ ਸਮੇਤ ਸਿੱਖਿਆ ਪ੍ਰੋਵਾਈਡਰਾਂ ਨੂੰ ਸਿੱਖਿਆ ਵਿਭਾਗ ਵਿਚ ਲਿਆ ਕੇ ਰੈਗੂਲਰ ਕਰਨ ਦੀ ਠੋਸ ਨੀਤੀ ਬਣਾਉਣ, ਸਿੱਖਿਆ ਦਾ ਨਿੱਜ਼ੀਕਰਨ ਬੰਦ ਕਰਕੇ ਸਮਾਜ ਦੇ ਆਮ ਲੋਕਾਂ ਦੇ ਬੱਚਿਆਂ ਲਈ ਮਿਆਰੀ ਅਤੇ ਮੁਫਤ ਜਨਤਕ ਸਿੱਖਿਆ ਨੂੰ ਯਕੀਨਨ ਰੂਪ ਵਿੱਚ ਲਾਗੂ ਕਰਨ ਦੀ ਮੰਗ ਕੀਤੀ ਗਈ।ਇਸ ਸਮੇਂ ਬੁਲਾਰਿਆਂ ਵੱਲੋਂ 2016 ਤੋਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਰੋਕਣ  ਸਮੇਤ ਕਈ-ਕਈ ਮਹੀਨੇ ਤਨਖਾਹਾਂ ਜਾਮ ਕਰਕੇ ਹੁੰਦੇ ਅਧਿਆਪਕਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕਰਨ ਦੀ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਸਮੇਂ ਸਮੂਹ ਅਧਿਆਪਕ ਆਗੂਆਂ ਵੱਲੋਂ ਸਿੱਖਿਆ ਮੰਤਰੀ ਨੂੰ ਸੰਘਰਸ਼ਸ਼ੀਲ ਅਧਿਆਪਕਾਂ ਪ੍ਰਤੀ ਅਪਣਾਏ ਤਾਨਾਸ਼ਾਹੀ ਰਵੱਈਏ ਖਿਲਾਫ ਪੂਰੇ ਪੰਜਾਬ ਵਿੱਚ ਅਧਿਆਪਕ ਵਰਗ ਦੀ ਲਾਮਬੰਦੀ ਤੇਜ ਕਰਦਿਆ ਸੰਘਰਸ਼ ਨੂੰ ਹੋਰ ਮਘਾਉਣ ਦੀ ਤਿੱਖੀ ਚਣੌਤੀ ਦਿੱਤੀ ਗਈ।ਸਾਂਝਾ ਅਧਿਆਪਕ ਮੋਰਚਾ ਵੱਲੋਂ ਅਧਿਆਪਕਾਂ ਨਾਲ ਬਦਸਲੂਕੀ ਕਰਨ ਵਾਲੇ ਅਤੇ ਸਿੱਖਿਆ ਦਾ ਭੱਠਾ ਬਠਾ ਰਹੇ ਸਿੱਖਿਆ ਸਕੱਤਰ ਨੂੰ ਵਿਭਾਗ ਵਿੱਚੋ ਚੱਲਦਾ ਕਰਨ ਦੀ ਮੰਗ ਕਰਦਿਆਂ ਸਮੂਹ ਅਧਿਆਪਕਾਂ ਨੂੰ ਪੜ੍ਹੋ ਪੰਜਾਬ ਪੜਾਉ ਪੰਜਾਬ ਪ੍ਰਾਜੈਕਟ ਤੋਂ ਬਾਹਰ ਆ ਕੇ ਵਿਦਿਆਰਥੀਆਂ ਨੂੰ ਪਾਠਕ੍ਰਮ ਅਨੁਸਾਰ ਮਿਆਰੀ ਸਿੱਖਿਆ ਦੇਣ ਦਾ ਸੱਦਾ ਦਿੱਤਾ ਗਿਆ। ਹੋਰ ਪੜ੍ਹੋ: ਕਾਂਗਰਸ ਸਰਕਾਰ ਤੋਂ ਦੁਖੀ ਹੋਏ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਸ਼ਹਿਰ ‘ਚ ਲਾਏ ਪੱਕੇ ਡੇਰੇ ,ਮਰਨ ਵਰਤ ਸ਼ੁਰੂ ਤੀਜੇ ਦਿਨ 'ਚ ਪਹੁੰਚ ਚੁੱਕੇ ਮਰਨ ਵਰਤ 'ਤੇ ਬੈਠੇ 11 ਅਧਿਆਪਕਾਂ ਹਰਜੀਤ ਜੀਦਾ, ਰਾਮੇਸ਼ ਮੱਕੜ, ਰਤਨਜੋਤ ਸ਼ਰਮਾ, ਸਤਨਾਮ ਸਿੰਘ, ਦਲਜੀਤ ਸਿੰਘ ਖਾਲਸਾ, ਸ਼ਮਿੰਦਰ ਸਿੰਘ, ਜਸਵੰਤ ਸਿੰਘ, ਜਸਵਿੰਦਰ ਸਿੰਘ, ਪ੍ਰਭਦੀਪ ਸਿੰਘ, ਬਚਿੱਤਰ ਸਿੰਘ ਅਤੇ ਬਲਵਿੰਦਰ ਸਿੰਘ ਨੇ ਸਿਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਸਸਪੈਂਡ ਕਰਨ ਦੀ ਨੀਤੀ ਤੋਂ ਨਾ ਡਰਦਿਆਂ,ਉਹਨਾਂ ਨੂੰ ਵੀ ਸਸਪੈਂਡ ਕਰਨ ਦਾ ਚੈਲਜ ਦਿੰਦਿਆਂ ਪੰਜਾਬ ਭਰ ਦੇ ਅਧਿਆਪਕਾਂ ਨੂੰ ਸਰਕਾਰ ਦੀਆਂ ਸਿੱਖਿਆ ਅਤੇ ਅਧਿਆਪਕ ਵਿਰੋਧੀ ਨੀਤੀਆਂ ਦਾ ਸਖਤ ਵਿਰੋਧ ਕਰਦਿਆਂ ਅਧਿਆਪਕਾਂ ਦੀਆਂ ਹੱਕੀ ਮੰਗਾਂ ਦੇ ਹੱਲ ਲਈ ਡਟਵਾਂ ਸੰਘਰਸ਼ ਜਾਰੀ ਰੱਖਣ ਦਾ ਸੁਨੇਹਾ ਦਿੱਤਾ। ਇਸ ਮੌਕੇ ਭਰਤਾਰੀ ਜੱਥੇਬੰਦੀਆਂ ਵੱਲੋਂ ਦਰਸ਼ਨ ਬੇਲੂਮਾਜਰਾ,ਬਨਾਰਸੀ ਦਾਸ,ਐਨ.ਡੀ.ਤਿਵਾੜੀ,ਕਾਕਾ ਰਾਮ ਵਰਮਾ,ਸ਼੍ਰੀਨਾਥ,ਅਮਰਦੀਪ ਸੰਧੂ,ਅਮਰੀਕ ਸਿੰਘ,ਰਾਜੀਵ ਹਾਂਡਾ,ਜਤਿੰਦਰ ਸਿੰਘ,ਕੁਲਦੀਪ ਪਟਿਆਲਵੀ,ਨੀਰਜ ਯਾਦਵ,ਦਿਲਬਾਗ ਸਿੰਘ,ਦਵਿੰਦਰ ਸਿੰਘ,ਅਤਿੰਦਰਪਾਲ ਘੱਗਾ,ਰਾਜੀਵ ਲੋਹਟਬੱਦੀ ਤੋਂ ਇਲਾਵਾ ਮੁਅੱਤਲ ਅਧਿਆਪਕਾਂ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਸ਼ਾਮਿਲ ਰਹੇ।


Top News view more...

Latest News view more...