ਕੱਚੇ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਦੀ ਇਮਾਰਤ ਦੇ ਗੇਟ ਬੰਦ ,ਪੁਲਿਸ ਨਾਲ ਵੀ ਹੋਈਆਂ ਝੜਪਾਂ

By Shanker Badra - August 04, 2021 10:08 am

ਮੋਹਾਲੀ : ਕੱਚੇ ਅਧਿਆਪਕ ਯੂਨੀਅਨ ਵੱਲੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਸਿੱਖਿਆ ਵਿਭਾਗ ਮੋਹਾਲੀ ਦਾ ਘਿਰਾਓ ਕੀਤਾ ਗਿਆ ਹੈ।

ਕੱਚੇ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਦੀ ਇਮਾਰਤ ਦੇ ਗੇਟ ਬੰਦ ,ਪੁਲਿਸ ਨਾਲ ਵੀ ਹੋਈਆਂ ਝੜਪਾਂ

ਜਿਸ ਕਾਰਨ ਸਿੱਖਿਆ ਭਵਨ ਅੰਦਰ ਕੰਮ ਕਰਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਪ੍ਰਸ਼ਾਸਨ ਵੱਲੋਂ ਸਖ਼ਤ ਪੁਲਿਸ ਪ੍ਰਬੰਧ ਕੀਤੇ ਗਏ ਹਨ।

ਕੱਚੇ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਦੀ ਇਮਾਰਤ ਦੇ ਗੇਟ ਬੰਦ ,ਪੁਲਿਸ ਨਾਲ ਵੀ ਹੋਈਆਂ ਝੜਪਾਂ

ਇਸ ਦੌਰਾਨ ਕੱਚੇ ਅਧਿਆਪਕਾਂ ਦੀਆਂ ਪੁਲਿਸ ਨਾਲ ਕਈ ਵਾਰ ਝੜਪਾਂ ਵੀ ਹੋ ਚੁੱਕੀਆਂ ਹਨ ਤੇ ਕੱਚੇ ਅਧਿਆਪਕ ਪੰਜਾਬ ਸਰਕਾਰ ਦੇ ਰਵੱਈਏ ਤੋਂ ਭੜਕ ਗਏ ਹਨ।

ਕੱਚੇ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਦੀ ਇਮਾਰਤ ਦੇ ਗੇਟ ਬੰਦ ,ਪੁਲਿਸ ਨਾਲ ਵੀ ਹੋਈਆਂ ਝੜਪਾਂ

ਦੱਸਿਆ ਜਾਂਦਾ ਹੈ ਕਿ ਕੱਚੇ ਅਧਿਆਪਕਾਂ ਵੱਲੋਂ ਅੱਜ ਸਵੇਰੇ ਤੋਂ ਹੀ ਸਿੱਖਿਆ ਵਿਭਾਗ ਦੀ ਇਮਾਰਤ ਦੇ ਗੇਟ ਬੰਦ ਕੀਤੇ ਗਏ ਹਨ।
-PTCNews

adv-img
adv-img