ਪੰਜਾਬ ਵਿਚ 1 ਜੂਨ ਤੋਂ ਗਾਇਨੀਕੋਲੋਜੀਕਲ (ਔਰਤਾਂ ਸਬੰਧੀ) ਸੇਵਾਵਾਂ ਲਈ ਈ ਸੰਜੀਵਨੀ OPD ਦੀ ਹੋਵੇਗੀ ਸ਼ੁਰੂਆਤ : ਸਿਹਤ ਮੰਤਰੀ

By Shanker Badra - May 21, 2020 1:05 pm

ਪੰਜਾਬ ਵਿਚ 1 ਜੂਨ ਤੋਂ ਗਾਇਨੀਕੋਲੋਜੀਕਲ (ਔਰਤਾਂ ਸਬੰਧੀ) ਸੇਵਾਵਾਂ ਲਈ ਈ ਸੰਜੀਵਨੀ OPD ਦੀ ਹੋਵੇਗੀ ਸ਼ੁਰੂਆਤ : ਸਿਹਤ ਮੰਤਰੀ:ਚੰਡੀਗੜ : ਕੋਵਿਡ -19 ਦੇ ਮੱਦੇਨਜ਼ਰ ਹਸਪਤਾਲਾਂ ਵਿਚ ਭੀੜ ਹੋਣ ਤੋਂ ਰੋਕਣ ਲਈ, ਟੈਲੀਮੇਡਸੀਨ ਰਾਜ ਭਰ ਦੇ ਮਰੀਜ਼ਾਂ ਲਈ ਇਕ ਵਰਦਾਨ ਸਾਬਿਤ ਹੋਵੇਗਾ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਰੋਜ਼ਾਨਾ ਡਾਕਟਰੀ ਸਲਾਹ ਅਤੇ ਪੁਰਾਣੀਆਂ ਬਿਮਾਰੀਆਂ ਸਬੰਧੀ ਸੁਝਾਵਾਂ ਦੀ ਜ਼ਰੂਰਤ ਹੁੰਦੀ ਹੈ। ਆਮ ਦਵਾਈਆਂ ਲਈ ਟੈਲੀਮੇਡੀਸੀਨ ਤੋਂ ਇਲਾਵਾ ਹੁਣ ਸਿਹਤ ਵਿਭਾਗ ਜੱਚਾ ਬੱਚਾ ਸਿਹਤ ਸੰਭਾਲ ਸੇਵਾਵਾਂ(ਐਮਸੀਐਚ) ਨੂੰ ਯਕੀਨੀ ਬਣਾਉਣ ਲਈ 1 ਜੂਨ ਤੋਂ ਗਾਇਨੀਕੋਲੋਜੀ ਸੇਵਾਵਾਂ ਲਈ ਈ ਸੰਜੀਵਨੀ ਓਪੀਡੀ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਵਲੋਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਜਨਰਲ ਮੈਡੀਸਨ ਲਈ ਈ ਸੰਜੀਵਨੀ ਓਪੀਡੀ ਸੇਵਾਵਾਂ ਪਹਿਲਾਂ ਹੀ ਸ਼ੁਰੂ ਕੀਤੀਆਂ ਗਈਆਂ ਹਨ। ਹਾਲਾਂਕਿ ਦਿਸ਼ਾ ਨਿਰਦੇਸ਼ਾਂ  ਅਨੁਸਾਰ, ਗਰਭਵਤੀ ਔਰਤਾਂ ਨੂੰ ਗਰਭ ਅਵਸਥਾ ਦੀ ਪਹਿਲੀ ਤਿਮਾਹੀ ਤੱਕ ਹਸਪਤਾਲ ਤੋਂ ਲਾਗ ਲੱਗਣ ਦਾ ਖ਼ਤਰਾਂ ਵੱਧ ਜਾਂਦਾ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਆਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਇਸ ਲਈ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਜਨਮ ਤੋਂ ਪਹਿਲਾਂ ਦੀ ਦੇਖਭਾਲ ਲਈ ਅਤੇ ਗਾਇਨੀਕੋਲੋਜੀਕਲ ਸੇਵਾਵਾਂ ਪ੍ਰਦਾਨ ਕਰਨ ਲਈ, ਪੰਜਾਬ ਸਰਕਾਰ ਗਾਇਨੀਕੋਲੋਜੀ ਸੇਵਾਵਾਂ ਲਈ ਈ ਸੰਜੀਵਨੀ ਓਪੀਡੀ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਗਰਭਵਤੀ ਔਰਤਾਂ ਲਈ ਬਹੁਤ ਮਦਦਗਾਰ ਹੋਣਗੀਆਂ ,ਜਿਨ੍ਹਾਂ ਨੂੰ ਗਰਭ ਅਵਸਥਾ ਦੌਰਾਨ ਦਵਾਈ, ਖੁਰਾਕ ਅਤੇ ਆਮ ਦੇਖਭਾਲ ਦੀ ਸਲਾਹ ਦਿੱਤੀ ਜਾਵੇਗੀ।
-PTCNews

adv-img
adv-img