ਆਸਟ੍ਰੇਲੀਆ ਦੀ ਹਵਾਈ ਫ਼ੌਜ ‘ਚ ਅਫ਼ਸਰ ਲੱਗੇਗਾ ਲੁਧਿਆਣੇ ਦਾ ਗੱਭਰੂ

Punjabi boy Tajinder Kumar Australian Air Force | ਆਸਟ੍ਰੇਲੀਆ ਦੀ ਹਵਾਈ ਫ਼ੌਜ 'ਚ ਲੁਧਿਆਣੇ ਦਾ ਗੱਭਰੂ

ਸਿਡਨੀ – ਇੱਕ ਹੋਰ ਪ੍ਰਵਾਸੀ ਪੰਜਾਬੀ ਨੇ ਦੇਸ਼ ਅਤੇ ਪੰਜਾਬ ਲਈ ਮਾਣ ਭਰਿਆ ਕਾਰਨਾਮਾ ਕਰ ਦਿਖਾਇਆ ਹੈ। ਪੰਜਾਬ ਦਾ ਇੱਕ ਨੌਜਵਾਨ ਤਜਿੰਦਰ ਕੁਮਾਰ ਰਾਇਲ ਆਸਟ੍ਰੇਲੀਆਈ ਏਅਰ ਫੋਰਸ (RAAF) ਵਿੱਚ ਕਮਿਸ਼ਨਡ ਅਫ਼ਸਰ ਬਣਨ ਜਾ ਰਿਹਾ ਹੈ। ਵੱਡੀ ਗੱਲ ਹੈ ਕਿ ਆਸਟ੍ਰੇਲੀਆ ਵਿੱਚ ਇਸ ਅਹੁਦੇ ‘ਤੇ ਪਹੁੰਚਣ ਤੋਂ ਪਹਿਲਾਂ ਤਜਿੰਦਰ ਨੇ ਲਗਭਗ ਇੱਕ ਦਹਾਕੇ ਤੱਕ ਉੱਥੇ ਵਾਸ਼ਰੂਮ ਕਲੀਨਰ ਦੀ ਨੌਕਰੀ ਵੀ ਕੀਤੀ।
Punjabi boy Tajinder Kumar Australian Air Force | ਆਸਟ੍ਰੇਲੀਆ ਦੀ ਹਵਾਈ ਫ਼ੌਜ 'ਚ ਲੁਧਿਆਣੇ ਦਾ ਗੱਭਰੂ
ਮੂਲ ਰੂਪ ਨਾਲ ਤਜਿੰਦਰ ਲੁਧਿਆਣਾ ਨਾਲ ਸਬੰਧਤ ਹੈ ਅਤੇ ਇੱਕ ਸਧਾਰਨ ਪਿਛੋਕੜ ਵਾਲੇ ਪਰਿਵਾਰ ਤੋਂ ਹੈ। ਹਾਈ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ, ਉਸ ਨੇ ਉਦਯੋਗਿਕ ਸਿਖਲਾਈ ਇੰਸਟੀਚਿਊਟ ਵਿੱਚ ਮਕੈਨੀਕਲ ਫਿਟਰ ਵਜੋਂ ਸਿਖਲਾਈ ਲਈ, ਪਰ ਉਸ ਨੂੰ ਕੋਈ ਸੰਤੁਸ਼ਟੀਜਨਕ ਨੌਕਰੀ ਨਹੀਂ ਮਿਲ ਸਕੀ। ਇਸ ਤੋਂ ਬਾਅਦ, ਉਸ ਨੇ ਵਿਦੇਸ਼ ਜਾਣ ਦਾ ਫੈਸਲਾ ਕੀਤਾ ਅਤੇ ਇੱਕ ਕੁਸ਼ਲ ਪ੍ਰਵਾਸੀ ਵਜੋਂ ਆਸਟ੍ਰੇਲੀਆ ਆਇਆ। ਹਵਾਈ ਸੈਨਾ ਨਾਲ ਆਪਣੇ ਕਾਰਜਕਾਲ ਦੌਰਾਨ, ਉਸਨੇ ਸੀ-130 ਟ੍ਰਾਂਸਪੋਰਟ ਜਹਾਜ਼ ਵਿੱਚ ਏਵੀਓਨਿਕਸ ਟੈਕਨੀਸ਼ੀਅਨ ਵਜੋਂ ਕੰਮ ਕੀਤਾ।
Punjabi boy Tajinder Kumar Australian Air Force | ਆਸਟ੍ਰੇਲੀਆ ਦੀ ਹਵਾਈ ਫ਼ੌਜ 'ਚ ਲੁਧਿਆਣੇ ਦਾ ਗੱਭਰੂ
ਸ਼ੁਰੂਆਤੀ ਦਿਨ ਵਿਦੇਸ਼ੀ ਧਰਤੀ ‘ਤੇ ਸ਼ਾਪਿੰਗ ਮਾਲ ਵਿੱਚ ਵਾਸ਼ਰੂਮ ਸਾਫ਼ ਕਰਨ ਅਤੇ ਭਾਸ਼ਾ ਦੇ ਨਾਲ-ਨਾਲ ਸਭਿਆਚਾਰਕ ਔਕੜਾਂ ਦਾ ਸਾਹਮਣਾ ਕਰਨ ਤੋਂ ਬਾਅਦ, ਬੜੀ ਮਿਹਨਤ ਨਾਲ ਤਜਿੰਦਰ RAAF ਵਿੱਚ ਸ਼ਾਮਲ ਹੋਇਆ। ਫਿਰ ਸਾਲ 2016 ਵਿੱਚ, ਤਜਿੰਦਰ ਨੇ ਲਿਪਸਾ ਫੈਮਿਲੀ ਬਰਸਰੀ ਹਾਸਲ ਕੀਤੀ, ਜੋ ਇੱਕ ਵਿਸ਼ੇਸ਼ ਕਿਸਮ ਦੇ ਕਰਮਚਾਰੀਆਂ ਨੂੰ ਸਪਾਂਸਰਸ਼ਿਪ ਪ੍ਰਦਾਨ ਕਰਦੀ ਹੈ।
Punjabi boy Tajinder Kumar Australian Air Force | ਆਸਟ੍ਰੇਲੀਆ ਦੀ ਹਵਾਈ ਫ਼ੌਜ 'ਚ ਲੁਧਿਆਣੇ ਦਾ ਗੱਭਰੂ
ਮੈਲਬੌਰਨ ਦੇ ਅਫ਼ਸਰ ਟ੍ਰੇਨਿੰਗ ਸਕੂਲ ਤੋਂ ਉਹ ਇਸ ਸਾਲ ਦੇ ਅੰਤ ਵਿੱਚ ਗ੍ਰੈਜੂਏਟ ਹੋਵੇਗਾ। ਉਂਝ ਭਾਰਤੀ ਮੂਲ ਦੇ ਅਨੇਕ ਵਿਅਕਤੀ ਪਹਿਲਾਂ ਤੋਂ ਹੀ ਵੱਖ-ਵੱਖ ਪੱਧਰਾਂ ‘ਤੇ ਆਸਟ੍ਰੇਲੀਆਈ ਫੌਜ ਵਿੱਚ ਸੇਵਾ ਨਿਭਾਉਂਦੇ ਆਏ ਹਨ। ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਇਤਿਹਾਸਿਕ ਮਿਲਟਰੀ ਸੰਬੰਧ ਅਤੇ ਅਜਿਹੇ ਫ਼ੌਜੀ ਸੰਘ ਵੀ ਹਨ ਜੋ ਵੱਖ-ਵੱਖ ਮੁਹਿੰਮਾਂ ਵਿੱਚ ਬ੍ਰਿਟਿਸ਼ ਸਾਮਰਾਜ ਅਤੇ ਦੋਹਾਂ ਦੇਸ਼ਾਂ ਦੀਆਂ ਫੌਜਾਂ ਦਾ ਹਿੱਸਾ ਰਹੇ ਹਨ।