Fri, Apr 26, 2024
Whatsapp

ਇਟਲੀ 'ਚ ਇਸ ਪੰਜਾਬਣ ਧੀ ਦਾ ਸਰਕਾਰੀ ਗਜ਼ਟ 'ਚ ਹੋਇਆ ਨਾਮ ਦਰਜ

Written by  Kaveri Joshi -- September 27th 2020 06:15 PM
ਇਟਲੀ 'ਚ ਇਸ ਪੰਜਾਬਣ ਧੀ ਦਾ ਸਰਕਾਰੀ ਗਜ਼ਟ 'ਚ ਹੋਇਆ ਨਾਮ ਦਰਜ

ਇਟਲੀ 'ਚ ਇਸ ਪੰਜਾਬਣ ਧੀ ਦਾ ਸਰਕਾਰੀ ਗਜ਼ਟ 'ਚ ਹੋਇਆ ਨਾਮ ਦਰਜ

ਇਟਲੀ :- ਇਟਲੀ 'ਚ ਇਸ ਪੰਜਾਬਣ ਧੀ ਦਾ ਸਰਕਾਰੀ ਗਜ਼ਟ 'ਚ ਹੋਇਆ ਨਾਮ ਦਰਜ: ਪੰਜਾਬੀ ਜਿੰਨੇ ਜ਼ਿੰਦਾਦਿਲ ਅਤੇ ਮਿਹਨਤੀ ਹੁੰਦੇ ਹਨ ਓਨੇ ਹੀ ਹੁਨਰਮੰਦ ਵੀ ਹੁੰਦੇ ਹਨ। ਵਿਦੇਸ਼ਾਂ 'ਚ ਪੰਜਾਬੀਆਂ ਦੀ ਚੜ੍ਹਤ ਦੇ ਕਿੱਸੇ ਸੁਣਨ ਨੂੰ ਮਿਲਦੇ ਹੀ ਰਹਿੰਦੇ ਹਨ। ਪਰ ਅੱਜ ਜਿਹੜੀ ਖ਼ਬਰ ਤੁਹਾਨੂੰ ਦੱਸਣ ਜਾ ਰਹੇ ਹਨ ,ਇਹ ਪੰਜਾਬੀ ਪਰਿਵਾਰ ਦੀ ਪੰਜਾਬਣ ਧੀ ਦੀ ਉਪਲੱਬਧੀ ਦੀ ਹੈ। ਜੀ ਹਾਂ, ਪੰਜਾਬ ਨਾਲ ਸਬੰਧਤ ਪਿਛੋਕੜ ਵਾਲੇ ਪੰਜਾਬੀ ਪਰਿਵਾਰ ਦੀ ਧੀ 'ਰੂਪੀ ਮਾਵੀ' ਨੇ ਇਟਲੀ ਵਿਖੇ ਸਰਕਾਰੀ ਗਜ਼ਟ 'ਚ ਆਪਣਾ ਨਾਮ ਦਰਜ ਕਰਵਾ ਕੇ ਪੂਰੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ।  Punjabi girl's achievement in Italy ਜ਼ਿਕਰਯੋਗ ਹੈ ਕਿ ਪੰਜਾਬਣ 'ਰੂਪੀ ਮਾਵੀ' ਨੇ ਇਟਲੀ ਵਿੱਚ ਕੋਮਰਚੀਆਲਿਸਟਾ ਦੀ ਡਿਗਰੀ ਕਰਕੇ ਇਟਲੀ ਦੀ ਸਰਕਾਰੀ ਗਜ਼ਟ ਆਲਬੋ ਕੋਮਰਚੀਆਲਿਸਟੀ ਐਡ ਐਸਪੈਰੇਤੀ ਕੋਨਤਾਬਲੀ ਦੇ ਵਿਚ ਆਪਣਾ ਨਾਮ ਦਰਜ਼ ਕਰਵਾਇਆ ਹੈ। ਦੱਸ ਦੇਈਏ ਕਿ ਉਕਤ ਪੰਜਾਬਣ ਰੂਪੀ ਮਾਵੀ ਆਪਣੇ ਪਿਤਾ ਪਾਲ ਮਾਵੀ, ਮਾਤਾ ਕੁਲਦੀਪ ਕੌਰ, ਭਰਾ ਗੁਰਕੀਰਤਨ ਮਾਵੀ ਅਤੇ ਭੈਣ ਹਰਪ੍ਰੀਤ ਮਾਵੀ ਨਾਲ ਇਟਲੀ ਦੇ ਜ਼ਿਲ੍ਹਾ ਬਰੇਸੀਆ ਦੇ ਸ਼ਹਿਰ ਕਿਆਰੀ ਵਿਖੇ ਰਹਿੰਦੀ ਹੈ।  Punjabi girl's achievement in Italy ਰੂਪੀ ਨੇ ਤਕਰੀਬਨ ਪੰਜ ਸਾਲ ਕਰੜੀ ਮਿਹਨਤ ਕਰਕੇ ਯੂਨੀਵਰਸਿਟੀ ਬੈਰਗਾਮੋ ਤੋਂ ਇਕਨਾਮਿਕਸ ਇਨ ਫਾਇਨਾਂਸ ਦੀ ਡਿਗਰੀ, ਪਹਿਲੇ ਦਰਜ਼ੇ ਵਿਚ ਹਾਸਲ ਕੀਤੀ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਨ ਦੇ ਨਾਲ ਪੂਰੇ ਪੰਜਾਬੀਆਂ ਦਾ ਮਾਣ ਵਧਾਇਆ ਹੈ। Punjabi girl's achievement in Italy ਇੱਥੇ ਦੱਸਣਯੋਗ ਹੈ ਕਿ ਇਹ ਹੋਣਹਾਰ ਅਤੇ ਬੇਹੱਦ ਕਾਬਲ ਪੰਜਾਬਣ 'ਰੂਪੀ ਮਾਵੀ' ਇਟਲੀ ਵਿੱਚ ਜਨਮੀ ਹੈ, ਪਰ ਉਸਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਸ਼ਹਿਰ ਸਮਾਣਾ ਕਲਾਂ ਨਾਲ ਸਬੰਧਤ ਹੈ। ਸੋ ਇਹ ਸਮੁੱਚੇ ਪੰਜਾਬੀ ਲੋਕਾਂ ਲਈ ਹੀ ਨਹੀਂ ਬਲਕਿ ਤਮਾਮ ਇਟਲੀ ਅਤੇ ਦੂਸਰੇ ਦੇਸ਼ਾਂ ਸਮੇਤ ਸਮੁੱਚੇ ਪੰਜਾਬ ਅਤੇ ਭਾਰਤ ਲਈ ਵੀ ਮਾਣ ਵਾਲੀ ਗੱਲ ਹੈ।


Top News view more...

Latest News view more...