ਪੰਜਾਬੀ ਭਾਸ਼ਾ ਨੂੰ ਅਣਗੌਲਿਆਂ ਕਰਨ 'ਤੇ ਲੋਕਾਂ ਨੇ ਕੱਢੀ ਸਰਕਾਰ ਖਿਲਾਫ ਭੜਾਸ
ਪੰਜਾਬੀ ਭਾਸ਼ਾ ਨੂੰ ਅਣਗੌਲਿਆਂ ਕਰਨ 'ਤੇ ਲੋਕਾਂ ਨੇ ਕੱਢੀ ਸਰਕਾਰ ਖਿਲਾਫ ਭੜਾਸ, ਬਦਲੇ 'ਚ ਸਰਕਾਰ ਨੇ ਲਿਆ ਇਹ ਵੱਡਾ ਫੈਸਲਾ!
ਪੰਜਾਬੀ ਭਾਸ਼ਾ ਨਾਲ ਹੁੰਦੇ ਵਿਤਕਰੇ ਬਾਰੇ ਕਈ ਚਿਰਾਂ ਤੋਂ ਲੋਕਾਂ ਵੱਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਸੀ। ਹੁਣ ਜਿਹੇ ਵਾਪਰੀ ਇੱਕ ਘਟਨਾ ਵਿੱਚ ਜਿੱਥੇ ਸਾਈਨ ਬੋਰਡਾਂ 'ਤੇ ਪੰਜਾਬੀ ਨੂੰ ਆਖਿਰ 'ਤੇ ਲਿਖਿਆ ਗਿਆ ਸੀ, ਨੂੰ ਲੋਕਾਂ ਨੇ ਕਾਲਖ ਨਾਲ ਵੀ ਪੋਥ ਦਿੱਤਾ ਹੈ। ਪਰ ਇਸ ਮੁੱਦੇ 'ਤੇ ਕੇਂਦਰ ਸਰਕਾਰ ਨੇ ਇੱਕ ਵੱਖਰਾ ਰੁੱਖ ਅਖਤਿਆਰ ਕੀਤਾ ਹੈ।
ਸਰਕਾਰ ਅਨੁਸਾਰ, ਇਹਨਾਂ ਬੋਰਡਾਂ 'ਤੇ ਹਿੰਦੀ ਭਾਸ਼ਾ ਹੀ ਮੋਹਰੀ ਰਹੇਗੀ ਅਤੇ ਕਿਸੇ ਸਾਈਨ ਬੋਰਡ 'ਤ ਕੋਈ ਤਬਦੀਲੀ ਨਹੀਂ ਲਿਆਂਦੀ ਜਾਵੇਗੀ।
ਦੱਸਣਯੋਗ ਹੈ ਕਿ ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹਰਾਹ 'ਤੇ ਲਾਏ ਜਾ ਰਹੇ ਸਾਈਨ ਬੋਰਡਾਂ 'ਤੇ ਪਹਿਲਾ ਦਰਜਾ ਹਿੰਦੀ ਭਾਸ਼ਾ ਨੂੰ, ਦੂਜਾ ਦਰਜਾ ਅੰਗਰੇਜ਼ੀ ਨੂੰ, ਪੰਜਾਬੀ ਭਾਸ਼ਾ ਨੂੰ ਤੀਜੇ ਨੰਬਰ 'ਤੇ ਰੱਖਿਆ ਗਿਆ ਹੈ।
ਇਸ ਬਾਰੇ 'ਚ ਕਈ ਭਾਸ਼ਾ ਪ੍ਰੇਮੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਅਤੇ ਹਰਰਾਏਪੁਰ ਅਤੇ ਅਮਰਗੜ੍ਹ ਪਿੰਡਾਂ ਦੇ ਲੋਕਾਂ ਨੇ ਵੀ ਰੋਸ ਵਜੋ ਕਈ ਸਾਈਨ ਬੋਰਡਾਂ 'ਤੇ ਕਾਲਾ ਪੋਚਾ ਫੇਰ ਦਿੱਤਾ ਹੈ।
ਪਿੰਡਾਂ ਦੇ ਲੋਕਾਂ ਅਤੇ ਪ੍ਰਾਈਵੇਟ ਕੰਪਨੀਆਂ ਦੀ ਵੀ ਆਪੋ ਵਿੱਚ ਜਿਵੇਂ ਕੋਈ ਦੌੜ੍ਹ ਲੱਗੀ ਹੈ।
ਇਸ ਮਸਲੇ 'ਚ ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ ਅਨੁਸਾਰ ਉਹਨਾਂ ਇਹ ਮੁੱਦਾ ਅਥਾਰਟੀ ਦੇ ਅਧਿਕਾਰੀਆਂ ਕੋਲ ਉਠਾਇਆ ਸੀ, ਪਰ ਉਹਨਾਂ ਨੂੰ ਸਾਈਨ ਬੋਰਡ ਤਬਦੀਲੀ ਤੋਂ ਨਾਂਹ ਸੁਣਨੀ ਪਈ ਹੈ।
—PTC News