ਪੰਜਾਬੀ ਮਾਡਲ ਤੇ ਸਿੰਗਰ ਸ਼ਹਿਨਾਜ਼ ਗਿੱਲ ਦੇ ਪਿਤਾ 'ਤੇ ਰੇਪ ਦਾ ਮਾਮਲਾ ਦਰਜ , ਪਿਸਤੌਲ ਦੀ ਨੋਕ 'ਤੇ ਕਰਦਾ ਸੀ ਬਲਾਤਕਾਰ

By Shanker Badra - May 21, 2020 1:05 pm

ਪੰਜਾਬੀ ਮਾਡਲ ਤੇ ਸਿੰਗਰ ਸ਼ਹਿਨਾਜ਼ ਗਿੱਲਦੇ ਪਿਤਾ 'ਤੇ ਰੇਪ ਦਾ ਮਾਮਲਾ ਦਰਜ , ਪਿਸਤੌਲ ਦੀ ਨੋਕ 'ਤੇ ਕਰਦਾ ਸੀ ਬਲਾਤਕਾਰ:ਜਲੰਧਰ :  ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂ ਨਾਲ ਜਾਣੀ ਜਾਂਦੀ ਸ਼ਹਿਨਾਜ਼ ਗਿੱਲ ਦੇ ਪਿਤਾ ਮੁਸ਼ਕਿਲਾਂ 'ਚ ਘਿਰਦੇ ਨਜ਼ਰ ਆ ਰਹੇ ਹੈ ,ਕਿਉਂਕਿ ਸ਼ਹਿਨਾਜ਼ ਕੌਰ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖ 'ਤੇ ਰੇਪ ਦਾ ਮਾਮਲਾ ਦਰਜਾ ਕੀਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦਰਅਸਲ 'ਚ ਪੰਜਾਬੀ ਗਾਇਕਾ, ਮਾਡਲ ਅਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਦੇ ਪਿਤਾ ਖਿਲਾਫ਼ ਜਲੰਧਰ 'ਚ ਇਕ ਮਹਿਲਾ ਨੇ ਰੇਪ ਕੇਸ ਦਰਜ ਕਰਵਾਇਆ ਹੈ। ਸੰਤੋਖ ਸਿੰਘ ਸੁੱਖ 'ਤੇ ਪੀੜਤ ਮਹਿਲਾ ਨੇ ਪਿਸਤੌਲ ਦੀ ਨੌਂਕ 'ਤੇ ਬਲਾਤਕਾਰ ਕਰਨ ਦਾ ਦੋਸ਼ ਲਾਇਆ ਹੈ। ਹੁਣ ਸ਼ਹਿਨਾਜ਼ ਦੇ ਪਿਤਾ 'ਤੇ ਲੱਗਾ ਰੇਪ ਦਾ ਦੋਸ਼ ਕਿੰਨਾ ਸੱਚਾ ਹੈ, ਇਸ ਦਾ ਖੁਲਾਸਾ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਹੋਵੇਗਾ।

ਦੱਸਣਯੋਗ ਹੈ ਕਿ ਜਿਸ ਔਰਤ ਨੇ ਦੋਸ਼ ਲਗਾਇਆ ਹੈ ਉਹ ਸੰਤੋਖ ਸਿੰਘ ਦੀ ਕਰੀਬੀ ਰਿਸ਼ੇਤਦਾਰ ਦੱਸੀ ਜਾ ਰਹੀ ਹੈ। ਪੁਲਿਸ 'ਚ ਦਰਜ ਸ਼ਿਕਾਇਤ ਮੁਤਾਬਿਕ ਮੁਲਜ਼ਮ ਨੇ ਮਹਿਲਾ ਨੂੰ ਪਹਿਲਾਂ ਗਨ ਪੁਆਇੰਟ 'ਤੇ ਧਮਕਾਇਆ ਤੇ ਫਿਰ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਪੁਲਿਸ ਸੰਤੋਖ ਸਿੰਘ ਦੀ ਤਲਾਸ਼ 'ਚ ਛਾਪੇਮਾਰੀ ਕਰ ਰਹੀ ਹੈ।

ਦੱਸ ਦੇਈਏ ਕਿ ਸ਼ਹਿਨਾਜ਼ ਕੌਰ ਗਿੱਲ ਆਪਣੇ ਭਰਾ ਸ਼ਹਿਬਾਜ਼ ਨਾਲ ਲਾਕਡਾਊਨ ਕਾਰਨ ਮੁੰਬਈ 'ਚ ਹੀ ਫਸੀ ਹੋਈ ਹੈ। ਕੁਝ ਦਿਨ ਪਹਿਲਾਂ ਸ਼ਹਿਨਾਜ਼ ਦੀ ਦਾਦੀ ਹਸਪਤਾਲ 'ਚ ਭਰਤੀ ਹੋਈ ਸੀ। ਸ਼ਹਿਨਾਜ਼ ਦੇ ਪਿਤਾ ਨੇ ਹੀ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਸੀ। ਦਾਦੀ ਦੇ ਬੀਮਾਰ ਹੋਣ 'ਤੇ ਵੀ ਸ਼ਹਿਨਾਜ਼ ਉਨ੍ਹਾਂ ਕੋਲ ਨਹੀਂ ਜਾ ਸਕੀ ਸੀ।
-PTCNews

adv-img
adv-img