ਇੱਕ ਪੰਜਾਬੀ ਨੇ ਵਿਦੇਸ਼ ‘ਚ ਕੀਤਾ ਅਜਿਹਾ ਕਾਰਾ ,ਪੁਲਿਸ ਨੇ ਕੀਤਾ ਗ੍ਰਿਫ਼ਤਾਰ

Punjabi Person US city Perezano Arrested

ਇੱਕ ਪੰਜਾਬੀ ਨੇ ਵਿਦੇਸ਼ ‘ਚ ਕੀਤਾ ਅਜਿਹਾ ਕਾਰਾ ,ਪੁਲਿਸ ਨੇ ਕੀਤਾ ਗ੍ਰਿਫ਼ਤਾਰ:ਅਮਰੀਕਾ ਦੇ ਸ਼ਹਿਰ ਫ਼ਰੈਜ਼ਨੋ ‘ਚ ਇੱਕ ਪੰਜਾਬੀ ਵਿਅਕਤੀ ਨੇ ਆਪਣੇ ਕੁੜਮ ਅਤੇ ਕੁੜਮਣੀ ਦਾ ਕਤਲ ਕਰ ਦਿੱਤਾ ,ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਹੈ।ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਨੂੰ ਵਾਪਰੀ ਹੈ,ਜਿਸ ਦੌਰਾਨ ਪੰਜਾਬੀ ਵਿਅਕਤੀ ਦਰਸ਼ਨ ਸਿੰਘ ਧੰਜਣ ਨੇ 59 ਸਾਲਾ ਰਵਿੰਦਰਪਾਲ ਸਿੰਘ ਤੇ 59 ਸਾਲਾ ਰਾਜਬੀਰ ਕੌਰ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।

ਦੱਸਿਆ ਜਾਂਦਾ ਹੈ ਕਿ ਇਹ ਘਟਨਾ ਪਰਿਵਾਰਕ ਵਿਵਾਦ ਕਾਰਨ ਵਾਪਰੀ ਹੈ।ਪੁਲਿਸ ਨੇ ਇਸ ਸਾਰੀ ਘਟਨਾ ਦੀ ਵੀਡੀਓ ਫ਼ੁਟੇਜ ਵੀ ਹਾਸਲ ਕਰ ਲਈ ਹੈ।

ਦੱਸ ਦੇਈਏ ਕਿ ਮੁਲਜ਼ਮ ਧੰਜਣ ਤੇ ਉਸ ਦੇ ਕੁੜਮ-ਕੁੜਮਣੀ ਇੱਕੋ ਘਰ ‘ਚ ਰਹਿੰਦੇ ਸਨ।ਮੁਲਜ਼ਮ ਧੰਜਣ ਦਾ ਪੁੱਤਰ ਉਸ ਘਟਨਾ ਵੇਲੇ ਕੰਮ ‘ਤੇ ਗਿਆ ਹੋਇਆ ਸੀ।ਮ੍ਰਿਤਕਾਂ ਦੀ ਧੀ ਜਲਦੀਪ ਕੌਰ ਨੇ ਦੱਸਿਆ ਕਿ ਐਤਵਾਰ ਦੁਪਹਿਰ ਬਾਅਦ ਉਸਦੇ ਪਿਤਾ ਅਤੇ ਮਾਤਾ ਦੋਵੇਂ ਸੋਫਿ਼ਆਂ ‘ਤੇ ਬੈਠੇ ਸਨ, ਉਸ ਸਮੇਂ ਮੁਲਜ਼ਮ ਧੰਜਣ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ।

ਇਸ ਘਟਨਾ ਤੋਂ ਬਾਅਦ ਮ੍ਰਿਤਕਾਂ ਦੀ ਧੀ ਜਲਦੀਪ ਕੌਰ ਨੇ ਫ਼ੋਨ ਕਰ ਕੇ ਪੁਲਿਸ ਨੂੰ ਸਾਰੀ ਘਟਨਾ ਬਾਰੇ ਦੱਸਿਆ।ਇਸ ਤੋਂ ਬਾਅਦ ਮੁਲਜ਼ਮ ਧੰਜਣ ਨੇ ਆਪਣੀ ਨੂੰਹ ਨੂੰ ਵੀ ਧਮਕੀ ਦਿੱਤੀ ਸੀ,ਜਿਸ ਕਰਕੇ ਉਹ ਡਰਦੀ ਮਾਰੀ ਆਪਣੀ ਚਾਰ ਸਾਲਾ ਧੀ ਨੂੰ ਲੈ ਕੇ ਬੈੱਡਰੂਮ ਵਿੱਚ ਲੁਕ ਗਈ।
-PTCNews