ਪੰਜਾਬੀ ਨਾਮਵਰ ਗਾਇਕ ਐਲੀ ਮਾਂਗਟ ਨੂੰ ਲੈ ਨੇ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ , ਦਿੱਤਾ ਇਹ ਹੁਕਮ

Punjabi singer Elly Mangat Mohali court Granted bail
ਪੰਜਾਬੀ ਨਾਮਵਰ ਗਾਇਕ ਐਲੀ ਮਾਂਗਟ ਨੂੰ ਲੈ ਨੇ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ , ਦਿੱਤਾ ਇਹ ਹੁਕਮ 

ਪੰਜਾਬੀ ਨਾਮਵਰ ਗਾਇਕ ਐਲੀ ਮਾਂਗਟ ਨੂੰ ਲੈ ਨੇ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ , ਦਿੱਤਾ ਇਹ ਹੁਕਮ:ਮੋਹਾਲੀ : ਪੰਜਾਬੀ ਨਾਮਵਰ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਦੀ ਲੜਾਈ ਦੀ ਇਨ੍ਹੀਂ ਦਿਨੀਂ ਪੂਰੇ ਪੰਜਾਬ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਥੇ ਹੀ ਜਦੋਂ ਤੋਂ ਐਲੀ ਮਾਂਗਟ ਰੋਪੜ ਜੇਲ ‘ਚ ਹਨ, ਉਦੋਂ ਤੋਂ ਇਹ ਮੁੱਦਾ ਹੋਰ ਵੀ ਭਖ ਗਿਆ ਹੈ। ਹੁਣ ਮੋਹਾਲੀ ਅਦਾਲਤ ਨੇ ਐਲੀ ਮਾਂਗਟ ਨੂੰ ਰਾਹਤ ਦੇ ਦਿੱਤੀ ਹੈ ਅਤੇ ਉਸਨੂੰ ਅਦਾਲਤ ਵੱਲੋਂ ਜ਼ਮਾਨਤ ਮਿਲ ਗਈ ਹੈ ਪਰ ਐਲੀ ਮਾਂਗਟ ਅੱਜ ਜੇਲ੍ਹ ਤੋਂ ਬਾਹਰ ਨਹੀਂ ਆਉਣਗੇ ,ਕਿਉਂਕਿ ਅੱਜ ਜ਼ਮਾਨਤ ਦੇ ਦਸਤਾਵੇਜ਼ ਰੋਪੜ ਜੇਲ੍ਹ ਪ੍ਰਸ਼ਾਸਨ ਕੋਲ ਨਹੀਂ ਪਹੁੰਚੇ।

 Punjabi singer Elly Mangat Mohali court Granted bail
ਪੰਜਾਬੀ ਨਾਮਵਰ ਗਾਇਕ ਐਲੀ ਮਾਂਗਟ ਨੂੰ ਲੈ ਨੇ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ , ਦਿੱਤਾ ਇਹ ਹੁਕਮ

ਇਸ ਦੌਰਾਨ ਐਲੀ ਮਾਂਗਟ 14 ਦਿਨਾਂ ਦੀ ਨਿਆਂਇਕ ‘ਤੇ ਰੋਪੜ ਦੀ ਜੇਲ੍ਹ ‘ਚ ਹਨ। ਉਹਨਾਂ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਹੈ। ਉੱਥੇ ਹੀ ਬੀਤੇ ਦਿਨੀਂ ਐਲੀ ਮਾਂਗਟ ਦੇ ਮਾਮਲੇ ‘ਤੇ ਕੋਰਟ ‘ਚ ਸੁਣਵਾਈ ਹੋਈ ਸੀ।ਇਸ ਦੌਰਾਨ ਦੋਹਾਂ ਪਾਰਟੀਆਂ ਵਿਚਾਲੇ ਕਾਫੀ ਬਹਿਸ ਵੀ ਹੋਈ ਪਰ ਅਦਾਲਤ ਨੇ ਫੈਸਲਾ ਬੁੱਧਵਾਰ ਤੱਕ ਰਾਖਵਾਂ ਰੱਖ ਲਿਆ ਸੀ।

Punjabi singer Elly Mangat Mohali court Granted bail
ਪੰਜਾਬੀ ਨਾਮਵਰ ਗਾਇਕ ਐਲੀ ਮਾਂਗਟ ਨੂੰ ਲੈ ਨੇ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ , ਦਿੱਤਾ ਇਹ ਹੁਕਮ

ਦੱਸ ਦਈਏ ਕਿ ਐਲੀ ਮਾਂਗਟ ਦੇ ਵਕੀਲ ਨੇ ਕਿਹਾ ਹੈ ਕਿ ਜੇਲ੍ਹ ‘ਚ ਬੰਦ ਐਲੀ ਮਾਂਗਟ ‘ਤੇ ਪੁਲਿਸ ਵੱਲੋਂ ਤਸ਼ੱਦਦ ਢਾਹਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੁਲਿਸ ਵੱਲੋਂ ਐਲੀ ‘ਤੇ ਗੰਭੀਰ ਤੌਰ ‘ਤੇ ਟਾਰਚਰ ਕੀਤਾ ਜਾ ਰਿਹਾ ਹੈ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇਕ ਡਾਕਟਰਾਂ ਦੀ ਟੀਮ ਇਸਦੀ ਜਾਂਚ ਕਰ ਰਹੀ ਹੈ।

Punjabi singer Elly Mangat Mohali court Granted bail
ਪੰਜਾਬੀ ਨਾਮਵਰ ਗਾਇਕ ਐਲੀ ਮਾਂਗਟ ਨੂੰ ਲੈ ਨੇ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ , ਦਿੱਤਾ ਇਹ ਹੁਕਮ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਗਾਇਕ ਮਾਸਟਰ ਸਲੀਮ ਦੇ ਘਰ ਪਈ ਸੋਗ ਦੀ ਲਹਿਰ , ਜਾਣੋਂ ਅਜਿਹਾ ਕੀ ਵਰਤਿਆ ਭਾਣਾ

ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ‘ਤੇ ਰੰਮੀ ਰੰਧਾਵਾ ਤੇ ਐਲੀ ਮਾਂਗਟ ਵਿਚਾਲੇ ਸ਼ਬਦੀ ਲੜਾਈ ਚਲ ਰਹੀ ਸੀ ,ਜਿਸ ਤੋਂ ਬਾਅਦ ਦੋਹਾਂ ਨੇ ਇਕ ਦੂਜੇ ਨੂੰ ਮੁਹਾਲੀ ‘ਚ ਮਿਲਣ ਦਾ ਪਲਾਨ ਬਣਾਇਆ ਸੀ। ਪੁਲਿਸ ਨੇ ਕਿਸੇ ਵੱਡੀ ਵਾਰਦਾਤ ਹੋਣ ਤੋਂ ਪਹਿਲਾ ਹੀ ਐਲੀ ਮਾਂਗਟ ਤੇ ਰੰਮੀ ਰੰਧਾਵਾ ਦੇ ਖਿਲਾਫ ਕਾਰਵਾਈ ਕੀਤੀ ਗਈ। ਐਲੀ ਮਾਂਗਟ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਬਾਅਦ ‘ਚ ਕੋਰਟ ਪੇਸ਼ ਕੀਤਾ ਗਿਆ। ਜਿਥੇ ਕੋਰਟ ਨੇ ਐਲੀ ਮਾਂਗਟ ਨੂੰ ਪੇਸ਼ੀ ਦੌਰਾਨ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਸੀ।
-PTCNews