ਪੰਜਾਬੀ ਗਾਇਕ ਗੁਰੂ ਰੰਧਾਵਾ ਹੁਣ ਲਗਾਉਣਗੇ ‘ਲੈਂਬਰਗਿਨੀ”ਚ ਗੇੜੇ, ਸ਼ੇਅਰ ਕੀਤੀ ਤਸਵੀਰ

Guru Randhawa Pic

ਪੰਜਾਬੀ ਗਾਇਕ ਗੁਰੂ ਰੰਧਾਵਾ ਹੁਣ ਲਗਾਉਣਗੇ ‘ਲੈਂਬਰਗਿਨੀ”ਚ ਗੇੜੇ, ਸ਼ੇਅਰ ਕੀਤੀ ਤਸਵੀਰ,ਪੰਜਾਬੀ ਗਾਇਕ ਗੁਰੂ ਰੰਧਾਵਾ ਆਪਣੀ ਮੇਹਨਤ ਸਦਕਾ ਦਿਨ ਬ ਦਿਨ ਬੁਲੰਦੀਆਂ ਹਾਸਲ ਕਰ ਰਹੇ ਹਨ।ਉਹਨਾਂ ਦੇ ਹਰ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾਂਦਾ ਹੈ।ਇਸ ਦੌਰਾਨ ਗੁਰੂ ਰੰਧਾਵਾ ਨੇ ਨਵੀਂ ਲੈਂਬਰਗਿਨੀ ਕਾਰ ਲੈ ਲਈ ਹੈ।

ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੀ ਨਵੀਂ ਕਾਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਅੱਜ ਤੋਂ ਨਵੀਂ ਸਵਾਰੀ Lamborghini Gallardo..ਧੰਨਵਾਦ ਪ੍ਰਮਾਤਮਾ, ਮੇਰੇ ਮਾਤਾ-ਪਿਤਾ, ਮੇਰਾ ਭਰਾ, ਮੇਰੀ ਟੀਮ, ਮੇਰੇ ਸਾਰੇ ਹੀ ਫੈਨਜ਼ ਤੇ ਮੇਰੇ ਦੋਸਤ, ਜਿਨ੍ਹਾਂ ਨੇ ਮੈਨੂੰ ਜ਼ਿੰਦਗੀ ‘ਚ ਸਭ ਕੁਝ ਪ੍ਰਾਪਤ ਕਰਨ ਦੇ ਸਮਰੱਥ ਬਣਾਉਣ ਲਈ..ਨਾਲ ਇਸ ਨਵੇਂ ਖਿਡੌਣ ਲਈ ਵੀ।”

ਹੋਰ ਪੜ੍ਹੋ: ਹਾਈ ਕੋਰਟ ਪਹੁੰਚਿਆ ਰੰਮੀ ਰੰਧਾਵਾ ਤੇ ਐਲੀ ਮਾਂਗਟ ਦਾ ਵਿਵਾਦ

ਦੱਸਣਯੋਗ ਹੈ ਕਿ ਹਾਲ ਹੀ ‘ਚ ਗੁਰੂ ਰੰਧਾਵਾ ਦਾ ਨਵਾਂ ਗੀਤ ‘ਬਲੈਕ’ ਰਿਲੀਜ਼ ਹੋਇਆ ਹੈ, ਜਿਸਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਰਿਲੀਜ਼ ਹੁੰਦਿਆਂ ਹੀ ਗੁਰੂ ਰੰਧਾਵਾ ਦਾ ਇਹ ਗੀਤ ਟਰੈਂਡਿੰਗ ‘ਚ ਛਾਇਆ ਹੋਇਆ ਹੈ।

-PTC News