Sat, Apr 27, 2024
Whatsapp

ਪ੍ਰਸਿੱਧ ਲੋਕ ਗਾਇਕ ਤੇ ਅਦਾਕਾਰ ਹਰਭਜਨ ਮਾਨ ਆਪਣੀ ਭੈਣ ਨਾਲ ਪਿੰਡ 'ਚ ਚੋਰੀ ਕਰਦੇ ਸਨ ਇਹ ਕੰਮ

Written by  Shanker Badra -- January 04th 2019 02:42 PM
ਪ੍ਰਸਿੱਧ ਲੋਕ ਗਾਇਕ ਤੇ ਅਦਾਕਾਰ ਹਰਭਜਨ ਮਾਨ ਆਪਣੀ ਭੈਣ ਨਾਲ ਪਿੰਡ 'ਚ ਚੋਰੀ ਕਰਦੇ ਸਨ ਇਹ ਕੰਮ

ਪ੍ਰਸਿੱਧ ਲੋਕ ਗਾਇਕ ਤੇ ਅਦਾਕਾਰ ਹਰਭਜਨ ਮਾਨ ਆਪਣੀ ਭੈਣ ਨਾਲ ਪਿੰਡ 'ਚ ਚੋਰੀ ਕਰਦੇ ਸਨ ਇਹ ਕੰਮ

ਪ੍ਰਸਿੱਧ ਲੋਕ ਗਾਇਕ ਤੇ ਅਦਾਕਾਰ ਹਰਭਜਨ ਮਾਨ ਆਪਣੀ ਭੈਣ ਨਾਲ ਪਿੰਡ 'ਚ ਚੋਰੀ ਕਰਦੇ ਸਨ ਇਹ ਕੰਮ:ਹਰਭਜਨ ਮਾਨ ਦਾ ਨਾਮ ਆਉਂਦੇ ਹੀ ਉਹਨਾਂ ਗੀਤਾਂ ਦੀ ਗੱਲ ਦਿਮਾਗ ‘ਚ ਆਉਂਦੀ ਹੈ, ਜਿਹਨਾਂ ‘ਤੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕੀਤੀ ਹੋਵੇ।ਪੰਜਾਬੀ ਦੇ ਖੂਬਸੂਰਤ ਅੱਖਰਾਂ ਨੂੰ ਗੀਤਾਂ ਦੀ ਮਾਲਾ ‘ਚ ਪਿਰੋ ਕੇ ਆਪਣੀ ਸੁਰੀਲੀ ਆਵਾਜ਼ ਦੇਣ ਵਾਲਾ ਗਾਇਕ ਹਰਭਜਨ ਮਾਨ ਵੈਸੇ ਤਾਂ ਕਿਸੇ ਜਾਣ-ਪਹਿਚਾਣ ਦਾ ਮੁਹਤਾਜ ਨਹੀਂ ਹੈ।ਪੰਜਾਬੀ ਗਾਇਕ ਤੇ ਐਕਟਰ ਹਰਭਜਨ ਮਾਨ ਨੇ ਪਿਛਲੇ ਦਿਨੀਂ ਆਪਣਾ 53ਵਾਂ ਜਨਮ ਦਿਨ ਮਨਾਇਆ ਹੈ।ਪੰਜਾਬ ਦੇ ਹਰਮਨ ਪਿਆਰੇ ਗਾਇਕ ਹਰਭਜਨ ਮਾਨ ਦਾ ਜਨਮ 30 ਦਸੰਬਰ, 1965 ਨੂੰ ਪੰਜਾਬ 'ਚ ਹੋਇਆ ਸੀ।ਹਰਭਜਨ ਮਾਨ ਜਿਨ੍ਹਾਂ ਨੇ ਸਖਤ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ। [caption id="attachment_236092" align="aligncenter" width="300"]Punjabi singer Harbhajan Mann video social media Share ਪ੍ਰਸਿੱਧ ਲੋਕ ਗਾਇਕ ਤੇ ਅਦਾਕਾਰ ਹਰਭਜਨ ਮਾਨ ਆਪਣੀ ਭੈਣ ਨਾਲ ਪਿੰਡ 'ਚ ਚੋਰੀ ਕਰਦੇ ਸਨ ਇਹ ਕੰਮ[/caption] ਸੱਭਿਆਚਾਰਕ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਚ ਘਰ ਕਰਨ ਵਾਲੇ ਪੰਜਾਬੀ ਗਾਇਕ ਤੇ ਐਕਟਰ ਹਰਭਜਨ ਮਾਨ ਇੱਕ ਵਾਰ ਮੁੜ ਸੁਰਖੀਆਂ 'ਚ ਆ ਗਏ ਹਨ।ਇਸ ਦੌਰਾਨ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਉਨ੍ਹਾਂ ਦੇ ਪਿੰਡ ਦੀ ਹੈ।ਇਸ ਵੀਡੀਓ 'ਚ ਹਰਭਜਨ ਮਾਨ ਆਪਣੇ ਪਿੰਡ 'ਚ ਕਿਸੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਗਏ ਸਨ।ਇਸ ਵੀਡੀਓ ਵਿੱਚ ਹਰਭਜਨ ਮਾਨ ਕਹਿ ਰਹੇ ਹਨ ਕਿ ਉਹ ਆਪਣੇ ਪਿੰਡ ਆ ਕੇ ਬਹੁਤ ਖੁਸ਼ ਹਨ ਅਤੇ ਇੱਥੇ ਆ ਕੇ ਮੈਨੂੰ ਆਪਣੀਆਂ ਚਾਚੀਆਂ ਤਾਈਆਂ ਨਾਲ ਮਿਲਣ ਦਾ ਮੌਕਾ ਮਿਲਿਆ ਹੈ।ਉਨ੍ਹਾਂ ਨੇ ਆਪਣੀ ਮਾਸੀ ਅਤੇ ਆਪਣੀ ਵੱਡੀ ਭੈਣ ਨਾਲ ਵੀ ਸਾਰਿਆਂ ਨੂੰ ਮਿਲਾਇਆ ਹੈ। [caption id="attachment_236091" align="aligncenter" width="300"]Punjabi singer Harbhajan Mann video social media Share ਪ੍ਰਸਿੱਧ ਲੋਕ ਗਾਇਕ ਤੇ ਅਦਾਕਾਰ ਹਰਭਜਨ ਮਾਨ ਆਪਣੀ ਭੈਣ ਨਾਲ ਪਿੰਡ 'ਚ ਚੋਰੀ ਕਰਦੇ ਸਨ ਇਹ ਕੰਮ[/caption] ਹਰਭਜਨ ਮਾਨ ਦਾ ਕਹਿਣਾ ਹੈ, ''ਮੈਨੂੰ ਆਪਣਾ ਪਿੰਡ ਬਹੁਤ ਯਾਦ ਆਉਂਦਾ ਹੈ ਅਤੇ ਪਿੰਡ ਦਾ ਖੂਬਸੂਰਤ ਨਜ਼ਾਰਾ ਦੁਨੀਆ ਦੇ ਕਿਸੇ ਵੀ ਕੋਨੇ 'ਚ ਨਹੀਂ ਮਿਲ ਸਕਦਾ।ਉਨ੍ਹਾਂ ਦਾ ਕਹਿਣਾ ਸੀ ਕਿ ਉਹ ਆਪਣੇ ਪਿੰਡ 'ਚ ਆ ਕੇ ਬਹੁਤ ਖੁਸ਼ ਹਨ।ਇਸ ਵੀਡੀਓ ਵਿੱਚ ਹਰਭਜਨ ਮਾਨ ਕਹਿ ਰਹੇ ਹਨ ਕਿ ਉਨ੍ਹਾਂ ਦੀ ਵੱਡੀ ਭੈਣ ਜੋ ਕਿ ਬਚਪਨ 'ਚ ਉਨ੍ਹਾਂ ਨਾਲ ਚੋਰੀ ਚੋਰੀ ਜਾਗੋ ਦੇਖਣ ਜਾਇਆ ਕਰਦਾ ਸੀ।ਉਹ ਵੀ ਮੇਰੇ ਨਾਲ ਮੌਜੂਦ ਹਨ ਅਤੇ ਅੱਜ ਬਚਪਨ ਦੀਆਂ ਯਾਦਾਂ ਮੁੜ ਤੋਂ ਤਾਜ਼ਾ ਹੋ ਗਈਆਂ ਹਨ।ਉਨ੍ਹਾਂ ਕਿਹਾ ਕਿ ਜਲੇਬੀਆਂ ਅਤੇ ਗਰਮ-ਗਰਮ ਲੱਡੂਆਂ ਵਾਲੇ ਕਮਰੇ 'ਚ ਅੱਜ ਮੌਜੂਦ ਹਨ।ਅੱਜ ਮੈਨੂੰ ਜਿੰਨਾ ਵਧੀਆ ਲੱਗ ਰਿਹਾ ਹੈ ਉਸ ਨੂੰ ਲਫਜ਼ਾ 'ਚ ਬਿਆਨ ਨਹੀਂ ਕਰ ਸਕਦਾ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਾਸ਼ ਉਨ੍ਹਾਂ ਦਾ ਬਾਕੀ ਪਰਿਵਾਰ ਵੀ ਪਿੰਡ ਦੇ ਇਸ ਅਨੰਦ ਨੂੰ ਮਾਣ ਸਕਦਾ। [caption id="attachment_236090" align="aligncenter" width="300"]Punjabi singer Harbhajan Mann video social media Share ਪ੍ਰਸਿੱਧ ਲੋਕ ਗਾਇਕ ਤੇ ਅਦਾਕਾਰ ਹਰਭਜਨ ਮਾਨ ਆਪਣੀ ਭੈਣ ਨਾਲ ਪਿੰਡ 'ਚ ਚੋਰੀ ਕਰਦੇ ਸਨ ਇਹ ਕੰਮ[/caption] ਜ਼ਿਕਰਯੋਗ ਹੈ ਕਿ ਹਰਭਜਨ ਮਾਨ ਨੇ 1980-81 ਵਿਚ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਅਤੇ 1988 ਵਿਚ ਆਪਣੀ ਐਲਬਮ ਦਿਲ ਦੇ ਮਾਮਲੇ ਜਾਰੀ ਕੀਤੀ।ਹਰਭਜਨ ਮਾਨ ਦੀ 1992 ਵਿਚ ਆਏ ਗੀਤ ਚਿੱਠੀਏ ਨੀ ਚਿੱਠੀਏ ਨਾਲ ਖੂਬ ਪਛਾਣ ਬਣੀ ਸੀ ਅਤੇ ਇਹਨਾਂ ਦਾ ਅਗਲਾ ਮਸ਼ਹੂਰ ਗੀਤ ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ 1994 ਵਿਚ ਦੂਰਦਰਸ਼ਨ ਤੋਂ ਰਿਕਾਰਡ ਹੋਇਆ ਸੀ। [caption id="attachment_236089" align="aligncenter" width="300"]Punjabi singer Harbhajan Mann video social media Share ਪ੍ਰਸਿੱਧ ਲੋਕ ਗਾਇਕ ਤੇ ਅਦਾਕਾਰ ਹਰਭਜਨ ਮਾਨ ਆਪਣੀ ਭੈਣ ਨਾਲ ਪਿੰਡ 'ਚ ਚੋਰੀ ਕਰਦੇ ਸਨ ਇਹ ਕੰਮ[/caption] ਉਨ੍ਹਾਂ ਨੇ ਇੱਕ ਅਦਾਕਾਰ ਦੇ ਰੂਪ ਵਿਚ 2002 ਵਿਚ ਫ਼ਿਲਮ ਜੀ ਆਇਆਂ ਨੂੰ ਤੋਂ ਸ਼ੁਰੂਆਤ ਕੀਤੀ ਅਤੇ ਪੰਜਾਬੀ ਫ਼ਿਲਮਾਂ ਦੀ ਦੁਬਾਰਾ ਸ਼ੁਰੂਆਤ ਕੀਤੀ।ਇਸ ਤੋਂ ਬਾਅਦ 2004 ਵਿੱਚ ਅਸਾਂ ਨੂੰ ਮਾਣ ਵਤਨਾਂ ਦਾ , 2006 ਵਿੱਚ ਦਿਲ ਅਪਣਾ ਪੰਜਾਬੀ , 2007 ਵਿੱਚ ਮਿੱਟੀ ’ਵਾਜ਼ਾਂ ਮਾਰਦੀ , 2008 ਵਿੱਚ ਮੇਰਾ ਪਿੰਡ - ਮਾਈ ਹੋਮ , 2009 ਵਿੱਚ ਜੱਗ ਜਿਉਂਦਿਆਂ ਦੇ ਮੇਲੇ , 2010 ਵਿੱਚ ਹੀਰ ਰਾਂਝਾ ਅਤੇ 2011 ਵਿੱਚ ਯਾਰਾ ਓ ਦਿਲਦਾਰਾ ਆਦਿ ਫ਼ਿਲਮਾਂ ਰਿਲੀਜ਼ ਹੋਈਆਂ ਸਨ। -PTCNews


Top News view more...

Latest News view more...