Sun, Dec 14, 2025
Whatsapp

ਪੰਜਾਬੀ ਗਾਇਕ ਖਾਨ ਸਾਬ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ , ਪੁਲਿਸ ਨੇ ਕੀਤਾ ਗ੍ਰਿਫ਼ਤਾਰ   

Reported by:  PTC News Desk  Edited by:  Shanker Badra -- June 09th 2021 02:57 PM
ਪੰਜਾਬੀ ਗਾਇਕ ਖਾਨ ਸਾਬ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ , ਪੁਲਿਸ ਨੇ ਕੀਤਾ ਗ੍ਰਿਫ਼ਤਾਰ   

ਪੰਜਾਬੀ ਗਾਇਕ ਖਾਨ ਸਾਬ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ , ਪੁਲਿਸ ਨੇ ਕੀਤਾ ਗ੍ਰਿਫ਼ਤਾਰ   

ਫ਼ਗਵਾੜਾ : ਪੰਜਾਬੀ ਗਾਇਕ ਖ਼ਾਨ ਸਾਬ ਨੂੰ ਕੋਵਿਡ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਦੋਸ਼ ਵਿੱਚ ਫ਼ਗਵਾੜਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਬਾਅਦ ਵਿੱਚ ਉਸਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ। ਖ਼ਾਨ ਸਾਬ ਨੇ ਬੀਤੇ ਦਿਨੀਂ ਆਪਣਾ 27 ਵਾਂ ਜਨਮ ਦਿਨ ਮਨਾਇਆ ਸੀ ਤੇ ਪ੍ਰਸ਼ੰਸਕਾਂ ਵਲੋਂ ਕੇਕ ਲਿਆਉਣ ਦੀਆਂ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸ਼ੇਅਰ ਕੀਤੀਆਂ ਸੀ। [caption id="attachment_504879" align="aligncenter" width="300"]Punjabi singer Khan Saab arrested by police, Accused of violating Corona rules on birthdays ਪੰਜਾਬੀ ਗਾਇਕ ਖਾਨ ਸਾਬ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ , ਪੁਲਿਸ ਨੇ ਕੀਤਾ ਗ੍ਰਿਫ਼ਤਾਰ[/caption] ਉਥੇ ਹੁਣ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਕਾਰਨ ਖ਼ਾਨ ਸਾਬ ਦੀ ਗ੍ਰਿਫ਼ਤਾਰੀ ਹੋਈ ਹੈ। ਪੰਜਾਬੀ ਗਾਇਕ ਖ਼ਾਨ ਸਾਬ ਤੋਂ ਇਲਾਵਾ ਹੋਰ 4 ਲੋਕਾਂ 'ਤੇ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਹੋਰ ਲੋਕਾਂ 'ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਬੈਂਡ ਵਾਲਿਆਂ 'ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। [caption id="attachment_504878" align="aligncenter" width="300"]Punjabi singer Khan Saab arrested by police, Accused of violating Corona rules on birthdays ਪੰਜਾਬੀ ਗਾਇਕ ਖਾਨ ਸਾਬ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ , ਪੁਲਿਸ ਨੇ ਕੀਤਾ ਗ੍ਰਿਫ਼ਤਾਰ[/caption] ਦਰਅਸਲ 'ਚ ਪੰਜਾਬੀ ਗਾਇਕ ਖ਼ਾਨ ਸਾਬ ਦੇ ਕੁਝ ਦੋਸਤ ਬੈਂਡ-ਵਾਜਿਆਂ ਨਾਲ ਖ਼ਾਨ ਸਾਬ ਦੇ ਘਰ ਪਹੁੰਚੇ ਹਨ ਤੇ ਇਕੱਠ ਵੀ ਹੋਇਆ ਹੈ। ਇਸ ਵੀਡੀਓ 'ਚ ਕਿਸੇ ਨੇ ਵੀ ਮਾਸਕ ਨਹੀਂ ਪਹਿਨਿਆ ਹੋਇਆ ਸੀ। ਉਥੇ ਨਾਈਟ ਕਰਫਿਊ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ ਹਨ। [caption id="attachment_504880" align="aligncenter" width="300"]Punjabi singer Khan Saab arrested by police, Accused of violating Corona rules on birthdays ਪੰਜਾਬੀ ਗਾਇਕ ਖਾਨ ਸਾਬ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ , ਪੁਲਿਸ ਨੇ ਕੀਤਾ ਗ੍ਰਿਫ਼ਤਾਰ[/caption] ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਹਿਲਾਂ ਖ਼ਾਨ ਸਾਬ ਨੂੰ ਉਸ ਦੇ ਦੋਸਤ ਅੱਖਾਂ ਬੰਦ ਕਰਕੇ ਬਾਹਰ ਲਿਆਉਂਦੇ ਹਨ ਤੇ ਬਾਅਦ 'ਚ ਖ਼ਾਨ ਸਾਬ ਉਨ੍ਹਾਂ ਨਾਲ ਬੈਂਡ-ਵਾਜੇ 'ਤੇ ਨੱਚਣਾ ਸ਼ੁਰੂ ਕਰ ਦਿੰਦੇ ਹਨ। ਇਸ ਦੌਰਾਨ ਉਨ੍ਹਾਂ ਦੇ ਸਾਥੀਆਂ ਅਤੇ ਚਾਹੁਣ ਵਾਲਿਆਂ ਨੇ ਸੋਸ਼ਲ ਡਿਸਟੈਨਸਿੰਗ ਅਤੇ ਮਾਸਕ ਪਾਉਣ ਦੀ ਪਾਲਣਾ ਨਹੀਂ ਕੀਤੀ ,ਜਿਸ ਕਾਰਨ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। -PTCNews


Top News view more...

Latest News view more...

PTC NETWORK
PTC NETWORK