
ਜੱਟੀ ਜਿਉਣੇ ਮੌੜ ਦੀ ਬੰਦੂਕ ਵਰਗੀ ਗੀਤ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਸਿੱਧੂ ਮੂਸੇਵਾਲਾ , ਸਿੱਖ ਜੱਥੇਬੰਦੀਆਂ ਨੇ ਖੋਲਿਆ ਮੋਰਚਾ:ਮਾਨਸਾ : ਪਾਲੀਵੁੱਡ ਇੰਡਸਟਰੀ ‘ਚ ਦਮਦਾਰ ਗੀਤਾਂ ਨਾਲ ਨੌਜਵਾਨਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਪੰਜਾਬੀ ਅਦਾਕਾਰ ਤੇ ਸਿੰਗਰ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਆਪਣੇ ਗੀਤਾਂ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ।ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਵਿਵਾਦਾਂ ‘ਚ ਘਿਰ ਗਏ ਹਨ ,ਜਿਸ ਕਰਕੇ ਉਨ੍ਹਾਂ ਦੀ ਖ਼ੂਬ ਆਲੋਚਨਾ ਹੋ ਰਹੀ ਹੈ। ਇਸ ਵਾਰ ਉਨ੍ਹਾਂ ਦੇ ਇੱਕ ਗੀਤ ਨੂੰ ਲੈ ਕੇ ਕਾਫ਼ੀ ਵਿਰੋਧ ਹੋ ਰਿਹਾ ਹੈ।

ਦਰਅਸਲ ‘ਚ ਸਿੱਧੂ ਮੂਸੇਵਾਲਾ ਦੀ ਆਉਣ ਵਾਲੀ ਪੰਜਾਬੀ ਫਿਲਮ “ਅੜ੍ਹਬ ਮੁਟਿਆਰਾਂ” ਦੇ ਗਾਣੇ ਜੱਟੀ ਜਿਉਣੇ ਮੋੜ ਵਰਗੀ ਨੂੰ ਲੈ ਕੇ ਵਿਵਾਦ ਹੋ ਗਿਆ ਹੈ। ਸਿੱਧੂ ਮੂਸੇਵਾਲਾ ਦਾ ਲਿਖਿਆ ਤੇ ਗਾਇਆ ਇਹ ਗੀਤ ਆਪਣੇ ਬੋਲਾਂ ਨੂੰ ਲੈ ਕੇ ਵਿਵਾਦਾਂ ‘ਚ ਘਿਰਦਾ ਨਜ਼ਰ ਆ ਰਿਹਾ ਹੈ। ਇਸ ਗੀਤ ਵਿੱਚ ਵਰਤੀ ਸ਼ਬਦਾਵਲੀ ਕਾਰਨ ਮੂਸੇਵਾਲਾ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ।

ਹੁਣ ਸਿੱਖ ਜੱਥੇਬੰਦੀਆਂ ਨੇ ਸਿੱਧੂ ਮੂਸੇਵਾਲਾ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਇਲਜ਼ਾਮ ਲੱਗ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਨੇ ਇਸ ਗੀਤ ਵਿੱਚ ਮਾਈ ਭਾਗੋ ਦੇ ਪ੍ਰਤੀ ਗਲਤ ਸ਼ਬਦਾਵਲੀ ਇਸਤੇਮਾਲ ਕੀਤੀ ਹੈ। ਇਸਦੇ ਵਿਰੋਧ ਵਿੱਚ ਸਿੱਖ ਜੱਥੇਬੰਦੀਆਂ ਵਿਰੋਧ ਕਰਨ ਸਿੱਧੂ ਮੂਸੇਵਾਲਾ ਦੇ ਘਰ ਵੱਲ ਕੂਚ ਕਰ ਗਈਆਂ ਹਨ।ਇਸ ਸਬੰਧੀ ਬਠਿੰਡਾ ਵਿੱਚ ਕੁੱਝ ਸਿੱਖ ਜਥੇਬੰਦੀਆਂ ਨੇ ਐਸ.ਐਸ.ਪੀ ਨੂੰ ਲਿਖ਼ਤੀ ਸ਼ਿਕਾਇਤ ਸਿੱਧੂ ਦੇ ਖਿਲਾਫ ਦਿੱਤੀ ਹੈ।
ਇਸ ਗੀਤ ਦੇ ਬੋਲ ਦੇ ਹਨ:
ਆਸ਼ਕੀ ਨੀ ਕੀਤੀ …..ਰਾਹ ਜਾਂਦਿਆਂ ਦੇ ਨਾਲ।
ਖੰਡਿਆਂ ਨਾਲ ਖੇਡੀ ….ਨਾ ਪਰਾਂਦਿਆਂ ਦੇ ਨਾਲ।
ਮਾਈ ਭਾਗੋ ਜੇਹੀ ਆ …..ਤਸੀਰ ਮੁੰਡਿਆ।
ਪਰੀਆਂ ਦੇ ਪੈਂਦੇ ਆ …..ਭੁਲੇਖੇ ਮੁੱਖ ਦੇ।
ਜੱਟੀ ਜਿਉਣੇ ਮੌੜ ਦੀ ਬੰਦੂਕ ਵਰਗੀ , ਦੇਖ ਦੇਖ ਚੋਬਰਾਂ ਦੇ ਸਾਹ ਸੁੱਕਦੇ।
-PTCNews