Sat, Apr 27, 2024
Whatsapp

ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਗਿਆ ਸੀ ਮਾਪਿਆਂ ਦਾ ਇਕਲੌਤਾ ਪੁੱਤ, ਘਰ ਪਹੁੰਚੀ ਮੌਤ ਦੀ ਖ਼ਬਰ

Written by  Shanker Badra -- May 27th 2020 04:59 PM
ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਗਿਆ ਸੀ ਮਾਪਿਆਂ ਦਾ ਇਕਲੌਤਾ ਪੁੱਤ, ਘਰ ਪਹੁੰਚੀ ਮੌਤ ਦੀ ਖ਼ਬਰ

ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਗਿਆ ਸੀ ਮਾਪਿਆਂ ਦਾ ਇਕਲੌਤਾ ਪੁੱਤ, ਘਰ ਪਹੁੰਚੀ ਮੌਤ ਦੀ ਖ਼ਬਰ

ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਗਿਆ ਸੀ ਮਾਪਿਆਂ ਦਾ ਇਕਲੌਤਾ ਪੁੱਤ, ਘਰ ਪਹੁੰਚੀ ਮੌਤ ਦੀ ਖ਼ਬਰ:ਅੰਮ੍ਰਿਤਸਰ : ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਏ ਕਸਬਾ ਭਿੰਡੀ ਸੈਦਾਂ ਦੇ ਇਕ ਨੌਜਵਾਨ ਦੀ ਵਿਦੇਸ਼ ਵਿਚ ਹੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਕੈਨੇਡਾ ਦੇ ਸ਼ਹਿਰ ਟਰਾਂਟੋ 'ਚ ਟਰੱਕ ਡਰਾਵਿਰੀ ਕਰਦੇ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਉਸਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਵਿਚ ਮਾਤਮ ਛਾ ਗਿਆ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਸਰਹੱਦੀ ਕਸਬਾ ਭਿੰਡੀ ਸੈਦਾਂ ਦਾ ਰਹਿਣ ਵਾਲਾ ਸੰਗਮਪ੍ਰੀਤ ਸਿੰਘ ਗਿੱਲ ਪੁੱਤਰ ਹਰਪਾਲ ਸਿੰਘ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਦੇ ਟਰਾਂਟੋ ਸ਼ਹਿਰ ਵਿਖੇ ਟਰੱਕ ਡਰਾਇਵਰੀ ਦਾ ਕੰਮ ਕਰਦਾ ਸੀ। ਇਸ ਦੌਰਾਨ ਬੁੱਧਵਾਰ ਸਵੇਰੇ ਬਰੰਪਟਨ ਨਜ਼ਦੀਕ ਦੋ ਟਰੱਕਾਂ ਦੀ ਆਹਮੋ-ਸਾਹਮਣੀ ਹੋਈ ਜ਼ਬਰਦਸਤ ਟੱਕਰ ਵੀ ਸੰਗਮਪ੍ਰੀਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਸੰਗਮਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਥੇ ਹੀ ਸੰਗਮਪ੍ਰੀਤ ਦੇ ਪਿੰਡ ਵਿਚ ਵੀ ਸੋਗ ਦੀ ਲਹਿਰ ਹੈ। -PTCNews


Top News view more...

Latest News view more...