ਪੰਜਾਬ ਦੀ ਸ਼੍ਰੇਆ ਨੇ ਡੈਫ ਓਲੰਪਿਕ 'ਚ ਜਿੱਤਿਆ ਸੋਨ ਤਗਮਾ, ਬ੍ਰਾਜ਼ੀਲ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਬਠਿੰਡਾ: ਬਠਿੰਡਾ ਦੀ ਸ਼੍ਰੇਆ ਨੇ ਬ੍ਰਾਜ਼ੀਲ 'ਚ ਡੈਫ ਓਲੰਪਿਕ 'ਚ ਟੀਮ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ ਹੈ। ਉਹ ਬੈਡਮਿੰਟਨ ਟੀਮ ਦੀ ਮੈਂਬਰ ਸੀ। ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਬਠਿੰਡਾ ਦੀ ਕੁੜੀ ਨੇ ਬ੍ਰਾਜ਼ੀਲ 'ਚ ਡੈਫ ਓਲੰਪਿਕ 'ਚ ਗੋਲਡ ਮੈਡਲ ਜਿੱਤ ਕੇ ਨਾਮ ਰੌਸ਼ਨ ਕੀਤਾ ਹੈ। ਦੱਸ ਦੇਈਏ ਕਿ ਸ਼੍ਰੇਆ ਸੂਬੇ ਦੀ ਇਕਲੌਤੀ ਅਪਾਹਜ ਖਿਡਾਰਨ ਹੈ, ਜਿਸ ਨੂੰ ਭਾਰਤੀ ਟੀਮ ਵਿੱਚ ਚੁਣਿਆ ਗਿਆ ਹੈ। ਸ਼੍ਰੇਆ 27 ਅਪ੍ਰੈਲ ਨੂੰ ਬ੍ਰਾਜ਼ੀਲ 'ਚ ਹੋਣ ਵਾਲੇ ਡੈਫ ਓਲੰਪਿਕ ਲਈ ਰਵਾਨਾ ਹੋਈ ਸੀ। 2 ਤੋਂ 4 ਮਈ ਤੱਕ ਟੀਮਾਂ ਦੇ ਮੈਚਾਂ ਵਿੱਚ ਉਸ ਨੇ ਸੋਨ ਤਗਮਾ ਜਿੱਤਿਆ ਹੈ। ਇਸ ਤਹਿਤ ਫਾਈਨਲ ਮੈਚ ਭਾਰਤ ਅਤੇ ਜਾਪਾਨ ਵਿਚਾਲੇ ਹੋਇਆ, ਜਿਸ ਵਿੱਚ ਭਾਰਤ ਦੀ ਟੀਮ ਨੇ ਹਿੱਸਾ ਲੈਂਦਿਆਂ ਸੋਨ ਤਗਮਾ ਜਿੱਤਿਆ।
ਸ਼੍ਰੇਆ ਦੇ ਪਿਤਾ ਡੇਵਿਦਾਰ ਸਿੰਗਲਾ ਅਤੇ ਮਾਂ ਨੀਲਮ ਸਿੰਗਲਾ ਨੇ ਦੱਸਿਆ ਕਿ ਸ਼੍ਰੇਆ ਬਚਪਨ ਤੋਂ ਹੀ ਸੁਣਨ ਤੋਂ ਅਸਮਰੱਥ ਹੈ। ਉਸ ਨੂੰ ਸ਼ੁਰੂ ਤੋਂ ਹੀ ਬੈਡਮਿੰਟਨ ਦਾ ਬਹੁਤ ਸ਼ੌਕ ਸੀ। ਉਸਨੇ ਸੱਤ ਸਾਲ ਦੀ ਉਮਰ ਵਿੱਚ ਬੈਡਮਿੰਟਨ ਖੇਡਣਾ ਸ਼ੁਰੂ ਕਰ ਦਿੱਤਾ ਸੀ। ਬੈਡਮਿੰਟਨ ਵਿੱਚ ਆਪਣੇ ਜਨੂੰਨ ਨੂੰ ਦੇਖਦਿਆਂ ਉਸਦੇ ਪਿਤਾ ਨੇ ਆਪਣੀ ਬੇਟੀ ਨੂੰ ਕੋਚਿੰਗ ਦੇਣ ਦਾ ਮਨ ਬਣਾਇਆ ਅਤੇ ਦੀਪਕ ਸੂਰਿਆਵੰਸ਼ੀ ਤੋਂ ਕੋਚਿੰਗ ਲਈ।
2019 ਵਿੱਚ, ਸ਼੍ਰੇਆ ਨੇ ਤਾਈਵਾਨ ਵਿੱਚ ਆਯੋਜਿਤ ਦੂਜੀ ਵਿਸ਼ਵ ਡੈਫ ਯੂਥ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਲੜਕੀਆਂ ਦੇ ਡਬਲ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਬਾਅਦ ਉਸਨੇ ਬਹਾਦਰਗੜ੍ਹ ਦੀ ਸ਼ਾਈਨਿੰਗ ਸਟਾਰ ਅਕੈਡਮੀ ਤੋਂ ਸਿਖਲਾਈ ਲਈ। ਹੁਣ ਉਸਨੇ ਡੈਫ ਓਲੰਪਿਕ ਵਿੱਚ ਭਾਗ ਲੈ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਭਾਰਤ ਦੀਆਂ ਚਾਰ ਮਹਿਲਾ ਖਿਡਾਰਨਾਂ ਡੈਫ ਓਲੰਪਿਕ ਲਈ ਚੁਣੀਆਂ ਗਈਆਂ ਹਨ। ਇਨ੍ਹਾਂ ਵਿੱਚ ਬਠਿੰਡਾ (ਪੰਜਾਬ) ਦੀ ਸ਼੍ਰੇਆ, ਮੱਧ ਪ੍ਰਦੇਸ਼ ਦੀ ਇੱਕ, ਉੱਤਰ ਪ੍ਰਦੇਸ਼ ਦੀ ਇੱਕ ਅਤੇ ਤਾਮਿਲਨਾਡੂ ਦੀ ਇੱਕ ਖਿਡਾਰਨ ਸ਼ਾਮਲ ਹੈ।
ਇਹ ਵੀ ਪੜ੍ਹੋ : ਮੁਹਾਲੀ ਧਮਾਕਾ ਕੇਸ ਜਲਦ ਸੁਲਝਾ ਲਿਆ ਜਾਵੇਗਾ : ਡੀਜੀਪੀ ਵੀਕੇ ਭਾਵੜਾ
ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਉਸ ਦੀ ਬੇਟੀ ਵਿਅਕਤੀਗਤ ਮੈਚਾਂ ਵਿਚ ਵੀ ਚੰਗਾ ਪ੍ਰਦਰਸ਼ਨ ਕਰੇਗੀ। ਜਦਕਿ ਸ਼੍ਰੇਆ ਬਚਪਨ ਤੋਂ ਹੀ ਸੁਣਨ ਤੋਂ ਅਸਮਰੱਥ ਹੈ। ਸ਼੍ਰੇਆ ਦੇ ਪਿਤਾ ਦਵਿੰਦਰ ਕੁਮਾਰ ਐਸਬੀਆਈ ਵਿੱਚ ਕੰਮ ਕਰਦੇ ਹਨ ਅਤੇ ਉਸਦੀ ਮਾਂ ਨੀਲਮ ਸਿੰਗਲਾ ਇੱਕ ਸਕੂਲ ਟੀਚਰ ਹੈ।
-PTC News