Fri, Apr 26, 2024
Whatsapp

ਸਿੱਖਿਆ ਸਕੱਤਰ ਵੱਲੋਂ ਅਧਿਆਪਕਾਂ ਨੂੰ ਹੋਰ ਵੀ ਵਧੇਰੇ ਦ੍ਰਿੜ ਇਰਾਦੇ ਨਾਲ ਸਿੱਖਿਆ ਸਰਗਰਮੀਆਂ ਚਲਾਉਣ ਲਈ ਨਿਰਦੇਸ਼

Written by  Shanker Badra -- June 01st 2021 05:08 PM
ਸਿੱਖਿਆ ਸਕੱਤਰ ਵੱਲੋਂ ਅਧਿਆਪਕਾਂ ਨੂੰ ਹੋਰ ਵੀ ਵਧੇਰੇ ਦ੍ਰਿੜ ਇਰਾਦੇ ਨਾਲ ਸਿੱਖਿਆ ਸਰਗਰਮੀਆਂ ਚਲਾਉਣ ਲਈ ਨਿਰਦੇਸ਼

ਸਿੱਖਿਆ ਸਕੱਤਰ ਵੱਲੋਂ ਅਧਿਆਪਕਾਂ ਨੂੰ ਹੋਰ ਵੀ ਵਧੇਰੇ ਦ੍ਰਿੜ ਇਰਾਦੇ ਨਾਲ ਸਿੱਖਿਆ ਸਰਗਰਮੀਆਂ ਚਲਾਉਣ ਲਈ ਨਿਰਦੇਸ਼

ਚੰਡੀਗੜ : ਪੰਜਾਬ ਦੇ ਸਕੂਲ ਅਧਿਆਪਕਾਂ ਵੱਲੋਂ ‘ਰਾਬਤਾ ਮੁਹਿੰਮ’ ਸਫਲਤਾ ਪੂਰਨ ਢੰਗ ਨਾਲ ਸਿਰੇ ਚਾੜਨ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਰ ਨੇ ਖੁਸ਼ੀ ਦੀ ਪ੍ਰਗਟਾਵਾ ਕਰਦੇ ਹੋਏ ਪੜਾਈ ਦੇ ਉੱਚ ਮਿਆਰ ਸਥਾਪਿਤ ਕਰਨ ਲਈ ਅਧਿਆਪਕਾਂ ਨੂੰ ਹੋਰ ਵੀ ਵਧੇਰੇ ਦ੍ਰਿੜ ਇਰਾਦੇ ਨਾਲ ਵਿਦਿਆਰਥੀਆਂ ਦੀ ਸਿੱਖਿਆ ਲਈ ਸਰਗਰਮੀਆਂ ਚਲਾਉਣ ਲਈ ਨਿਰਦੇਸ਼ ਦਿੱਤੇ ਹਨ। [caption id="attachment_502331" align="aligncenter" width="300"]Rabta Muhim' During Teachers contacted the parents of over 12 lakh primary school children by phone ਸਿੱਖਿਆ ਸਕੱਤਰ ਵੱਲੋਂ ਅਧਿਆਪਕਾਂ ਨੂੰ ਹੋਰ ਵੀ ਵਧੇਰੇ ਦ੍ਰਿੜ ਇਰਾਦੇ ਨਾਲ ਸਿੱਖਿਆ ਸਰਗਰਮੀਆਂ ਚਲਾਉਣ ਲਈ ਨਿਰਦੇਸ਼[/caption] ਪੜ੍ਹੋ ਹੋਰ ਖ਼ਬਰਾਂ : ਹੁਣ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ , Mobile App ਰਾਹੀਂ ਕਰ ਸਕੋਗੇ ਆਨਲਾਈਨ ਆਰਡਰ ਇੱਕ ਹਫ਼ਤਾ ਚੱਲੀ ਇਸ ਮੁਹਿੰਮ ਦੀ ਜਾਣਕਾਰੀ ਦਿੰਦੇ ਹੋਏ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ 24 ਤੋਂ 31 ਮਈ ਤੱਕ ਮਾਪੇ-ਅਧਿਆਪਕ ਰਾਬਤਾ ਮੁਹਿੰਮ ਚਲਾਈ ਗਈ ਜਿਸ ਦੌਰਾਨ ਪ੍ਰਾਇਮਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਦੇ 12,71,727  ਮਾਪਿਆਂ ਨਾਲ਼ ਫ਼ੋਨ ਰਾਹੀਂ ਰਾਬਤਾ ਬਣਾਉਣ ਦਾ ਨਵਾਂ ਕੀਰਤੀਮਾਨ ਸਥਾਪਤ ਕੀਤਾ ਗਿਆ ਹੈ। ਸਿੱਖਿਆ ਸਕੱਤਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ਾਂ ਬੱਚਿਆਂ ਦੀ ਪੜਾਈ, ਸਿਹਤ ਸੰਭਾਲ, ਦਾਖਲਾ ਮੁਹਿੰਮ ਦੇ ਪ੍ਰਚਾਰ, ਕੋਰੋਨਾ ਮਹਾਂਮਾਰੀ ਤੋਂ ਬਚਾਅ ਦੇ ਨਾਲ ਨਾਲ ਉਨਾਂ ਦੇ ਸਰਵਪੱਖੀ ਵਿਕਾਸ ਬਾਰੇ ਮਾਪਿਆਂ ਨਾਲ ਵਿਚਾਰ-ਚਰਚਾ ਕਰਨਾ ਸੀ। [caption id="attachment_502330" align="aligncenter" width="300"]Rabta Muhim' During Teachers contacted the parents of over 12 lakh primary school children by phone ਸਿੱਖਿਆ ਸਕੱਤਰ ਵੱਲੋਂ ਅਧਿਆਪਕਾਂ ਨੂੰ ਹੋਰ ਵੀ ਵਧੇਰੇ ਦ੍ਰਿੜ ਇਰਾਦੇ ਨਾਲ ਸਿੱਖਿਆ ਸਰਗਰਮੀਆਂ ਚਲਾਉਣ ਲਈ ਨਿਰਦੇਸ਼[/caption] ਇਸ ਦੌਰਾਨ ਸਮੂਹ ਜ਼ਿਲਾ ਸਿੱਖਿਆ ਅਫ਼ਸਰਾਂ, ਉਪ-ਜ਼ਿਲਾ ਸਿੱਖਿਆ ਅਫ਼ਸਰਾਂ,  ਪ੍ਰਿੰਸੀਪਲ ਡਾਇਟ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ‘ਪੜੋ ਪੰਜਾਬ, ਪੜਾਓ ਪੜਾਓ ਪੰਜਾਬ’ ਟੀਮ ਦੇ ਜ਼ਿਲਾ ਬਲਾਕ ਅਤੇ ਕਲੱਸਟਰ ਟੀਮ ਮੈਂਬਰਾਂ, ਅਧਿਆਪਕਾਂ ਅਤੇ ਹੋਰ ਸਹਾਇਕ ਸਟਾਫ ਨੇ ਫ਼ੋਨ ਕਾਲ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਇਕੱਲੇ-ਇਕੱਲੇ ਬੱਚੇ ਦੇ ਮਾਪਿਆਂ ਨਾਲ ਗੱਲਬਾਤ ਕਰਕੇ ਆਨਲਾਈਨ ਪੜਾਈ ਬਾਰੇ ਜਾਣਕਾਰੀ ਦਿੱਤੀ ਅਤੇ ਸਿੱਖਿਆ ਵਿਭਾਗ ਵੱਲੋਂ ‘ਘਰ ਬੈਠੇ ਸਿੱਖਿਆ’ ਤਹਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਦੱਸਿਆ। [caption id="attachment_502329" align="aligncenter" width="275"]Rabta Muhim' During Teachers contacted the parents of over 12 lakh primary school children by phone ਸਿੱਖਿਆ ਸਕੱਤਰ ਵੱਲੋਂ ਅਧਿਆਪਕਾਂ ਨੂੰ ਹੋਰ ਵੀ ਵਧੇਰੇ ਦ੍ਰਿੜ ਇਰਾਦੇ ਨਾਲ ਸਿੱਖਿਆ ਸਰਗਰਮੀਆਂ ਚਲਾਉਣ ਲਈ ਨਿਰਦੇਸ਼[/caption] ਅਧਿਆਪਕਾਂ ਨੇ ਟੀ.ਵੀ. ਕਲਾਸਾਂ ਦੀ ਸਮਾਂ ਸਾਰਣੀ, ਸਰਕਾਰੀ ਸਕੂਲਾਂ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ, ਨੈਤਿਕ ਸਿੱਖਿਆ ਅਤੇ ‘ਸਵਾਗਤ ਜ਼ਿੰਦਗੀ’ ਬਾਰੇ ਕਿਤਾਬ ਦੀ ਮਾਪਿਆਂ ਨੂੰ ਵਿਸ਼ੇਸ਼ ਤੌਰ ’ਤੇ ਜਾਣਕਾਰੀ ਦਿੱਤੀ। ਅਧਿਆਪਕਾਂ ਨੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਦਾਖ਼ਲਾ ਕਰਵਾਉਣ ਲਈ ਪ੍ਰਚਾਰ ਕਰਨ ਹਿੱਤ ਮਾਪਿਆਂ ਨੂੰ ਪ੍ਰੇਰਿਤ ਵੀ ਕੀਤਾ।ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਬੱਚਿਆਂ ਨੂੰ ਪੜਾਈ ਅਤੇ ਪਾਠਕ੍ਰਮ ਨਾਲ ਜੋੜ ਕੇ ਰੱਖਣ ਲਈ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਵਧੀਆ ਕਾਰਗੁਜ਼ਾਰੀ ਨਿਭਾਈ ਹੈ। [caption id="attachment_502332" align="aligncenter" width="300"]Rabta Muhim' During Teachers contacted the parents of over 12 lakh primary school children by phone ਸਿੱਖਿਆ ਸਕੱਤਰ ਵੱਲੋਂ ਅਧਿਆਪਕਾਂ ਨੂੰ ਹੋਰ ਵੀ ਵਧੇਰੇ ਦ੍ਰਿੜ ਇਰਾਦੇ ਨਾਲ ਸਿੱਖਿਆ ਸਰਗਰਮੀਆਂ ਚਲਾਉਣ ਲਈ ਨਿਰਦੇਸ਼[/caption] ਪੜ੍ਹੋ ਹੋਰ ਖ਼ਬਰਾਂ : LPG ਗੈਸ ਸਿਲੰਡਰ ਦੇ ਰੇਟ ਵਿਚ ਵੱਡੀ ਕਟੌਤੀ, ਪੜ੍ਹੋ ਇਸ ਮਹੀਨੇ ਦਾ ਨਵਾਂ ਰੇਟ   ਡਾ: ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ‘ਪੜੋ ਪੰਜਾਬ ਪੜਾਓ ਪੰਜਾਬ‘ ਪ੍ਰਾਇਮਰੀ ਨੇ ਦੱਸਿਆ ਕਿ ਜ਼ਿਲਾ ਸਿੱਖਿਆ ਅਫ਼ਸਰਾਂ, ਉਪ-ਜ਼ਿਲਾ ਸਿੱਖਿਆ ਅਫ਼ਸਰਾਂ,  ਪਿ੍ਰੰਸੀਪਲ ਡਾਇਟ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੇ ਖ਼ੁਦ ਵੀ ਸਕੂਲਾਂ ਦੇ ਵਿੱਚ ਪੜਦੇ ਬੱਚਿਆਂ ਦੇ ਕਈ ਮਾਪਿਆਂ ਨਾਲ ਗੱਲਬਾਤ ਕੀਤੀ। ਉਹਨਾਂ ਨੂੰ ਇਹ ਜਾਣਕੇ ਤਸੱਲੀ ਹੋਈ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਨਾ ਕੇਵਲ ਬੱਚਿਆਂ ਦਾ ਸਕੂਲਾਂ ਵਿੱਚ ਹੀ ਖਿਆਲ ਰੱਖਦੇ ਹਨ ਸਗੋਂ ਕੋਵਿਡ-19 ਦੀ ਮਹਾਂਮਾਰੀ ਦੌਰਾਨ ਫ਼ੋਨ ਰਾਹੀਂ ਬੱਚਿਆਂ ਨਾਲ ਜੁੜੇ ਹੋਏ ਹਨ ਅਤੇ ਆਨਲਾਈਨ ਸਿੱਖਿਆ ਪ੍ਰਦਾਨ ਕਰ ਰਹੇ ਹਨ। -PTCNews


Top News view more...

Latest News view more...