ਰਾਫੇਲ ਮੁੱਦੇ ‘ਤੇ ਰਾਹੁਲ ਨੇ ਫਿਰ ਘੇਰੀ ਕੇਂਦਰ ਸਰਕਾਰ, ਦਿੱਤਾ ਇਹ ਵੱਡਾ ਬਿਆਨ

rahul
ਰਾਫੇਲ ਮੁੱਦੇ 'ਤੇ ਰਾਹੁਲ ਨੇ ਫਿਰ ਘੇਰੀ ਕੇਂਦਰ ਸਰਕਾਰ, ਦਿੱਤਾ ਇਹ ਵੱਡਾ ਬਿਆਨ

ਰਾਫੇਲ ਮੁੱਦੇ ‘ਤੇ ਰਾਹੁਲ ਨੇ ਫਿਰ ਘੇਰੀ ਕੇਂਦਰ ਸਰਕਾਰ, ਦਿੱਤਾ ਇਹ ਵੱਡਾ ਬਿਆਨ,ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਡੀਲ ‘ਤੇ ਇਕ ਵਾਰ ਫਿਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੀ.ਐੱਮ. ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਅੱਜ ਪ੍ਰੈਸ ਵਾਰਤਾ ਕਰਦਿਆਂ ਰਾਹੁਲ ਗਾਂਧੀ ਕਿ ਕੇਂਦਰ ਸਰਕਾਰ ਦਾ ਨਵਾਂ ਨਾਅਰਾ ਗਾਇਬ ਹੋ ਗਿਆ ਹੈ।

2 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਗਾਇਬ ਹੋ ਗਿਆ, ਕਿਸਾਨਾਂ ਨੂੰ ਸਹੀ ਕੀਮਤ, ਡੋਕਲਾਮ ਗਾਇਬ ਹੋ ਗਿਆ, ਜੀ.ਐੱਸ.ਟੀ. ਤੋਂ ਫਾਇਦਾ ਗਾਇਬ ਹੋ ਗਿਆ, ਹੁਣ ਰਾਫੇਲ ਦੀਆਂ ਫਾਈਲਾਂ ਵੀ ਗਾਇਬ ਹੋ ਗਈਆਂ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਸੌਦੇ ‘ਤੇ ਬਾਈਪਾਸ ਸਰਜਰੀ ਕੀਤੀ ਹੈ।


ਰਾਹੁਲ ਗਾਂਧੀ ਨੇ ਕਿਹਾ ਕਿ ਹੁਣ ਮੀਡੀਆ ਦੀ ਜਾਂਚ ਕਰਨ ਦੀ ਗੱਲ ਹੋ ਰਹੀ ਹੈ ਪਰ ਜਿਸ ਨੇ 30 ਹਜ਼ਾਰ ਕਰੋੜ ਦਾ ਘੁਟਾਲਾ ਕੀਤਾ ਹੈ, ਉਸ ‘ਤੇ ਕੋਈ ਜਾਂਚ ਨਹੀਂ ਹੋ ਰਹੀ ਹੈ। ਚੀਜ਼ਾਂ ਨੂੰ ਤੋੜ-ਮਰੋੜ ਕੇ ਨਰਿੰਦਰ ਮੋਦੀ ਦਾ ਬਚਾਅ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਕਾਗਜ਼ ਗਾਇਬ ਹੋਏ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਉਨ੍ਹਾਂ ਕਾਗਜ਼ਾਂ ‘ਚ ਸੱਚਾਈ ਹੈ। ਉਨ੍ਹਾਂ ਨੇ ਕਿਹਾ,”ਇਸ ‘ਚ ਸਾਫ਼ ਲਿਖਿਆ ਹੈ ਕਿ ਨਰਿੰਦਰ ਮੋਦੀ ਸੌਦੇਬਾਜ਼ੀ ਕਰ ਰਹੇ ਸਨ ਅਤੇ ਹੁਣ ਇਹ ਗੱਲ ਹਰ ਕੋਈ ਕਹਿ ਰਿਹਾ ਹੈ।

-PTC News