Tue, Apr 30, 2024
Whatsapp

ਪਤਨੀ ਨਾਲ ਝਗੜੇ ਤੋਂ ਬਾਅਦ ਹੈਵਾਨ ਬਣੇ ਪਤੀ ਨੇ ਆਪਣੇ ਮਾਸੂਮ ਬੇਟੇ ਦਾ ਕੀਤਾ ਕਤਲ 

Written by  Shanker Badra -- May 25th 2021 04:49 PM
ਪਤਨੀ ਨਾਲ ਝਗੜੇ ਤੋਂ ਬਾਅਦ ਹੈਵਾਨ ਬਣੇ ਪਤੀ ਨੇ ਆਪਣੇ ਮਾਸੂਮ ਬੇਟੇ ਦਾ ਕੀਤਾ ਕਤਲ 

ਪਤਨੀ ਨਾਲ ਝਗੜੇ ਤੋਂ ਬਾਅਦ ਹੈਵਾਨ ਬਣੇ ਪਤੀ ਨੇ ਆਪਣੇ ਮਾਸੂਮ ਬੇਟੇ ਦਾ ਕੀਤਾ ਕਤਲ 

ਜੋਧਪੁਰ : ਦੇਸ਼ ਦੇ ਜੋਧਪੁਰ ਤੋਂ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਪਤਨੀ ਨਾਲ ਝਗੜੇ ਤੋਂ ਬਾਅਦ ਹੈਵਾਨ ਬਣੇ ਪਤੀ ਨੇ ਆਪਣੇ ਮਾਸੂਮ ਬੇਟੇ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਵਾਰਦਾਤ ਦੇ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਹੈ। [caption id="attachment_500236" align="aligncenter" width="275"]Rajasthan News : Man kills infant son after Fights with wife in Jodhpur ਪਤਨੀ ਨਾਲ ਝਗੜੇ ਤੋਂ ਬਾਅਦ ਹੈਵਾਨ ਬਣੇ ਪਤੀ ਨੇ ਆਪਣੇ ਮਾਸੂਮ ਬੇਟੇ ਦਾ ਕੀਤਾ ਕਤਲ[/caption] ਪੜ੍ਹੋ ਹੋਰ ਖ਼ਬਰਾਂ : ਆਕਸੀਜਨ ਸਿਲੰਡਰ ਫੱਟਣ ਕਾਰਨ ਐਂਬੂਲੈਂਸ ਡਰਾਈਵਰ ਦੀ ਹੋਈ ਮੌਤ, 2 ਗੰਭੀਰ ਜ਼ਖ਼ਮੀ ਪਤਨੀ ਨੇ ਪਤੀ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ। ਵਾਰਦਾਤ ਜੋਧਪੁਰ ਸ਼ਹਿਰ ਦੇ ਮਹਾਮੰਦਿਰ ਥਾਣਾ ਇਲਾਕੇ ਵਿਚ ਸਥਿਤ ਬੀ.ਜੇ.ਐੱਸ. ਨਟ ਬਸਤੀ ਵਿਚ ਹੋਈ। [caption id="attachment_500235" align="aligncenter" width="300"]Rajasthan News : Man kills infant son after Fights with wife in Jodhpur ਪਤਨੀ ਨਾਲ ਝਗੜੇ ਤੋਂ ਬਾਅਦ ਹੈਵਾਨ ਬਣੇ ਪਤੀ ਨੇ ਆਪਣੇ ਮਾਸੂਮ ਬੇਟੇ ਦਾ ਕੀਤਾ ਕਤਲ[/caption] ਮਹਾਮੰਦਿਰ ਥਾਣਾ ਇੰਚਾਰਜ ਲੇਖਰਾਜ ਸਿਯਾਜ ਨੇ ਦੱਸਿਆ ਕਿ ਨਟ ਬਸਤੀ ਨਿਵਾਸੀ ਮਹਿੰਦਰ ਨਟ ਦੀ ਪਤਨੀ ਤਿੰਨ ਮਹੀਨੇ ਬਾਅਦ ਸੋਮਵਾਰ ਨੂੰ ਆਪਣੇ ਪੇਕੇਓਂ ਪਰਤੀ ਸੀ। ਉਸ ਦਾ ਬੀਤੇ ਲੰਬੇ ਸਮੇਂ ਤੋਂ ਆਪਣੇ ਪਤੀ ਨਾਲ ਵਿਵਾਦ ਚੱਲ ਰਿਹਾ ਸੀ। ਸਹੁਰੇ ਘਰੇ ਆਉਂਦੇ ਹੀ ਉਸ ਦਾ ਪਤੀ ਨਾਲ ਝਗੜਾ ਹੋ ਗਿਆ। ਇਸ ਤੋਂ ਬਾਅਦ ਵਿਵਾਦ ਵਧਦਾ ਦੇਖ ਪਤਨੀ ਆਪਣੇ ਸੱਸ-ਸਹੁਰੇ ਨੂੰ ਸ਼ਿਕਾਇਤ ਕਰ ਚਲੀ ਗਈ। [caption id="attachment_500237" align="aligncenter" width="300"]Rajasthan News : Man kills infant son after Fights with wife in Jodhpur ਪਤਨੀ ਨਾਲ ਝਗੜੇ ਤੋਂ ਬਾਅਦ ਹੈਵਾਨ ਬਣੇ ਪਤੀ ਨੇ ਆਪਣੇ ਮਾਸੂਮ ਬੇਟੇ ਦਾ ਕੀਤਾ ਕਤਲ[/caption] ਪੜ੍ਹੋ ਹੋਰ ਖ਼ਬਰਾਂ : ਭਾਰਤ ਵਿਚ ਕੱਲ ਤੋਂ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਲਾਗੂ ਹੋਣਗੇ ਨਵੇਂ ਨਿਯਮ ਇਸ ਦੌਰਾਨ ਗੁੱਸੇ ਵਿੱਚ ਆਏ ਪਤੀ ਮਹਿੰਦਰ ਨਟ ਨੇ ਆਪਣੇ 5 ਮਹੀਨੇ ਦੇ ਮਾਸੂਮ ਬੇਟੇ ਨੂੰ ਜ਼ਮੀਨ ਉੱਤੇ ਸੁੱਟ-ਸੁੱਟ ਕੇ ਮਾਰ ਦਿੱਤਾ ਤੇ ਫਰਾਰ ਹੋ ਗਿਆ। ਪਤਨੀ ਰਹੀਸਾ ਆਪਣੇ ਲਹੂ-ਲੁਹਾਨ ਬੇਟੇ ਨੂੰ ਲੈ ਕੇ ਹਸਪਤਾਲ ਪਹੁੰਚੀ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। ਰਸੀਹਾ ਨੇ ਆਪਣੇ ਪਤੀ ਮਹਿੰਦਰ ਦੇ ਖਿਲਾਫ ਬੇਟੇ ਦੇ ਕਤਲ ਦਾ ਮਾਮਲਾ ਦਰਜ ਕਰਵਾਇਆ ਹੈ। -PTCNews


Top News view more...

Latest News view more...