ਇੱਕ ਹੋਰ ਪੰਜਾਬੀ ਨੇ ਬਣਾਈ ਵਿਦੇਸ਼ੀ ਸੰਸਦ ‘ਚ ਆਪਣੀ ਥਾਂ, ਰੋਜ਼ਗਾਰ ਮੰਤਰੀ ਵੱਜੋਂ ਹੋਈ ਰਾਜਬੀਰ ਦੀ ਚੋਣ

ਅੰਮ੍ਰਿਤਸਰ : ਪੰਜਾਬੀਆਂ ਨੇ ਪੰਜਾਬ ਜਾਂ ਦੇਸ਼ ‘ਚ ਹੀ ਨਹੀਂ ਸਗੋਂ ਸੱਤ ਸਮੁੰਦਰ ਪਾਰ ਵਿਦੇਸ਼ਾਂ ‘ਚ ਵੀ ਆਪਣੀ ਮਿਹਨਤ ਤੇ ਲਗਨ ਨਾਲ ਉੱਚਾ ਮੁਕਾਮ ਹਾਸਿਲ ਕੀਤਾ ਹੈ। ਇਹੀ ਕਾਰਨ ਹੈ ਕਿ ਅੱਜ ਸਾਰੀ ਦੁਨੀਆ ਚ ਪੰਜਾਬੀਆਂ ਦਾ ਨਾਮ ਬੁਲੰਦੀਆਂ ‘ਤੇ ਹੈ । ਇਹਨਾਂ ਬੁਲੰਦੀਆਂ ਨੂੰ ਛੁਹੰਦਾ ਚਿਹਰਾ ਅਤੇ ਨਾਮ ਇੱਕ ਵਾਰ ਫਿਰ ਤੋਂ ਸਾਹਮਣੇ ਆਇਆ ਹੈ ਗੁਰੂ ਨਗਰੀ ਅੰਮ੍ਰਿਤਸਰ ਦੇ ਜੱਮਪਲ ਰਾਜਬੀਰ ਸਿੰਘ ਭੁੱਲਰ ਦਾ, ਜਿਨ੍ਹਾਂ ਨੂੰ ਇੰਗਲੈਂਡ ‘ਚ ਕਿਰਤ ਅਤੇ ਰੋਜ਼ਗਾਰ ਮੰਤਰੀ ਬਣਾਇਆ ਗਿਆ ਹੈ।ਉਥੇ ਹੀ ਪੁੱਤਰ ਦੀ ਇਸ ਉਪਲਬਧੀ ‘ਆਪਣੇ ਲਖਤੇ ਜਿਗਰ ਦੇ ਗੋਰਿਆਂ ਦੇ ਮੁਲਕ ‘ਚ ਮੰਤਰੀ ਬਣਨ ਨਾਲ ਰਾਜਬੀਰ ਦੇ ਮਾਪੇ ਫੁਲੇ ਨਹੀਂ ਸਮਾ ਰਹੇ। ਪਿਤਾ ਮਾਨ ਸਿੰਘ ਭੁੱਲਰ ਅਤੇ ਮਾਤਾ ਦਲਜੀਤ ਕੌਰ ਨੇ ਦੱਸਿਆ ਕਿ ਰਾਜਬੀਰ ਦੇ ਮੰਤਰੀ ਬਣਨ ਦੀ ਖਬਰ ਨਾਲ ਉਨ੍ਹਾਂ ਦੇ ਜੱਦੀ ਪਿੰਡ ਬਿਆਸ ਨੇੜਲੇ ਵਜ਼ੀਰ ਭੁੱਲਰ ਚ ਖੁਸ਼ੀ ਦੀ ਲਹਿਰ ਹੈ। ਉਹਨਾਂ ਨੂੰ ਆਪਣੇ ਪੁੱਤਰ ‘ਤੇ ਮਾਨ ਹੈ।

ਰਾਜਬੀਰ ਸਿੰਘ ਦੇ ਪਿੱਤ ਨੇ ਮਾਨ ਮਹਿਸੁਸ ਕਰਦੇ ਦੱਸਿਆ ਕਿ ਰਾਜਬੀਰ ਨੇ ਸਕੂਲੀ ਸਿੱਖਿਆ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਹਾਸਿਲ ਕਰਨ ਤੋ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਉੱਚ ਵਿੱਦਿਆ ਹਾਸਿਲ ਕੀਤੀ ਤੇ 2004 ‘ਚ ਉੱਚ ਸਿਖਿਆ ਹਾਸਿਲ ਕਰਨ ਦੇ ਲਈ ਉਹ ਸਟਡੀ ਵੀਜੇ ਤੇ ਇੰਗਲੈਂਡ ਚਲਾ ਗਿਆ ਜਿੱਥੇ ਕੱਮ ਕਾਜ ਦੇ ਨਾਲ ਨਾਲ ਲੇਬਰ ਪਾਰਟੀ ਨਾਲ ਜੁੜ ਕੇ ਸਿਆਸੀ ਸਰਗਰਮੀਆਂ ਵੀ ਜਾਰੀ ਰੱਖੀਆਂ।

ਰਾਜਬੀਰ ਦੀ ਮਿਹਨਤ ਤੇ ਲਗਨ ਨੂੰ ਦੇਖਦਿਆਂ ਪਾਰਟੀ ਵਲੋਂ 2018 ਚ ਟਿਕਟ ਦਿੱਤੀ ਗਈ ਤੇ 2018 ਚ ਚੋਣ ਜਿੱਤੇ ਰਾਜਬੀਰ ਸਿੰਘ ਭੁੱਲਰ ਨੂੰ ਹੁਣ ਕੈਬਿਨੇਟ ਮੰਤਰੀ ਬਣਾਇਆ ਗਿਆ ਹੈ ਜਿਸ ਤੇ ਸਿਰਫ ਮਾਪਿਆਂ ਨੂੰ ਹੀ ਨਹੀਣ ਬਲਕਿ ਪਿੰਡ ਨੂੰ ਹੀ ਰਾਜਬੀਰ ‘ਤੇ ਮਾਣ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਪੰਜਾਬ ਦੇ ਕਈ ਚਿਹਰੇ ਵਿਦੇਸ਼ ਦੀ ਸੰਸਦ ‘ਚ ਆਪਣੀ ਜਗ੍ਹਾ ਬਣਾ ਚੁਕੇ ਹਨ ਅਤੇ ਉਹਨਾਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ।