26 ਤੇ 27 ਨਵੰਬਰ ਨੂੰ ਦਿੱਲੀ ਜਾਣ ਦਾ ਪ੍ਰੋਗਰਾਮ ਅਟੱਲ-ਰਾਜੇਵਾਲ ਤੇ ਯਾਦਵ

All India Kisan Sangharsh Coordination Committee Meeting in Delhi for 2 days

ਚੰਡੀਗੜ੍ਹ: ਕੇਂਦਰ ਦੇ 3 ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ ਤੇ ਹੁਣ ਇੱਕ ਵਾਰ ਫਿਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਦੀ ਘੇਰਾਬੰਦੀ ਲਈ ਤਿਆਰੀਆਂ ਵਿੱਢ ਲਈਆਂ। 26 ਤੇ 27 ਨਵੰਬਰ ਨੂੰ ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਵੱਲ ਹੱਲਿਆ ਬੋਲਿਆ ਜਾ ਰਿਹਾ ਹੈ, ਜਿਸ ‘ਚ ਵੱਡੀ ਗਿਣਤੀ ‘ਚ ਪੰਜਾਬ ਦੇ ਕਿਸਾਨ ਹਿੱਸਾ ਲੈ ਰਹੇ ਹਨ। ਉਥੇ ਹੀ ਅੱਜ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਵੀ ਐਮ ਸਿੰਘ ਨੇ ਵੀਡੀਓ ਸੁਨੇਹੇ ਰਾਹੀਂ ਕੋਰੋਨਾ ਕਾਰਨ 26 ਤੇ 27 ਨਵੰਬਰ ਨੂੰ ਦਿੱਲੀ ਨਾ ਜਾਣ ਦੀ ਕੀਤੀ ਹੈ ਅਪੀਲ|

ਹੋਰ ਪੜ੍ਹੋ : ਦਿੱਲੀ-ਮੋਰਚਾ ਬਣੇਗਾ ਇਤਿਹਾਸਕ, ਪੰਜਾਬ ਦੀ ਹੋਵੇਗੀ ਅਹਿਮ ਭੂਮਿਕਾ: ਬੀਕੇਯੂ-ਏਕਤਾ ‘ਡਕੌਂਦਾ’

ਸੰਯੁਕਤ ਕਿਸਾਨ ਮੋਰਚਾ ਦੀ ਕੋਰ ਕਮੇਟੀ ਦੇ ਮੈਂਬਰਾਂ ਬਲਬੀਰ ਰਾਜੇਵਾਲ ਤੇ ਯੋਗੇਂਦਰ ਯਾਦਵ ਨੇ ਸੰਘਰਸ਼ ਕਮੇਟੀ ਦੇ ਕਨਵੀਨਰ ਵੀ ਐਮ ਸਿੰਘ ਵੱਲੋਂ ਕਿਸਾਨਾਂ ਨੂੰ ਦਿੱਲੀ ਨਾ ਜਾਣ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ ਤੇ ਉਹਨਾਂ ਕਿਹਾ ਕਿ ਸਾਡਾ ਦਿੱਲੀ ਜਾਣ ਦਾ ਫੈਸਲਾ ਅਟੱਲ ਹੈ ਤੇ ਉਹ ਦਿੱਲੀ ਪਹੁੰਚ ਕੇ ਹੀ ਰਹਿਣਗੇ।

ਹੋਰ ਪੜ੍ਹੋ : ਕਿਸਾਨਾਂ ਵੱਲੋਂ 26/27 ਦਾ ਮੋਰਚਾ ਅਣਮਿਥੇ ਸਮੇਂ ਲਈ ਰਹੇਗਾ ਜਾਰੀ : ਕਿਸਾਨ

ਤੁਹਾਨੂੰ ਦੱਸ ਦੇਈਏ ਕਿ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਵੀ ਐਮ ਸਿੰਘ ਨੇ ਵੀਡੀਓ ਸੁਨੇਹੇ ਰਾਹੀਂ ਕੋਰੋਨਾ ਕਾਰਨ 26 ਤੇ 27 ਨਵੰਬਰ ਨੂੰ ਦਿੱਲੀ ਨਾ ਜਾਣ ਦੀ ਅਪੀਲ ਕੀਤੀ ਸੀ। ਪਰ ਹੁਣ ਦੋਹਾਂ ਆਗੂਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ 100 ਫੀਸਦੀ ਦਿੱਲੀ ਵੱਲ ਕੂਚ ਕਰਨਗੇ ਤੇ ਆਪਣੇ ਹੱਕਾਂ ਦੀ ਲੜਾਈ ਲਈ ਕੇਂਦਰ ਖਿਲਾਫ ਮੋਰਚਾ ਖੋਲਣਗੇ।