ਮੁੱਖ ਖਬਰਾਂ

ਮਾਮਲਾ 2 ਬੱਚਿਆਂ ਦੀ ਗੁੰਮਸ਼ੁਦਗੀ ਦਾ: 13 ਦਿਨਾਂ ਬਾਅਦ ਵੱਡੇ ਬੱਚੇ ਦੀ ਮਿਲੀ ਲਾਸ਼, ਮਾਪਿਆਂ ਨੇ ਕੀਤੀ ਪੁਸ਼ਟੀ

By Jashan A -- August 04, 2019 1:18 pm -- Updated:August 04, 2019 4:13 pm

ਮਾਮਲਾ 2 ਬੱਚਿਆਂ ਦੀ ਗੁੰਮਸ਼ੁਦਗੀ ਦਾ: 13 ਦਿਨਾਂ ਬਾਅਦ ਵੱਡੇ ਬੱਚੇ ਦੀ ਮਿਲੀ ਲਾਸ਼, ਮਾਪਿਆਂ ਨੇ ਕੀਤੀ ਪੁਸ਼ਟੀ ,ਰਾਜਪੁਰਾ: ਬੀਤੀ 22 ਜੁਲਾਈ ਨੂੰ ਰਾਜਪੁਰਾ ਦੇ ਪਿੰਡ ਖੇੜੀ ਗੰਢਿਆਂ ਤੋਂ ਲਾਪਤਾ ਹੋਏ 2 ਬੱਚਿਆਂ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਦਰਅਸਲ, ਪਰਿਵਾਰ ਨੇ ਲਾਪਤਾ ਹੋਏ ਬੱਚਿਆਂ ਦੀ ਪਹਿਚਾਣ ਕਰ ਲਈ ਹੈ।

ਤੁਹਾਨੂੰ ਦੱਸ ਦਈਏ ਕਿ ਕੱਲ੍ਹ ਭਾਖੜਾ ਨਹਿਰ ਵਿੱਚੋਂ ਇਕ ਬੱਚੇ ਦੀ ਲਾਸ਼ ਮਿਲੀ ਸੀ। ਜਿਸ ਦੌਰਾਨ ਅੱਜ ਪਰਿਵਾਰ ਨੇ ਲਾਸ਼ ਦੀ ਪੁਸ਼ਟੀ ਕਰਦਿਆਂ ਆਪਣੇ ਵੱਡੇ ਪੁੱਤਰ ਜਸ਼ਨਦੀਪ ਦੀ ਪਹਿਚਾਣ ਕਰ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਪਰਿਵਾਰਿਕ ਮੈਬਰਾਂ ਵੱਲੋਂ ਅੱਜ ਕਰੀਬ 2:30 ਵਜੇ ਬੱਚੇ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਹੋਰ ਪੜ੍ਹੋ: ਜੰਡਿਆਲਾ-ਜਲੰਧਰ ਹਾਈਵੇਅ 'ਤੇ ਮਾਂ-ਪੁੱਤ ਹਾਦਸੇ ਦਾ ਸ਼ਿਕਾਰ, 6 ਸਾਲਾ ਬੱਚੇ ਨੂੰ ਟਿੱਪਰ ਨੇ ਦਰੜਿਆ

ਇਸ ਮਾਮਲੇ ਸਬੰਧੀ DSP ਘਨੌਰ ਮਨਪ੍ਰੀਤ ਸਿੰਘ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਿਵਾਰ ਨੇ ਪਹਿਚਾਣ ਕਰ ਲਈ ਹੈ ਕਿ ਬੱਚੇ ਦੇ ਗਲ 'ਚ ਕਾਲਾ ਧਾਗਾ ਪਾਇਆ ਹੋਇਆ ਸੀ, ਜਿਸ ਤੋਂ ਉਹਨਾਂ ਨੇ ਪਹਿਚਾਣ ਕਰ ਲਈ ਹੈ ਕਿ ਇਹ ਉਹਨਾਂ ਦਾ ਵੱਡਾ ਬੱਚਾ ਜਸ਼ਨ ਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਮਾਪੇ DNA ਟੈਸਟ ਕਰਵਾਉਣ ਲਈ ਵੀ ਰਾਜ਼ੀ ਹੋ ਗਏ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਪਟਿਆਲਾ ਪੁਲਿਸ ਨੂੰ ਨਰਵਾਣਾ ਬ੍ਰਾਂਚ ਦੇ ਬਘੌਰਾ ਬ੍ਰਿਜ ਦੇ ਕੋਲੋਂ ਇਕ ਹੋਰ ਬੱਚੇ ਦੀ ਲਾਸ਼ ਮਿਲੀ ਸੀ।ਲਾਸ਼ ਮਿਲਣ ਤੋਂ ਬਾਅਦ ਪੁਲਸ ਨੇ ਫਿਰ ਪਰਿਵਾਰ ਨੂੰ ਬੁਲਾਇਆ ਅਤੇ ਪਰਿਵਾਰ ਨੇ ਕਿਹਾ ਇਹ ਵੀ ਸਾਡੇ ਬੱਚੇ ਦੀ ਲਾਸ਼ ਨਹੀਂ ਹੈ, ਪਰ ਹੁਣ ਪਰਿਵਾਰ ਨੇ ਇਹ ਪੁਸ਼ਟੀ ਕੀਤੀ ਹੈ ਕਿ ਇਹ ਲਾਸ਼ ਜਸ਼ਨਦੀਪ ਦੀ ਹੀ ਹੈ।

ਕੁਝ ਦਿਨ ਪਹਿਲਾਂ ਸਰਾਲਾ ਹੈੱਡ ਤੋਂ ਵੀ ਇਕ ਬੱਚੇ ਦੀ ਇਕ ਲਾਸ਼ ਮਿਲੀ ਸੀ ਅਤੇ ਉਸ ਨੂੰ ਵੀ ਪਰਿਵਾਰ ਨੇ ਆਪਣਾ ਬੱਚਾ ਹੋਣ ਤੋਂ ਇਨਕਾਰ ਕਰ ਦਿੱਤਾ ਸੀ।

-PTC News

  • Share