ਰਾਜਪੁਰਾ: ਪਿੰਡ ਖੇੜੀ ਗੰਡਿਆਂ ‘ਚ ਪਰਿਵਾਰਿਕ ਮੈਬਰਾਂ ਨੇ ਜਸ਼ਨਦੀਪ ਨੂੰ ਦਿੱਤੀ ਅੰਤਿਮ ਵਿਦਾਈ

ਰਾਜਪੁਰਾ: ਪਿੰਡ ਖੇੜੀ ਗੰਡਿਆਂ ‘ਚ ਪਰਿਵਾਰਿਕ ਮੈਬਰਾਂ ਨੇ ਜਸ਼ਨਦੀਪ ਨੂੰ ਦਿੱਤੀ ਅੰਤਿਮ ਵਿਦਾਈ,ਰਾਜਪੁਰਾ: ਪਿਛਲੇ ਕੁਝ ਦਿਨ ਪਹਿਲਾਂ ਰਾਜਪੁਰਾ ਦੇ ਪਿੰਡ ਖੇੜੀ ਗੰਡਿਆਂ ‘ਚ ਲਾਪਤਾ ਹੋਏ 2 ਬੱਚਿਆਂ ਵਿੱਚੋਂ ਅੱਜ ਇੱਕ ਬੱਚੇ ਦੀ ਪਛਾਣ ਪਰਿਵਾਰ ਵਾਲਿਆਂ ਨੇ ਕਰ ਲਈ ਹੈ, ਜੋ ਉਨ੍ਹਾਂ ਦੇ ਵੱਡਾਪੁੱਤਰ ਜਸ਼ਨਦੀਪ ਹੈ।

ਜਿਸ ਤੋਂ ਬਾਅਦ ਪਰਿਵਾਰ ‘ਚ ਮਾਤਮ ਪਸਰ ਗਿਆ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪਿੰਡ ਦੇ ਸ਼ਮਸ਼ਾਨ ਘਾਟ ‘ਚ ਮਾਸੂਮ ਜਸ਼ਨਦੀਪ ਨੂੰ ਨਮ ਅੱਖਾਂ ਨਾਲ ਵਿਦਾਈ ਦਿੱਤੀ।

ਹੋਰ ਪੜ੍ਹੋ: ਖਡੂਰ ਸਾਹਿਬ: ਕਾਂਗਰਸੀਆਂ ਦੀ ਗੁੰਡਾਗਰਦੀ ਦਾ ਨੰਗਾ-ਨਾਚ , ਔਰਤ ਨੂੰ ਘਰੋਂ ਚੁੱਕ ਕੇ ਕੀਤੀ ਕੁੱਟਮਾਰ (ਤਸਵੀਰਾਂ)

ਤੁਹਾਨੂੰ ਦੱਸ ਦਈਏ ਕਿ ਕੱਲ੍ਹ ਭਾਖੜਾ ਨਹਿਰ ਵਿੱਚੋਂ ਇਕ ਬੱਚੇ ਦੀ ਲਾਸ਼ ਮਿਲੀ ਸੀ।ਲਾਸ਼ ਬਰਾਮਦ ਹੋਣ ਤੋਂ ਬਾਅਦ ਜਦੋਂ ਪੁਲਸ ਨੇ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਤਾਂ ਉਨ੍ਹਾਂ ਪਹਿਲਾਂ ਲਾਸ਼ ਦੀ ਪਛਾਣ ਕਰਨ ਤੋਂ ਮਨਾ ਕਰ ਦਿੱਤਾ,ਪਰ ਬਾਅਦ ‘ਚ ਪੁਸ਼ਟੀ ਕੀਤੀ ਕਿ ਉਹ ਲਾਸ਼ ਜਸ਼ਨਦੀਪ ਦੀ ਹੈ।

ਦੱਸਣਯੋਗ ਹੈ ਕਿ ਪਿੰਡ ਖੇੜੀ ਗੰਡਿਆਂ ਵਾਸੀ ਦੀਦਾਰ ਸਿੰਘ ਦੇ 2 ਬੱਚੇ ਜਸ਼ਨਦੀਪ ਸਿੰਘ ਅਤੇ ਹਸਨਦੀਪ ਸਿੰਘ ਲਾਪਤਾ ਹੋ ਗਏ ਸਨ। ਪਰਿਵਾਰ ਵਾਲਿਆਂ ਨੇ ਬੱਚਿਆਂ ਦੇ ਅਗਵਾ ਹੋਣ ਦੀ ਗੱਲ ਕਹੀ ਸੀ। ਇਨ੍ਹਾਂ ਨੇ ਬੱਚਿਆਂ ਦੀ ਭਾਲ ਵਿਚ ਪੁਲਿਸ ਵੱਲੋਂ ਢਿੱਲਮੱਠ ਕੀਤੀ ਜਾਣ ਕਾਰਨ ਰਾਜਪੁਰਾ-ਪਟਿਆਲਾ ਰੋਡ ਜਾਮ ਕਰ ਦਿੱਤਾ ਸੀ।

-PTC News