ਰਾਜਪੁਰਾ: ਲੰਗਰ ਛਕਣ ਨਾਲ ਕਈ ਲੋਕ ਹੋਏ ਬਿਮਾਰ, ਜਾਣੋ ਕਿਉਂ ਵਾਪਰੀ ਇਹ ਮੰਦਭਾਗੀ ਘਟਨਾ

More than 40 people fall sick after eating langar in Rajpura
More than 40 people fall sick after eating langar in Rajpura

ਰਾਜਪੁਰਾ: ਲੰਗਰ ਛਕਣ ਨਾਲ ਕਈ ਲੋਕ ਹੋਏ ਬਿਮਾਰ, ਜਾਣੋ ਕਿਉਂ ਵਾਪਰੀ ਇਹ ਮੰਦਭਾਗੀ ਘਟਨਾ,ਰਾਜਪੁਰਾ: ਰਾਜਪੁਰਾ ਨੇੜੇ ਪਿੰਡ ਫਰੀਦ ਪੁਰ ਵਿਖੇ ਲਾਏ ਲੰਗਰ ਵਿੱਚ ਸੈਂਕੜੇ ਸ਼ਰਧਾਲੁ ਲੰਗਰ ਛਕ ਕੇ ਬਿਮਾਰ ਹੋਣ ਦੀ ਸੂਚਨਾ ਮਿਲੀ ਹੈ। ਪਿੰਡ ਵਾਸੀਆਂ ਦਾ ਕਹਿਣਾ ਕੇ ਲੰਗਰ ਵਿਚ ਕੋਈ ਜਹਿਰੀਲਾ ਕੀੜੇ ਮਕੌੜੇ ਪੈਣ ਕਰਕੇ ਹੀ ਦੁਖਦਾਈ ਹਾਦਸਾ ਵਾਪਰਿਆ ਹੈ।

rajpura
ਰਾਜਪੁਰਾ: ਲੰਗਰ ਛਕਣ ਨਾਲ ਕਈ ਲੋਕ ਹੋਏ ਬਿਮਾਰ, ਜਾਣੋ ਕਿਉਂ ਵਾਪਰੀ ਇਹ ਮੰਦਭਾਗੀ ਘਟਨਾ

ਮਿਲੀ ਜਾਣਕਾਰੀ ਮੁਤਾਬਕ ਰਾਜਪੁਰਾ ਦੇ ਨੇੜਲੇ ਪਿੰਡ ਫਰੀਦਪੁਰ ਵਿਖੇ ਸਮੁਹ ਪਿੰਡ ਵਾਸੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਲਾਏ ਲੰਗਰ ਵਿਚ ਦੇਰ ਰਾਤ ਜਹਿਰੀਲਾ ਕੀੜਾ ਮਕੋੜਾ ਪੈਣ ਕਰਕੇ 40 ਦੇ ਕਰੀਬ ਸ਼ਰਧਾਲੂ ਲੰਗਰ ਛਕ ਕੇ ਬਿਮਾਰ ਹੋ ਗਏ ਹਨ।ਜਿਨ੍ਹਾਂ ‘ਚ ਬੱਚੇ, ਬਜੁਰਗ, ਨੋਜਵਾਨ ਅਤੇ ਅੋਰਤਾਂ ਨੂੰ ਰਾਜਪੁਰਾ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਦਾਂ ਗਿਆ ਜਿਥੇ ਡਾਕਟਰਾਂ ਨੇ ਕੁਝ ਮਰੀਜਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਤੁਰੰਤ ਚੰਡੀਗੜ੍ਹ ਦੇ ਹਸਪਤਾਲਾਂ ਵਿਖੇ ਰੈਫਰ ਕਰ ਦਿੱਤਾ ਹੈ।

ਹੋਰ ਪੜ੍ਹੋ:ਕਲਜੁਗੀ ਮਾਂ ਦਾ ਸ਼ਰਮਨਾਕ ਕਾਰਾ ,ਦੋ ਦਿਨ ਦੀ ਬੱਚੀ ਨੂੰ ਪੁਲਿਸ ਨਾਕੇ ਕੋਲ ਰੱਖਕੇ ਹੋਈ ਫ਼ਰਾਰ

ਸਿਵਲ ਹਸਪਤਾਲ ‘ਚ ਦਾਖਲ ਪਿੰਡ ਫਰੀਦਪੁਰ ਵਾਸੀ ਸੁਰਿੰਦਰ ਸਿੰਘ, ਸੁਖਦੇਵ ਸਿੰਘ (35), ਗੁਰਸਿਮਰਨ ਸਿੰਘ (5), ਮਨਦੀਪ ਕੌਰ (8), ਗੁਰਦਿੱਤ ਸਿੰਘ (30), ਗਿਆਨ ਸਿੰਘ (62) ਦਰਸ਼ਨ ਕੌਰ (63), ਕਰਤਾਰ ਸਿੰਘ (72) ਸਮੇਤ ਹੋਰਨਾਂ ਮਰੀਜਾਂ ਨੇ ਦੱਸਿਆ ਕਿ ਬੀਤੇ ਦਿਨੀ ਸਮੂਹ ਪਿੰਡ ਦੀ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿਛਲੇ 20 ਸਾਲ ਤੋਂ ਜੋੜ ਸਭਾ ਨੂੰ ਮੁੱਖ ਰਖਦਿਆਂ ਪਿੰਡ ਵਿਚ ਲੰਗਰ ਤਿਆਰ ਕਰਕੇ ਕੋਮੀ ਸ਼ਾਹ ਮਾਰਗ ਸੜਕ ਕਿਨਾਰੇ ਤੇ ਰਾਹਗੀਰਾਂ ਲਈ ਲੰਗਰ ਲਾਇਆ ਜਾਦਾਂ ਹੈ,ਜਿਸ ਕਰਕੇ ਦੇਰ ਰਾਤ ਸੰਗਤਾਂ ਵਲੋਂ ਸਬਜੀਆਂ ਕੱਟ ਕਰਕੇ ਰੱਖ ਦਿਤੀਆਂ ਸਨ।

rajpura
ਰਾਜਪੁਰਾ: ਲੰਗਰ ਛਕਣ ਨਾਲ ਕਈ ਲੋਕ ਹੋਏ ਬਿਮਾਰ, ਜਾਣੋ ਕਿਉਂ ਵਾਪਰੀ ਇਹ ਮੰਦਭਾਗੀ ਘਟਨਾ

ਸਵੇਰੇ ਜਦੋਂ ਲੰਗਰ ਤਿਆਰ ਹੋ ਗਿਆ ਤੇ ਪਿੰਡ ਦੇ ਬਾਹਰ ਸੜਕ ਕਿਨਾਰੇ ਲੰਗਰ ਦੀ ਸਮਾਪਤੀ ਉਪਰੰਤ ਪਿੰਡ ਵਾਸੀਆਂ ਲੰਗਰ ਛਕ ਕੇ ਆਪਣੇ ਘਰ ਪਰਤ ਗਏ ਤਾਂ ਦੇਰ ਰਾਤ ਕਈ ਵਿਅਕਤੀਆਂ ਨੂੰ ਪੇਟ ਦਰਦ, ਉਲਟੀਆਂ ਅਤੇ ਬਿਮਾਰ ਹੋਣ ਲੱਗ ਗਏ ਤਾਂ ਇਲਾਜ ਲਈ ਉਨ੍ਹਾਂ ਨੂੰ ਵੱਖ ਵੱਖ ਵਹੀਕਲਾਂ ਤੇ ਸਿਵਲ ਹਸਪਤਾਲ ਰਾਜਪੁਰਾ ਵਿਖੇ ਲਿਆਦਾਂ ਗਿਆ।

rajpura
ਰਾਜਪੁਰਾ: ਲੰਗਰ ਛਕਣ ਨਾਲ ਕਈ ਲੋਕ ਹੋਏ ਬਿਮਾਰ, ਜਾਣੋ ਕਿਉਂ ਵਾਪਰੀ ਇਹ ਮੰਦਭਾਗੀ ਘਟਨਾ

ਇਸ ਮੌਕੇ ਰਾਜਪੁਰਾ ਦੇ ਵਿਧਾਇਕ ਅਤੇ ਡੀਐਸਪੀ ਰਾਜਪੁਰਾ ਕ੍ਰਿਸ਼ਨ ਕੁਮਾਰ ਪੈਂਥੇ ਵੀ ਰਾਜਪੁਰਾ ਦੇ ਸਿਵਲ ਹਸਪਤਾਲ ਪਹੁੰਚੇ ਅਤੇ ਹਸਪਤਾਲ ਵਿੱਚ ਦਾਖਲ ਮਰੀਜਾਂ ਦਾ ਹਾਲ ਚਾਲ ਜਾਣਿਆ।

-PTC News