ਰਾਜਪੁਰਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਗੈਰਕਾਨੂੰਨੀ 2100 ਸ਼ਰਾਬ ਦੀਆਂ ਬੋਤਲਾਂ ਕੀਤੀਆਂ ਬਰਾਮਦ

Rajpura

ਰਾਜਪੁਰਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਗੈਰਕਾਨੂੰਨੀ 2100 ਸ਼ਰਾਬ ਦੀਆਂ ਬੋਤਲਾਂ ਕੀਤੀਆਂ ਬਰਾਮਦ,ਰਾਜਪੁਰਾ: ਰਾਜਪੁਰਾ ਦੇ ਥਾਣਾ ਸਦਰ ਦੀ ਪੁਲਿਸ ਨੇ 2 ਵੱਖ-ਵੱਖ ਥਾਵਾਂ ‘ਤੇ ਨਾਕਾਬੰਦੀ ਦੌਰਾਨ 2 ਵਾਹਨਾਂ ‘ਚੋਂ ਨਜਾਇਜ਼ ਤੌਰ ‘ਤੇ ਲਿਆਂਦੀ ਜਾ ਰਹੀ 2100 ਸ਼ਰਾਬ ਦੀਆਂ ਬੋਤਲਾਂ ਬਰਾਮਦ ਕਰਕੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ 1 ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ।

Rajpura ਥਾਣਾ ਸਦਰ ਦੇ ਮੁਖੀ ਉੱਪ ਕਪਤਾਨ ਪੁਲਿਸ ਪ੍ਰਿਥਵੀ ਸਿੰਘ ਚਾਹਿਲ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਰੋਸ਼ਨ ਲਾਲ ਨੇ ਸਮੇਤ ਪੁਲਿਸ ਪਾਰਟੀ ਰਾਜਪੁਰਾ-ਬਨੂੜ ਰੋਡ ‘ਤੇ ਪਿੰਡ ਆਲਮਪੁਰ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਬਨੂੜ ਵਾਲੇ ਪਾਸਿਓ ਇਕ ਬਲੈਰੋ ਗੱਡੀ ਆਉਂਦੀ ਦਿਖਾਈ ਦਿੱਤੀ।

ਜਦੋਂ ਪੁਲਿਸ ਪਾਰਟੀ ਨੇ ਉਕਤ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ 125 ਪੇਟੀਆਂ ਚੰਡੀਗੜ੍ਹ ਵਿਚ ਵਿਕਣਯੋਗ ਸ਼ਰਾਬ ਮਾਰਕਾ ਨੈਨੋ ਅੰਗਰੇਜ਼ੀ ਬਰਾਮਦ ਹੋਈ। ਜਿਸ ਤੇ ਥਾਣਾ ਸਦਰ ਦੀ ਪੁੁਲਿਸ ਨੇ ਗੱਡੀ ਸਵਾਰ ਡਰਾਇਵਰ ਗੁਰਚਰਨ ਸਿੰਘ ਵਾਸੀ ਫਿਰੋਜ਼ਪੁਰ ਅਤੇ ਰਾਜ ਕੁਮਾਰ ਵਾਸੀ ਮੁਕਤਸਰ ਲੂੰ ਗ੍ਰਿਫਤਾਰ ਕਰ ਲਿਆ।

ਹੋਰ ਪੜ੍ਹੋ: ਪੁਲਿਸ ਨੇ 3 ਵਿਅਕਤੀਆਂ ਨੂੰ 800 ਨਸ਼ੇ ਦੀਆਂ ਗੋਲੀਆਂ ਸਮੇਤ ਕੀਤਾ ਗ੍ਰਿਫ਼ਤਾਰ

ਇਸ ਤਰ੍ਹਾਂ ਦੂਜੇ ਮਾਮਲੇ ਵਿੱਚ ਪੁਲਿਸ ਚੌਂਕੀ ਬਸੰਤਪੁਰਾ ਦੇ ਇੰਚਾਰਜ ਐਸ.ਆਈ. ਗੁਰਪਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਜਸ਼ਨ ਹੋਟਲ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਸਰਹਿੰਦ ਵਾਲੇ ਪਾਸਿਓ ਆ ਰਹੀ ਇੱਕ ਦਿੱਲੀ ਨੰਬਰ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਪੁਲਿਸ ਪਾਰਟੀ ਨੇ ਕਾਰ ਚਾਲਕ ਲਖਵਿੰਦਰ ਸਿੰਘ ਵਾਸੀ ਖੰਡਿਆਲ ਜ਼ਿਲ੍ਹਾ ਸੰਗਰੂਰ ਨੂੰ ਗ੍ਰਿਫਤਾਰ ਕਰਕੇ ਕਾਰ ਵਿਚੋਂ 240 ਬੋਤਲਾਂ ਨਜਾਇਜ਼ ਸ਼ਰਾਬ ਮਾਰਕਾ 999 ਪਾਵਰ ਸਟਾਰ ਫਾਇਨ ਵਿਸਕੀ ਅਤੇ 360 ਬੋਤਲਾਂ ਦੇਸੀ ਸ਼ਰਾਬ ਸ਼ਾਨਦਾਰ ਸੋਫੀ ਚੰਡੀਗੜ੍ਹ ਮਾਰਕਾ ਬਰਾਮਦ ਹੋਈ।

Rajpura ਜਿਸ ‘ਤੇ ਕਾਰ ਵਿਚੋਂ ਇੱਕ ਵਿਅਕਤੀ ਜੂਪ ਸਿੰਘ ਖੰਡਿਆਲ ਜ਼ਿਲ੍ਹਾ ਸੰਗਰੂਰ ਮੌਕੇ ਤੋਂ ਫਰਾਰ ਹੋ ਗਿਆ। ਜਿਸ ਤੇ ਥਾਣਾ ਸਦਰ ਪੁਲਿਸ ਨੇ ਉਕਤ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 2100 ਬੋਤਲਾਂ ਆਪਣੇ ਕਬਜ਼ੇ ਵਿੱਚ ਲੈ ਕੇ 1 ਫਰਾਰ ਸਣੇ 4 ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News