Thu, Jul 10, 2025
Whatsapp

ਭਾਕਿਯੂ ਬੁਲਾਰੇ ਰਾਕੇਸ਼ ਟਿਕੈਤ ਨੇ ਕੀਤੀ ਮਮਤਾ ਬੈਨਰਜੀ ਨਾਲ ਮੁਲਾਕਾਤ, ਅੰਦੋਲਨ ਤੇਜ਼ ਕਰਨ 'ਤੇ ਹੋਈ ਚਰਚਾ

Reported by:  PTC News Desk  Edited by:  Baljit Singh -- June 09th 2021 09:04 PM
ਭਾਕਿਯੂ ਬੁਲਾਰੇ ਰਾਕੇਸ਼ ਟਿਕੈਤ ਨੇ ਕੀਤੀ ਮਮਤਾ ਬੈਨਰਜੀ ਨਾਲ ਮੁਲਾਕਾਤ, ਅੰਦੋਲਨ ਤੇਜ਼ ਕਰਨ 'ਤੇ ਹੋਈ ਚਰਚਾ

ਭਾਕਿਯੂ ਬੁਲਾਰੇ ਰਾਕੇਸ਼ ਟਿਕੈਤ ਨੇ ਕੀਤੀ ਮਮਤਾ ਬੈਨਰਜੀ ਨਾਲ ਮੁਲਾਕਾਤ, ਅੰਦੋਲਨ ਤੇਜ਼ ਕਰਨ 'ਤੇ ਹੋਈ ਚਰਚਾ

ਕੋਲਕਾਤਾ : ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਸਾਨ ਆਗੂਆਂ ਨਾਲ ਜਾ ਕੇ ਬੁੱਧਵਾਰ ਨੂੰ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਕੋਲਕਾਤਾ ਸਥਿਤ ਸੂਬਾਈ ਸਕੱਤਰੇਤ 'ਚ ਮੁਲਾਕਾਤ ਦੌਰਾਨ ਟਿਕੈਤ ਨੇ ਕਿਸਾਨਾਂ ਦੇ ਮੁੱਦੇ 'ਤੇ ਮਮਤਾ ਨਾਲ ਚਰਚਾ ਕੀਤੀ। ਸੂਤਰਾਂ ਮੁਤਾਬਕ ਕਿਸਾਨ ਆਗੂਆਂ ਤੇ ਮਮਤਾ ਵਿਚਾਲੇ ਕੇਂਦਰ ਦੇ ਖੇਤੀ ਕਿਸਾਨਾਂ ਵਿਰੁੱਧ ਜਾਰੀ ਅੰਦੋਲਨ ਨੂੰ ਤੇਜ਼ ਕਰਨ ਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ 'ਤੇ ਚਰਚਾ ਹੋਈ। ਪੜੋ ਹੋਰ ਖਬਰਾਂ: ਹੁਣ ਹਜ਼ਾਰਾਂ ਸਾਲ ਜੀਏਗਾ ਇਨਸਾਨ! ਲੈਬ ‘ਚ ਤਿਆਰ ਕੀਤਾ ਜਾਵੇਗਾ ਅਮਰ ਬਣਾਉਣ ਵਾਲਾ ਇੰਜੈਕਸ਼ਨ ਬੈਠਕ ਤੋਂ ਬਾਅਦ ਮਮਤਾ ਨੇ ਕੇਂਦਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪਿਛਲੇ ਮਹੀਨਿਆਂ ਤੋਂ ਉਨ੍ਹਾਂ ਨੇ (ਸਰਕਾਰ) ਕਿਸਾਨਾਂ ਨਾਲ ਗੱਲਬਾਤ ਦੀ ਜ਼ਹਿਮਤ ਤਕ ਨਹੀਂ ਉਠਾਈ। ਮੇਰੀ ਮੰਗ ਹੈ ਕਿ ਤਿੰਨੇ ਖੇਤੀ ਕਾਨੂੰਨ ਤੁਰੰਤ ਵਾਪਸ ਲਏ ਜਾਣ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਕਿਸਾਨ ਅੰਦੋਲਨ ਨੂੰ ਮੇਰੀ ਹਮਾਇਤ ਜਾਰੀ ਰਹੇਗੀ। ਉਹ ਦੂਜੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀ ਕਿਸਾਨਾਂ ਦੇ ਮੁੱਦੇ 'ਤੇ ਗੱਲ ਕਰੇਗੀ। ਪੜੋ ਹੋਰ ਖਬਰਾਂ: ਵ੍ਹਟਸਐਪ ਤੋਂ ਇਸ ਤਰ੍ਹਾਂ ਲੀਕ ਹੋ ਸਕਦੀਆਂ ਹਨ ਤੁਹਾਡੀਆਂ ਪ੍ਰਾਈਵੇਟ ਤਸਵੀਰਾਂ ਤੇ ਚੈਟ ਦੂਜੀਆਂ ਪਾਰਟੀਆਂ ਨੂੰ ਵੀ ਇਕਜੁੱਟ ਹੋਣ ਦਾ ਸੱਦਾ ਮਮਤਾ ਨੇ ਕਿਹਾ ਕਿ ਜਦੋਂ ਤਕ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਣ ਉਦੋਂ ਤਕ ਅੰਦੋਲਨ ਜਾਰੀ ਰੱਖਿਆ ਜਾਣਾ ਚਾਹੀਦਾ। ਉਨ੍ਹਾਂ ਨੇ ਵਿਰੋਧੀ ਪਾਰਟੀਆਂ ਨੂੰ ਵੀ ਇਸ ਮੁੱਦੇ 'ਤੇ ਇਕਜੁੱਟ ਹੋ ਕੇ ਕੇਂਦਰ ਖ਼ਿਲਾਫ਼ ਲੜਾਈ ਦਾ ਸੱਦਾ ਦਿੱਤਾ। ਕਾਬਿਲੇਗ਼ੌਰ ਹੈ ਕਿ ਟਿਕੈਤ ਤੇ ਹੋਰ ਕਿਸਾਨ ਆਗੂ ਪਿਛਲੇ ਸਾਲ ਤੋਂ ਸੰਸਦ ਵੱਲੋਂ ਪਾਸ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ 'ਤੇ ਅੰਦੋਲਨ ਦੀ ਅਗਵਾਈ ਕਰ ਰਹੇ ਹਨ। ਪੜੋ ਹੋਰ ਖਬਰਾਂ: ਹਰ ਘੰਟੇ 1 ਲੱਖ ਰੁਪਏ ਕਮਾਉਂਦੇ ਹਨ ਭਾਰਤੀ ਖਿਡਾਰੀ, ਦੋਹਰੇ ਸੈਂਕੜੇ ਉੱਤੇ ਮਿਲਦੀ ਹੈ ਇਹ ਰਕਮ ਦੂਜੇ ਪਾਸੇ ਟਿਕੈਤ ਨੇ ਮਮਤਾ ਵੱਲੋਂ ਹਮਾਇਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦੀਦੀ ਨੇ ਵੱਡੇ ਦੁਸ਼ਮਣ ਨੂੰ ਹਰਾ ਕੇ ਬੰਗਾਲ ਨੂੰ ਬਚਾਅ ਲਿਆ ਹੈ। ਹੁਣ ਸਾਰਿਆਂ ਨੂੰ ਇਕਜੁੱਟ ਹੋ ਕੇ ਭਾਜਪਾ ਤੋਂ ਦੇਸ਼ ਨੂੰ ਬਚਾਉਣਾ ਪਵੇਗਾ। ਮਮਤਾ ਦੀ ਸ਼ਲਾਘਾ ਕਰਦਿਆਂ ਟਿਕੈਤ ਨੇ ਇਥੋਂ ਤਕ ਕਿਹਾ ਕਿ ਉਨ੍ਹਾਂ 'ਚ ਪ੍ਰਧਾਨ ਮੰਤਰੀ ਬਣਨ ਦੀ ਸਮਰੱਥਾ ਹੈ। ਮੇਰੀ ਦੀਦੀ ਨੂੰ ਅਪੀਲ ਹੈ ਕਿ ਉਹ ਅਜਿਹਾ ਮਾਡਲ ਤਿਆਰ ਕਰਨ ਜਿਸ ਦੀ ਸਾਰੇ ਪਾਲਣਾ ਕਰਨ। ਦਰਅਸਲ, ਬੰਗਾਲ ਚੋਣਾਂ 'ਚ ਤਿ੍ਣਮੂਲ ਦੀ ਪ੍ਰਚੰਡ ਜਿੱਤ ਨੂੰ ਲੈ ਕੇ ਟਿਕੈਤ ਦਾ ਨਿਸ਼ਾਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸੀ। ਕਾਬਿਲੇਗ਼ੌਰ ਹੈ ਕਿ ਹਾਲ 'ਚ ਹੀ ਖ਼ਤਮ ਹੋਈਆਂ ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ ਵੀ ਟਿਕੈਤ ਨੇ ਮਮਤਾ ਦੀ ਹਮਾਇਤ 'ਚ ਨੰਦੀਗ੍ਰਾਮ 'ਚ ਰੈਲੀ ਕੀਤੀ ਸੀ ਤੇ ਲੋਕਾਂ ਨੂੰ ਭਾਜਪਾ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ ਸੀ। -PTC News


Top News view more...

Latest News view more...

PTC NETWORK
PTC NETWORK