ਚੰਡੀਗੜ੍ਹ ਵਿਖੇ ਬਾਬਾ ਲਾਭ ਸਿੰਘ ਜੀ ਨੂੰ ਮਿਲਣ ਪਹੁੰਚੇ ਰਾਕੇਸ਼ ਟਿਕੈਤ

By Jashan A - August 11, 2021 8:08 pm

ਚੰਡੀਗੜ੍ਹ: ਕਿਸਾਨੀ ਅੰਦੋਲਨ ਦੀਆਂ ਅਨੇਕਾਂ ਤਸਵੀਰਾਂ 'ਚੋਂ ਇੱਕ ਤਸਵੀਰ ਚੰਡੀਗੜ੍ਹ ਦੇ ਮਸ਼ਹੂਰ ਮਟਕਾ ਚੌਕ ਦੀ ਹੈ, ਜਿੱਥੇ ਬਾਬਾ ਲਾਭ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਦਿਨ-ਰਾਤ, ਵਰਦੀਆਂ ਧੁੱਪਾਂ, ਮੀਂਹ ਦੇ ਛਰਾਟਿਆਂ 'ਚ ਅਡੋਲ ਬੈਠਾ ਹੈ, ਇਹੀ ਗੱਲ ਹੈ ਕਿ ਬਾਬਾ ਲਾਭ ਸਿੰਘ ਦੀ ਨਿਸ਼ਠਾ ਤੇ ਦਿੜ੍ਰਤਾ ਸਿਆਸੀ ਹਸਤੀਆਂ, ਕਲਾਕਾਰਾਂ ਤੇ ਅਦਾਕਾਰਾਂ ਨੂੰ ਆਪਣੇ ਵੱਲ ਖਿੱਚ ਲਿਆਉਂਦੀ ਹੈ, ਜਿਸ ਦੌਰਾਨ ਚੰਡੀਗੜ੍ਹ ਦੇ ਮਟਕਾ ਚੌਂਕ ਵਿਖੇ ਬਾਬਾ ਲਾਭ ਸਿੰਘ ਨੂੰ ਮਿਲਣ ਲਈ ਰਾਕੇਸ਼ ਟਿਕੈਤ ਪਹੁੰਚੇ, ਜਿਥੇ ਉਹਨਾਂ ਬਾਬਾ ਲਾਭ ਸਿੰਘ ਨਾਲ ਮੁਲਾਕਾਤ ਕਰ ਗੱਲਬਾਤ ਕੀਤੀ।

ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਬਾ ਲਾਭ ਸਿੰਘ ਨੂੰ ਮਿਲਣ ਮਟਕਾ ਚੌਕ ਗਏ ਸੀ, ਜਿਥੇ ਉਹਨਾਂ ਨੇ ਬਾਬਾ ਲਾਭ ਸਿੰਘ ਜੀ ਤੋਂ ਅਸ਼ੀਰਵਾਦ ਲਿਆ ਤੇ ਉਹਨਾਂ ਵੱਲੋਂ ਕਿਸਾਨੀ ਸੰਘਰਸ਼ 'ਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ ਸੀ।

-PTC News

adv-img
adv-img