ਰਾਂਚੀ ਦੇ CRPF ਕੈਂਪ ‘ਚ ਚੋਣ ਡਿਊਟੀ ‘ਤੇ ਆਏ ਜਵਾਨ ਨੇ ਕੰਪਨੀ ਕਮਾਂਡਰ ਨੂੰ ਮਾਰੀ ਗੋਲੀ, ਮਗਰੋਂ ਕੀਤੀ ਖੁਦਕੁਸ਼ੀ

Ranchi CRPF Camp election duty constable shot his company commander dead ,After Suicide
ਰਾਂਚੀ ਦੇ CRPF ਕੈਂਪ 'ਚ ਚੋਣ ਡਿਊਟੀ 'ਤੇ ਆਏ ਜਵਾਨ ਨੇ ਕੰਪਨੀ ਕਮਾਂਡਰ ਨੂੰ ਮਾਰੀ ਗੋਲੀ, ਮਗਰੋਂ ਕੀਤੀ ਖੁਦਕੁਸ਼ੀ

ਰਾਂਚੀ ਦੇ CRPF ਕੈਂਪ ‘ਚ ਚੋਣ ਡਿਊਟੀ ‘ਤੇ ਆਏ ਜਵਾਨ ਨੇ ਕੰਪਨੀ ਕਮਾਂਡਰ ਨੂੰ ਮਾਰੀ ਗੋਲੀ, ਮਗਰੋਂ ਕੀਤੀ ਖੁਦਕੁਸ਼ੀ:ਰਾਂਚੀ : ਰਾਂਚੀ ਦੇ ਖੇਲਗਾਂਵ ਸਥਿਤ ਸੀਆਰਪੀਐੱਫ ਕੈਂਪ ‘ਚ ਸੋਮਵਾਰ ਸਵੇਰੇ ਗੋਲ਼ੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਤਾਇਨਾਤ ਛੱਤੀਸਗੜ੍ਹ ਆਰਮਡ ਫੋਰਸਿਸ ਦੇ ਜਵਾਨਾਂ ਵਿਚਕਾਰ ਆਪਸੀ ਵਿਵਾਦ ‘ਚ ਇੱਕ ਜਵਾਨ ਨੇ ਕੰਪਨੀ ਕਮਾਂਡਰ ਨੂੰ ਗੋਲੀ ਮਾਰ ਦਿੱਤੀ।ਇਸ ਤੋਂ ਬਾਅਦ ਜਵਾਨ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਇਸ ਤੋਂ ਬਾਅਦ ਕੈਂਪ ‘ਚ ਹਫੜਾ-ਦਫੜੀ ਦਾ ਮਾਹੌਲ ਹੈ।

Ranchi CRPF Camp election duty constable shot his company commander dead ,After Suicide
ਰਾਂਚੀ ਦੇ CRPF ਕੈਂਪ ‘ਚ ਚੋਣ ਡਿਊਟੀ ‘ਤੇ ਆਏ ਜਵਾਨ ਨੇ ਕੰਪਨੀ ਕਮਾਂਡਰ ਨੂੰ ਮਾਰੀ ਗੋਲੀ, ਮਗਰੋਂ ਕੀਤੀ ਖੁਦਕੁਸ਼ੀ

ਮਿਲੀ ਜਾਣਕਾਰੀ ਅਨੁਸਾਰ ਛੱਤੀਸਗੜ੍ਹ ਹਥਿਆਰਬੰਦ ਫੌਜ 4 ਬਟਾਲੀਅਨ ਬੀ ਕੰਪਨੀ ਦੇ ਜਵਾਨ ਝਾਰਖੰਡ ‘ਚ ਚੋਣ ਡਿਊਟੀ ‘ਤੇ ਤਾਇਨਾਤ ਹਨ। ਇਨ੍ਹਾਂ ਜਵਾਨਾਂ ਨੂੰ ਰਾਂਚੀ ਦੇ ਖੇਡਗਾਓਂ ਸਟੇਡੀਅਮ ‘ਚ ਠਹਿਰਾਇਆ ਗਿਆ। ਇਸ ਦੌਰਾਨ ਆਪਸੀ ਵਿਵਾਦ ‘ਚ ਜਵਾਨ ਵਿਕਰਮ ਰਾਜਵਾੜੇ ਨੇ ਕੰਪਨੀ ਕਮਾਂਡਰ ਮੇਲਾ ਰਾਮ ਕੁੱਰੇ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੌਰਾਨ ਬਚਾਅ ਲਈ ਪੁੱਜੇ ਦੋ ਜਵਾਨ ਵੀ ਜ਼ਖਮੀ ਹੋ ਗਏ।

Ranchi CRPF Camp election duty constable shot his company commander dead ,After Suicide
ਰਾਂਚੀ ਦੇ CRPF ਕੈਂਪ ‘ਚ ਚੋਣ ਡਿਊਟੀ ‘ਤੇ ਆਏ ਜਵਾਨ ਨੇ ਕੰਪਨੀ ਕਮਾਂਡਰ ਨੂੰ ਮਾਰੀ ਗੋਲੀ, ਮਗਰੋਂ ਕੀਤੀ ਖੁਦਕੁਸ਼ੀ

ਰਾਂਚੀ ਦੇ ਸੀਨੀਅਰ ਪੁਲਿਸ ਮੁਖੀ ਅਨੀਸ਼ ਗੁਪਤਾ ਮੁਤਾਬਿਕ ਇਹ ਘਟਨਾ ਸਵੇਰੇ ਲਗਭਗ 6.30 ਵਜੇ ਖੇਲਗਾਓਂ ‘ਚ ਵਾਪਰੀ ਹੈ। ਇਨ੍ਹਾਂ ਜਵਾਨਾਂ ਨੂੰ ਇੱਥੇ ਦੂਜੇ ਗੇੜ ਦੀ ਚੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਲਈ ਠਹਿਰਾਇਆ ਗਿਆ ਸੀ। ਮੁਢਲੀ ਜਾਂਚ ਮੁਤਾਬਿਕ ਕੰਪਨੀ ਕਮਾਂਡਰ ਅਤੇ ਜਵਾਨ ‘ਚ ਕਿਸੇ ਗੱਲ ਕਰ ਕੇ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਗੁੱਸੇ ‘ਚ ਜਵਾਨ ਨੇ ਆਪਣੇ ਹਥਿਆਰ ਨਾਲ ਕੰਪਨੀ ਕਮਾਂਡਰ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਜਵਾਨ ਨੇ ਆਪਣੇ ਹਥਿਆਰ ਨਾਲ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ।

Ranchi CRPF Camp election duty constable shot his company commander dead ,After Suicide
ਰਾਂਚੀ ਦੇ CRPF ਕੈਂਪ ‘ਚ ਚੋਣ ਡਿਊਟੀ ‘ਤੇ ਆਏ ਜਵਾਨ ਨੇ ਕੰਪਨੀ ਕਮਾਂਡਰ ਨੂੰ ਮਾਰੀ ਗੋਲੀ, ਮਗਰੋਂ ਕੀਤੀ ਖੁਦਕੁਸ਼ੀ

ਦੱਸ ਦੇਈਏ ਕਿ ਚਾਰ ਦਿਨ ਪਹਿਲਾਂ ਛੱਤੀਸਗੜ੍ਹ ਦੇ ਨਾਰਾਇਣਪੁਰ ‘ਚ ਆਈਟੀਬੀਪੀ ਦੇ ਜਵਾਨ ਨੇ ਪੰਜ ਸਾਥੀ ਜਵਾਨਾਂ ਨੂੰ ਗੋਲ਼ੀ ਮਾਰ ਦਿੱਤੀ ਸੀ। ਪੰਜ ਜਵਾਨਾਂ ਦੀ ਮੌਤ ਦੇ ਇਸ ਖ਼ਤਰਨਾਕ ਮੰਜ਼ਰ ‘ਚ ਕੜੇਨਾਰ ਕੈਂਪ ‘ਚ ਰਹਿ ਰਹੇ ਆਈਟੀਬੀਪੀ ਦੇ ਜਵਾਨ ਨੇ ਆਪਣੇ ਬੈਰਕ ‘ਚ ਏਕੇ 47 ਨਾਲ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ। ਮੁਲਜ਼ਮ ਜਵਾਨ ਮਸੁਦੁਲ ਰਹਿਮਾਨ ਨੇ ਆਪਣੇ ਸਾਥੀ ਜਵਾਨ ਦੀ ਰਾਇਫਲ ਨਾਲ ਆਪਣੀ ਬੈਰਕ ‘ਚ ਫਾਇਰਿੰਗ ਕੀਤੀ, ਇਸ ਤੋਂ ਬਾਅਦ ਉਸ ਨੇ ਪੰਜ ਜਵਾਨਾਂ ਨੂੰ ਗੋਲ਼ੀ ਮਾਰ ਦਿੱਤੀ।
-PTCNews