Thu, Apr 25, 2024
Whatsapp

ਰਣਜੀਤ ਸਿੰਘ ਕਤਲ ਮਾਮਲਾ: ਹਾਈਕੋਰਟ ਨੇ ਸਜ਼ਾ ਘਟਾਉਣ ਵਾਲੀ ਰਾਮ ਰਹੀਮ ਦੀ ਅਪੀਲ ਕੀਤੀ ਮਨਜ਼ੂਰ

Written by  Riya Bawa -- December 20th 2021 01:55 PM -- Updated: December 20th 2021 02:08 PM
ਰਣਜੀਤ ਸਿੰਘ ਕਤਲ ਮਾਮਲਾ: ਹਾਈਕੋਰਟ ਨੇ ਸਜ਼ਾ ਘਟਾਉਣ ਵਾਲੀ ਰਾਮ ਰਹੀਮ ਦੀ ਅਪੀਲ ਕੀਤੀ ਮਨਜ਼ੂਰ

ਰਣਜੀਤ ਸਿੰਘ ਕਤਲ ਮਾਮਲਾ: ਹਾਈਕੋਰਟ ਨੇ ਸਜ਼ਾ ਘਟਾਉਣ ਵਾਲੀ ਰਾਮ ਰਹੀਮ ਦੀ ਅਪੀਲ ਕੀਤੀ ਮਨਜ਼ੂਰ

Ranjit Singh murder case: ਰਣਜੀਤ ਸਿੰਘ ਕਤਲ ਮਾਮਲੇ ਨੂੰ ਲੈ ਕੇ ਅੱਜ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੇ ਉਮਰ ਕੈਦ ਦੀ ਸਜ਼ਾ ਘਟਾਉਣ ਬਾਰੇ ਹਾਈਕੋਰਟ ਦਾ ਰੁਖ਼ ਕੀਤਾ ਸੀ ਜਿਸ ਦੇ ਤਹਿਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਮ ਰਹੀਮ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਹੈ।  ਇਸ ਦੇ ਨਾਲ ਹੀ ਹਾਈਕੋਰਟ ਨੇ ਸੀਬੀਆਈ ਕੋਰਟ ਵੱਲੋਂ ਰਾਮ ਰਹੀਮ ਨੂੰ ਲਗਾਏ ਗਏ ਜੁਰਮਾਨੇ ਉੱਤੇ ਰੋਕ ਲਗਾ ਦਿੱਤੀ ਹੈ। ਦੱਸ ਦਈਏ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਸਜ਼ਾ ਘਟਾਉਣ ਦੀ ਅਪੀਲ ਕੀਤੀ ਸੀ ਜਿਸ ਨੂੰ ਅੱਜ ਹਾਈਕੋਰਟ ਨੇ ਮਨਜ਼ੂਰੀ ਦੇ ਦਿੱਤੀ ਹੈ। ਜਿਕਰਯੋਗ ਹੈ ਕਿ ਅਕਤੂਬਰ ਮਹੀਨੇ ਵਿੱਚ ਹੀ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਰਾਮ ਰਹੀਮ 'ਤੇ 31 ਲੱਖ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਰਾਮ ਰਹੀਮ ਦੇ ਨਾਲ ਚਾਰ ਹੋਰ ਦੋਸ਼ੀਆਂ ਨੂੰ ਵੀ ਸਜ਼ਾ ਸੁਣਾਈ ਗਈ ਸੀ। Ranjit Singh murder case: Dera chief Ram Rahim, 4 others get life imprisonment ਕੁਰੂਕਸ਼ੇਤਰ ਦਾ ਰਹਿਣ ਵਾਲਾ ਰਣਜੀਤ ਸਿੰਘ ਡੇਰਾ ਸੱਚਾ ਸੌਦਾ ਦਾ ਮੈਨੇਜਰ ਸੀ। ਰਣਜੀਤ ਸਿੰਘ ਦੀ 10 ਜੁਲਾਈ 2002 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਦੀ ਜਾਂਚ ਤੋਂ ਅਸੰਤੁਸ਼ਟ ਜਗਸੀਰ ਸਿੰਘ ਪੁੱਤਰ ਰਣਜੀਤ ਸਿੰਘ ਨੇ ਜਨਵਰੀ 2003 ਵਿੱਚ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ। ਸ਼ੁਰੂ ਵਿੱਚ ਇਸ ਮਾਮਲੇ ਵਿੱਚ ਰਾਮ ਰਹੀਮ ਦਾ ਨਾਮ ਨਹੀਂ ਲਿਆ ਗਿਆ ਸੀ। 2003 'ਚ ਸੀਬੀਆਈ ਨੂੰ ਜਾਂਚ ਸੌਂਪਣ ਤੋਂ ਬਾਅਦ 2006 'ਚ ਡਰਾਈਵਰ ਖੱਟਾ ਸਿੰਘ ਦੇ ਬਿਆਨ ਤੋਂ ਬਾਅਦ ਰਾਮ ਰਹੀਮ ਦਾ ਨਾਂ ਇਸ 'ਚ ਆਇਆ ਸੀ। 2007 'ਚ ਅਦਾਲਤ ਨੇ ਦੋਸ਼ੀ 'ਤੇ ਦੋਸ਼ ਤੈਅ ਕੀਤੇ, ਜਿਸ ਤੋਂ ਬਾਅਦ ਅਕਤੂਬਰ 2021 'ਚ ਸਜ਼ਾ ਸੁਣਾਈ ਗਈ। -PTC News


Top News view more...

Latest News view more...