Sat, Apr 27, 2024
Whatsapp

ਇਸ ਦਿਨ ਵਿਆਹ ਦੇ ਬੰਧਨ ‘ਚ ਬੱਝਣਗੇ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ,ਦੇਖੋ ਵਿਆਹ ਦਾ ਕਾਰਡ

Written by  Shanker Badra -- October 23rd 2018 05:01 PM -- Updated: October 23rd 2018 05:07 PM
ਇਸ ਦਿਨ ਵਿਆਹ ਦੇ ਬੰਧਨ ‘ਚ ਬੱਝਣਗੇ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ,ਦੇਖੋ ਵਿਆਹ ਦਾ ਕਾਰਡ

ਇਸ ਦਿਨ ਵਿਆਹ ਦੇ ਬੰਧਨ ‘ਚ ਬੱਝਣਗੇ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ,ਦੇਖੋ ਵਿਆਹ ਦਾ ਕਾਰਡ

ਇਸ ਦਿਨ ਵਿਆਹ ਦੇ ਬੰਧਨ ‘ਚ ਬੱਝਣਗੇ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ,ਦੇਖੋ ਵਿਆਹ ਦਾ ਕਾਰਡ:ਬਾਲੀਵੁੱਡ ਸਿਤਾਰੇ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੇ ਆਖਿਰਕਾਰ ਚੁੱਪੀ ਤੋੜ ਕੇ ਆਪਣੇ ਵਿਆਹ ਦੀ ਤਾਰੀਖ ਦਾ ਐਲਾਨ ਕੀਤਾ ਹੈ।ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ 14 ਨਵੰਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ।ਇਸ ਗੱਲ ਦਾ ਖੁਲਾਸਾ ਦੀਪਿਕਾ ਅਤੇ ਰਣਵੀਰ ਨੇ ਸੋਸ਼ਲ ਮੀਡੀਆ 'ਤੇ ਵਿਆਹ ਦਾ ਕਾਰਡ ਸ਼ੇਅਰ ਕਰਨ ਦੇ ਨਾਲ ਹੀ ਕਰ ਦਿੱਤਾ ਹੈ ਪਰ ਹੁਣ ਤੱਕ ਇਹ ਰਾਜ਼ ਨਹੀਂ ਖੁੱਲ੍ਹਿਆ ਹੈ ਕਿ ਦੋਵਾਂ ਦਾ ਵਿਆਹ ਕਿੱਥੇ ਹੋਵੇਗਾ। ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਦੂਕੋਣ ਦੇ ਵਿਆਹ ਦਾ ਇੰਤਜ਼ਾਰ ਲੰਮੇ ਸਮੇਂ ਤੋਂ ਪ੍ਰਸੰਸਕ ਕਰ ਰਹੇ ਸਨ।ਆਖਰਕਾਰ ਇਹ ਇੰਤਜ਼ਾਰ ਖ਼ਤਮ ਹੋ ਗਿਆ।ਦੋਵਾਂ ਦੇ ਵਿਆਹ ਦੇ ਕਾਰਡ ਛਪ ਗਏ ਹਨ।ਚਿੱਟੇ ਅਤੇ ਗੋਲਡਨ ਰੰਗ ਵਾਲੇ ਵਿਆਹ ਦੇ ਕਾਰਡ ਨੂੰ ਸਾਂਝਾ ਕਰਦੇ ਹੋਏ ਦੀਪਿਕਾ ਨੇ ਪ੍ਰਸੰਸਕਾਂ ਨੂੰ ਹੈਰਾਨ ਕਰ ਦਿੱਤਾ।ਵਿਆਹ ਦੇ ਕਾਰਡਾਂ 'ਚ ਲਿਖਿਆ ਹੈ, 'ਸਾਨੂੰ ਤੁਹਾਨੂੰ ਦੱਸਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਸਾਡੇ ਪਰਵਾਰ ਦੇ ਆਸ਼ਰੀਵਾਦ ਨਾਲ ਸਾਡਾ ਵਿਆਹ 14 ਅਤੇ 15 ਨਵੰਬਰ ਨੂੰ ਤੈਅ ਹੋਇਆ ਹੈ। ਬਹੁਤ ਸਾਰਾ ਪਿਆਰ, ਦੀਪਿਕਾ ਅਤੇ ਰਣਵੀਰ।'

ਵਿਆਹ ਦੇ ਕਾਰਡ 'ਚ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਕਿ ਦੀਪਿਕਾ ਅਤੇ ਰਣਵੀਰ ਦਾ ਵਿਆਹ ਕਿੱਥੇ ਹੋਵੇਗਾ ਹਾਲਾਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਦੋਵੇਂ ਸਟਾਰ ਵਿਦੇਸ਼ 'ਚ ਦੇਸੀ ਅੰਦਾਜ਼ 'ਚ ਵਿਆਹ ਕਰਨਗੇ।ਦੱਸ ਦੇਈਏ ਕਿ ਇਸ ਡਰੀਮ ਵੈਡਿੰਗ 'ਚ ਸਿਰਫ 30 ਮਹਿਮਾਨ ਬੁਲਾਏ ਜਾਣਗੇ,ਜਿਨ੍ਹਾਂ 'ਚ ਸ਼ਾਹਰੁਖ ਖਾਨ, ਨਿਰਦੇਸ਼ਕ ਰੋਹਿਤ ਸ਼ੈੱਟੀ, ਕਰਨ ਜੌਹਰ, ਅਰਜੁਨ ਕਪੂਰ ਸਮੇਤ ਕਈ ਨਾਂ ਸ਼ਾਮਲ ਹਨ। -PTCNews

Top News view more...

Latest News view more...