ਹੋਰ ਖਬਰਾਂ

ਰਾਜਸਥਾਨ : ਬੱਕਰੀ ਚਰਾਉਣ ਗਈ ਨਾਬਾਲਿਗ ਲੜਕੀ ਨੂੰ ਬੰਧਕ ਬਣਾ ਕੇ ਕੀਤਾ ਬਲਾਤਕਾਰ

By Shanker Badra -- August 13, 2021 2:22 pm


ਬਾੜਮੇਰ : ਰਾਜਸਥਾਨ ਵਿੱਚ ਬਲਾਤਕਾਰ ਦੇ ਮਾਮਲੇ ਰੁਕ ਨਹੀਂ ਰਹੇ ਹਨ। ਬਾੜਮੇਰ ਜ਼ਿਲ੍ਹੇ ਵਿੱਚ ਇੱਕ ਦਲਿਤ ਨਾਬਾਲਗ ਲੜਕੀ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਇੱਕ 40 ਸਾਲਾ ਵਿਅਕਤੀ ਪਹਿਲਾਂ ਲੜਕੀ ਨੂੰ ਪਹਾੜਾਂ ਤੇ ਲੈ ਗਿਆ, ਉੱਥੇ ਉਸਨੂੰ ਬੰਧਕ ਬਣਾ ਲਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਦੋਸ਼ੀ ਨੇ ਨਾਬਾਲਗ ਲੜਕੀ ਨੂੰ ਬੇਹੋਸ਼ ਸਮਝ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ।

ਰਾਜਸਥਾਨ : ਬੱਕਰੀ ਚਰਾਉਣ ਗਈ ਨਾਬਾਲਿਗ ਲੜਕੀ ਨੂੰ ਬੰਧਕ ਬਣਾ ਕੇ ਕੀਤਾ ਬਲਾਤਕਾਰ

ਮੁਲਜ਼ਮ ਨੇ ਪੀੜਤਾ ਦੇ ਗਲੇ ਵਿੱਚ ਰੱਸੀ ਪਾ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਦੋਸ਼ੀ ਨੇ ਸੋਚਿਆ ਕਿ ਨਾਬਾਲਗ ਲੜਕੀ ਦੀ ਮੌਤ ਹੋ ਗਈ ਹੈ ਤਾਂ ਉਹ ਭੱਜ ਗਿਆ। ਪੁਲਿਸ ਨੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਫਰਾਰ ਮੁਲਜ਼ਮਾਂ ਦੀ ਭਾਲ ਵਿੱਚ ਰੁੱਝੀ ਹੋਈ ਹੈ। ਮਹਿਲਾ ਸੈੱਲ ਦੀ ਡਿਪਟੀ ਸੁਪਰਡੈਂਟ ਸੀਮਾ ਚੋਪੜਾ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

ਰਾਜਸਥਾਨ : ਬੱਕਰੀ ਚਰਾਉਣ ਗਈ ਨਾਬਾਲਿਗ ਲੜਕੀ ਨੂੰ ਬੰਧਕ ਬਣਾ ਕੇ ਕੀਤਾ ਬਲਾਤਕਾਰ

ਉਨ੍ਹਾਂ ਕਿਹਾ, 'ਨਾਬਾਲਗ ਪੀੜਤਾ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਪਿਤਾ ਦੀ ਰਿਪੋਰਟ ਅਨੁਸਾਰ ਨਾਬਾਲਗ ਬੱਕਰੀ ਚਰਾਉਣ ਗਈ ਸੀ। ਇਸ ਦੌਰਾਨ 40 ਸਾਲਾ ਭੋਪਾਲ ਸਿੰਘ ਨੇ ਉਸ ਨੂੰ ਬੰਧਕ ਬਣਾ ਲਿਆ ਅਤੇ ਪਹਾੜਾਂ 'ਤੇ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ। ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ ਅਤੇ ਪੀੜਤ ਦਾ ਮੈਡੀਕਲ ਟੈਸਟ ਕਰਵਾਇਆ ਹੈ। ਮਾਪਿਆਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ।

ਰਾਜਸਥਾਨ : ਬੱਕਰੀ ਚਰਾਉਣ ਗਈ ਨਾਬਾਲਿਗ ਲੜਕੀ ਨੂੰ ਬੰਧਕ ਬਣਾ ਕੇ ਕੀਤਾ ਬਲਾਤਕਾਰ

ਪੀੜਤ ਨੇ ਘਟਨਾ ਬਾਰੇ ਦੱਸਿਆ ਕਿ ਉਹ ਆਮ ਵਾਂਗ ਬੱਕਰੀ ਚਰਾਉਣ ਗਈ ਸੀ। ਇਸ ਦੌਰਾਨ ਮੁਲਜ਼ਮ ਨੇ ਜ਼ਬਰਦਸਤੀ ਉਸ ਨੂੰ ਬੰਧਕ ਬਣਾ ਲਿਆ। ਇਸ ਦੌਰਾਨ ਪੀੜਤਾ ਵਿਰੋਧ ਕਰਦੀ ਰਹੀ। ਦੋਸ਼ੀ ਨੇ ਪੀੜਤਾ ਨਾਲ ਬਲਾਤਕਾਰ ਕੀਤਾ, ਫਿਰ ਉਸਨੂੰ ਛੱਡ ਕੇ ਭੱਜ ਗਿਆ। ਜਦੋਂ ਨਾਬਾਲਗ ਲੜਕੀ ਕਾਫੀ ਦੇਰ ਬਾਅਦ ਵੀ ਘਰ ਨਹੀਂ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ।

ਰਾਜਸਥਾਨ : ਬੱਕਰੀ ਚਰਾਉਣ ਗਈ ਨਾਬਾਲਿਗ ਲੜਕੀ ਨੂੰ ਬੰਧਕ ਬਣਾ ਕੇ ਕੀਤਾ ਬਲਾਤਕਾਰ

ਜਦੋਂ ਪੀੜਤ ਲੜਕੀ ਨਹੀਂ ਮਿਲੀ ਤਾਂ ਪਹਾੜਾਂ ਵਿੱਚ ਵੇਖਿਆ ਉਹ ਬੇਹੋਸ਼ ਪਈ ਸੀ। ਪੀੜਤ ਲੜਕੀ ਨੇ ਆਪਣੇ ਪਿਤਾ ਨੂੰ ਸਾਰੀ ਹੱਡਬੀਤੀ ਦੱਸੀ ਅਤੇ ਪਿਤਾ ਨੇ ਇਸ ਮਾਮਲੇ ਵਿੱਚ ਮਹਿਲਾ ਥਾਣੇ ਵਿੱਚ ਕੇਸ ਦਰਜ ਕਰਵਾਇਆ। ਮੁਲਜ਼ਮ ਨੇ ਪੀੜਤਾ ਦੇ ਗਲੇ ਵਿੱਚ ਫਾਹਾ ਪਾ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਇਸ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਪੁਲਿਸ ਸੁਪਰਡੈਂਟ ਆਨੰਦ ਸ਼ਰਮਾ ਨੇ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ।
-PTCNews

  • Share