Fri, Apr 26, 2024
Whatsapp

ਹੋਟਲ ਦੇ ਕਮਰੇ 'ਚੋਂ ਪੱਖੇ ਨਾਲ ਲਟਕਦੀ ਮਿਲੀ RBI ਮੈਨੇਜਰ ਦੀ ਲਾਸ਼ , ਜਾਂਚ 'ਚ ਜੁਟੀ ਪੁਲਿਸ

Written by  Shanker Badra -- October 26th 2019 12:58 PM
ਹੋਟਲ ਦੇ ਕਮਰੇ 'ਚੋਂ ਪੱਖੇ ਨਾਲ ਲਟਕਦੀ ਮਿਲੀ RBI ਮੈਨੇਜਰ ਦੀ ਲਾਸ਼ , ਜਾਂਚ 'ਚ ਜੁਟੀ ਪੁਲਿਸ

ਹੋਟਲ ਦੇ ਕਮਰੇ 'ਚੋਂ ਪੱਖੇ ਨਾਲ ਲਟਕਦੀ ਮਿਲੀ RBI ਮੈਨੇਜਰ ਦੀ ਲਾਸ਼ , ਜਾਂਚ 'ਚ ਜੁਟੀ ਪੁਲਿਸ

ਹੋਟਲ ਦੇ ਕਮਰੇ 'ਚੋਂ ਪੱਖੇ ਨਾਲ ਲਟਕਦੀ ਮਿਲੀ RBI ਮੈਨੇਜਰ ਦੀ ਲਾਸ਼ , ਜਾਂਚ 'ਚ ਜੁਟੀ ਪੁਲਿਸ:ਨਵੀਂ ਦਿੱਲੀ : ਓਡੀਸ਼ਾ ਦੇ ਜਾਜਪੁਰ ਜ਼ਿਲੇ 'ਚ ਸਥਿਤ ਇੱਕ ਹੋਟਲ ਦੇ ਕਮਰੇ 'ਚੋਂ ਭਾਰਤੀ ਰਿਜ਼ਰਵ ਬੈਂਕ ਦੇ ਜਨਰਲ ਮੈਨੇਜਰ ਦੀ ਲਾਸ਼ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਆਸ਼ੀਸ਼ ਰੰਜਨ ਸਾਮਲ ਵਜੋਂ ਹੋਈ ਹੈ ,ਜੋ ਗੁਵਾਹਾਟੀ 'ਚ ਕਾਰਜਕਰਤਾ ਸਨ। [caption id="attachment_353609" align="aligncenter" width="300"]RBI Officer Commits Suicide In Odisha Hotel ਹੋਟਲ ਦੇ ਕਮਰੇ 'ਚੋਂ ਪੱਖੇ ਨਾਲ ਲਟਕਦੀ ਮਿਲੀ RBI ਮੈਨੇਜਰ ਦੀ ਲਾਸ਼ , ਜਾਂਚ 'ਚ ਜੁਟੀ ਪੁਲਿਸ[/caption] ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਡਿਊਟੀ ਤਾਂ ਅੱਜ ਕੱਲ੍ਹ ਗੁਹਾਟੀ (ਆਸਾਮ) ’ਚ ਸੀ ਪਰ ਇਸ ਵੇਲੇ ਉਹ ਜੱਜਪੁਰ ਲਾਗਲੇ ਆਪਣੇ ਜੱਦੀ ਪਿੰਡ ਨਰਹਰੀਪੁਰ ਆਏ ਹੋਏ ਸਨ। ਇੱਥੇ ਉਹ ਆਪਣੇ ਪਰਿਵਾਰਕ ਮੈਂਬਰਾਂ ਤੇ ਹੋਰਲੋਕਾਂ ਨੂੰ ਮਿਲਣ ਆਏ ਸਨ। [caption id="attachment_353607" align="aligncenter" width="300"]RBI Officer Commits Suicide In Odisha Hotel ਹੋਟਲ ਦੇ ਕਮਰੇ 'ਚੋਂ ਪੱਖੇ ਨਾਲ ਲਟਕਦੀ ਮਿਲੀ RBI ਮੈਨੇਜਰ ਦੀ ਲਾਸ਼ , ਜਾਂਚ 'ਚ ਜੁਟੀ ਪੁਲਿਸ[/caption] ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਆਰ.ਬੀ.ਆਈ. ਦੀ ਗੁਵਾਹਾਟੀ ਬ੍ਰਾਂਚ ਦੇ ਜਨਰਲ ਮੈਨੇਜਰ ਦੇ ਰੂਪ 'ਚ ਕਾਰਜਕਰਤਾ ਆਸ਼ੀਸ਼ ਰੰਜਨ ਸਾਮਲ ਦੀ ਲਾਸ਼ ਹੋਟਲ ਦੇ ਕਮਰੇ 'ਚ ਛੱਤ ਦੇ ਪੱਖੇ ਨਾਲ ਲਟਕੀ ਹੋਈ ਮਿਲੀ ਹੈ। ਉਹ ਆਪਣੀ ਪਤਨੀ ਨੂੰ ਮਿਲਣ ਭੁਵਨੇਸ਼ਨਵਰ ਗਏ ਜਿਥੇ ਉਨ੍ਹਾਂ ਦੀ ਪਤਨੀ ਇਕ ਨਿੱਜੀ ਹਸਤਪਾਲ 'ਚ ਡਾਕਟਰ ਹੈ। ਉਨ੍ਹਾਂ ਦਾ ਬੇਟਾ 12ਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਸ਼ਹਿਰ 'ਚ ਆਪਣੀ ਮਾਂ ਦੇ ਨਾਲ ਰਹਿੰਦਾ ਹੈ। [caption id="attachment_353610" align="aligncenter" width="300"]RBI Officer Commits Suicide In Odisha Hotel ਹੋਟਲ ਦੇ ਕਮਰੇ 'ਚੋਂ ਪੱਖੇ ਨਾਲ ਲਟਕਦੀ ਮਿਲੀ RBI ਮੈਨੇਜਰ ਦੀ ਲਾਸ਼ , ਜਾਂਚ 'ਚ ਜੁਟੀ ਪੁਲਿਸ[/caption] ਬਾਰਾਚਾਨਾ ਥਾਣੇ ਦੇ ਇੰਚਾਰਜ ਇੰਸਪੈਕਟਰ ਦੀਪਕ ਜੇਨਾ ਨੇ ਕਿਹਾ ਕਿ ਆਸ਼ੀਸ਼ ਰੰਜਨਦੀ ਮੌਤ ਪਿੱਛੇ ਅਸਲ ਕਾਰਨ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਹਾਲੇ ਇਹੋ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਕਿਸੇ ਪਰਿਵਾਰਕ ਝਗੜੇ ਕਾਰਨ ਉਨ੍ਹਾਂ ਨੇ ਅਜਿਹਾ ਕਦਮ ਚੁੱਕਿਆ ਹੈ। -PTCNews


Top News view more...

Latest News view more...