Sat, Apr 27, 2024
Whatsapp

ਕੈਪਟਨ ਦਾ ਵੱਡਾ ਬਿਆਨ , ਨਵਜੋਤ ਸਿੱਧੂ ਨੂੰ ਕਿਸੇ ਵੀ ਹਾਲਤ 'ਚ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨ ਦਿਆਂਗਾ

Written by  Shanker Badra -- September 22nd 2021 07:59 PM
ਕੈਪਟਨ ਦਾ ਵੱਡਾ ਬਿਆਨ , ਨਵਜੋਤ ਸਿੱਧੂ ਨੂੰ ਕਿਸੇ ਵੀ ਹਾਲਤ 'ਚ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨ ਦਿਆਂਗਾ

ਕੈਪਟਨ ਦਾ ਵੱਡਾ ਬਿਆਨ , ਨਵਜੋਤ ਸਿੱਧੂ ਨੂੰ ਕਿਸੇ ਵੀ ਹਾਲਤ 'ਚ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨ ਦਿਆਂਗਾ

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਤੇਵਰ ਨਵਜੋਤ ਸਿੱਧੂ ਖਿਲਾਫ਼ ਤਿੱਖੇ ਹੁੰਦੇ ਨਜ਼ਰ ਆ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਾਂਗਰਸ ਲੀਡਰਸ਼ਿਪ ਦੇ ਕਰੀਬੀ ਕੇਸੀ ਵੇਣੂਗੋਪਾਲ, ਅਜੇ ਮਾਕਨ ਅਤੇ ਰਣਦੀਪ ਸੁਰਜੇਵਾਲਾ ਨੂੰ ਵੀ ਨਿਸ਼ਾਨਾ ਬਣਾਇਆ ਹੈ। [caption id="attachment_535862" align="aligncenter" width="300"] ਕੈਪਟਨ ਦਾ ਵੱਡਾ ਬਿਆਨ , ਨਵਜੋਤ ਸਿੱਧੂ ਨੂੰ ਕਿਸੇ ਵੀ ਹਾਲਤ 'ਚ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨ ਦਿਆਂਗਾ[/caption] ਕੈਪਟਨ ਨੇ ਐਲਾਨ ਕੀਤਾ ਹੈ ਕਿ ਉਹ ਨਵਜੋਤ ਸਿੱਧੂ ਨੂੰ ਕਿਸੇ ਵੀ ਹਾਲਤ 'ਚ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨ ਦੇਣਗੇ। ਉਨ੍ਹਾਂ ਕਿਹਾ ਕਿ ਉਹ ਅਜਿਹੇ ਖਤਰਨਾਕ (ਸਿੱਧੂ) ਵਿਅਕਤੀ ਤੋਂ ਦੇਸ਼ ਨੂੰ ਬਚਾਉਣ ਲਈ ਹਰ ਲੜਾਈ ਲੜਨਗੇ ਤੇ ਇਸ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ। ਕੈਪਟਨ ਨੇ ਅੱਗੇ ਕਿਹਾ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਸਿੱਧੂ ਨੂੰ ਹਰਾਉਣ ਲਈ ਇੱਕ ਮਜ਼ਬੂਤ ​​ਉਮੀਦਵਾਰ ਮੈਦਾਨ ਵਿੱਚ ਉਤਾਰਾਂਗਾ।

ਕੈਪਟਨ ਨੇ ਅੱਗੇ ਕਿਹਾ ਕਿ ਜੇ ਨਵਜੋਤ ਸਿੱਧੂ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਮੁੱਖ ਮੰਤਰੀ ਦਾ ਚਿਹਰਾ ਹਨ ਤਾਂ ਕਾਂਗਰਸ ਦੋਹਰੇ ਅੰਕਾਂ ਵਿੱਚ ਵੀ ਪਹੁੰਚ ਜਾਵੇ ਤਾਂ ਇਹ ਵੱਡੀ ਗੱਲ ਹੋਵੇਗੀ। ਸਾਬਕਾ ਮੁੱਖ ਮੰਤਰੀ ਨੇ ਮੀਡੀਆ ਇੰਟਰਵਿਊ ਦੀ ਲੜੀ ਵਿੱਚ ਕਿਹਾ ਸੀ ਕਿ ਸਿੱਧੂ ਸੂਬੇ ਲਈ ਖ਼ਤਰਨਾਕ ਵਿਅਕਤੀ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰੇਤ ਮਾਫ਼ੀਆ ਅਤੇ ਬਾਕੀ ਮਾਫ਼ੀਆ ਹੁਣ ਸਿੱਧੂ ਐਂਡ ਕੰਪਨੀ ਦੇ ਨੇੜੇ ਹੈ। [caption id="attachment_535860" align="aligncenter" width="300"] ਕੈਪਟਨ ਦਾ ਵੱਡਾ ਬਿਆਨ , ਨਵਜੋਤ ਸਿੱਧੂ ਨੂੰ ਕਿਸੇ ਵੀ ਹਾਲਤ 'ਚ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨ ਦਿਆਂਗਾ[/caption] ਕੈਪਟਨ ਨੇ ਕਿਹਾ, ਮੈਂ ਜਿੱਤ ਤੋਂ ਬਾਅਦ ਰਾਜਨੀਤੀ ਛੱਡਣ ਲਈ ਤਿਆਰ ਸੀ ਪਰ ਹਾਰ ਤੋਂ ਬਾਅਦ ਕਦੇ ਨਹੀਂ। ਕੈਪਟਨ ਨੇ ਖੁਲਾਸਾ ਕੀਤਾ ਕਿ ਤਿੰਨ ਹਫ਼ਤੇ ਪਹਿਲਾਂ ਹੀ ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਆਪਣਾ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੇ ਉਸਨੂੰ ਜਾਰੀ ਰੱਖਣ ਲਈ ਕਿਹਾ ਸੀ। ਜੇ ਉਨ੍ਹਾਂ ਨੇ ਮੈਨੂੰ ਫੋਨ ਕੀਤਾ ਹੁੰਦਾ ਅਤੇ ਮੈਨੂੰ ਅਹੁਦਾ ਛੱਡਣ ਲਈ ਕਿਹਾ ਹੁੰਦਾ, ਤਾਂ ਮੈਂ ਅਸਤੀਫਾ ਦੇ ਦਿੰਦਾ।" ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਮੇਰੇ ਬੱਚਿਆਂ ਵਰਗੇ ਹਨ। ਉਨ੍ਹਾਂ ਦੇ ਸਲਾਹਕਾਰ ਉਨ੍ਹਾਂ ਨੂੰ ਸਪੱਸ਼ਟ ਤੌਰ 'ਤੇ ਗੁੰਮਰਾਹ ਕਰ ਰਹੇ ਹਨ। ਕੈਪਟਨ ਨੇ ਅੱਗੇ ਕਿਹਾ, 'ਕੇਸੀ ਵੇਣੂਗੋਪਾਲ, ਅਜੇ ਮਾਕਨ ਅਤੇ ਰਣਦੀਪ ਸੁਰਜੇਵਾਲਾ ਕਿਵੇਂ ਫੈਸਲਾ ਕਰ ਸਕਦੇ ਹਨ ਕਿ ਕਿਹੜਾ ਮੰਤਰਾਲਾ ਕਿਸ ਲਈ ਸਹੀ ਹੋਵੇਗਾ। ਜਦੋਂ ਮੈਂ ਸੀਐਮ ਸੀ ਤਾਂ ਮੈਂ ਆਪਣੇ ਮੰਤਰੀਆਂ ਨੂੰ ਉਨ੍ਹਾਂ ਦੀ ਜਾਤੀ ਦੇ ਅਧਾਰ 'ਤੇ ਨਹੀਂ ਬਲਕਿ ਉਨ੍ਹਾਂ ਦੀ ਪ੍ਰਭਾਵਸ਼ੀਲਤਾ ਦੇ ਅਧਾਰ 'ਤੇ ਨਿਯੁਕਤ ਕੀਤਾ। ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਕਾਂਗਰਸ ਪਾਰਟੀ ਨੇ ਬੀਤੇ ਸ਼ੁੱਕਰਵਾਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਲੈ ਲਿਆ ਸੀ। ਉਨ੍ਹਾਂ ਖ਼ਿਲਾਫ਼ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕਈ ਮੰਤਰੀ ਚੋਣ ਮਨੋਰਥ ਪੱਤਰ ਮੁਤਾਬਕ ਵਾਅਦੇ ਪੂਰੇ ਨਾ ਕਰਨ ਦੇ ਇਲਜ਼ਾਮ ਲਾ ਰਹੇ ਸਨ। ਪਿਛਲੇ 2 ਮਹੀਨੇ ਦੌਰਾਨ ਉਨ੍ਹਾਂ ਨੂੰ 2 ਵਾਰ ਦਿੱਲੀ ਤਬਲ ਕੀਤਾ ਗਿਆ ਅਤੇ ਹੁਣ ਉਨ੍ਹਾਂ ਦੀ ਮਰਜ਼ੀ ਤੋਂ ਬਗੈਰ ਵਿਧਾਇਕ ਦਲ ਦੀ ਬੈਠਕ ਬੁਲਾ ਲਈ ਸੀ। [caption id="attachment_535861" align="aligncenter" width="275"] ਕੈਪਟਨ ਦਾ ਵੱਡਾ ਬਿਆਨ , ਨਵਜੋਤ ਸਿੱਧੂ ਨੂੰ ਕਿਸੇ ਵੀ ਹਾਲਤ 'ਚ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨ ਦਿਆਂਗਾ[/caption] ਜਿਸ ਬੈਠਕ ਦੌਰਾਨ ਨਵਾਂ ਮੁੱਖ ਮੰਤਰੀ ਬਣਾਉਣ ਦੇ ਅਧਿਕਾਰ ਸੋਨੀਆਂ ਗਾਂਧੀ ਨੂੰ ਦਿੱਤੇ ਗਏ ਅਤੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਗਿਆ ਹੈ ਅਤੇ ਉਹ ਆਪਣੇ ਸਾਥੀਆਂ ਦੀ ਸਲਾਹ ਨਾਲ ਅਗਲੀ ਰਣਨੀਤੀ ਘੜਨਗੇ। ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਤੋਂ ਅੱਜ ਇੱਕੋ ਸਮੇਂ ਕਈ ਟਵੀਟ ਕਰਵਾ ਕੇ ਕੈਪਟਨ ਨੇ ਅਗਲੀ ਰਣਨੀਤੀ ਤੇ ਸੰਕੇਤ ਦੇ ਦਿੱਤੇ । -PTCNews

Top News view more...

Latest News view more...