ਕੀ ਤੁਸੀਂ ਕਦੀ ਦੇਖਿਆ ਹੈ ਕੈਨੇਡਾ ‘ਚ ਘੁੰਮਦਾ ਬੈਟਮੈਨ? ਜਾਣੋ, ਕੀ ਹੈ ਇਸਦਾ ਅਸਲੀ ਸੱਚ (ਵੀਡੀਓ)

Reality of Brampton Batman Canada

Reality of Brampton Batman Canada: ਕੀ ਤੁਸੀਂ ਕਦੀ ਦੇਖਿਆ ਹੈ ਕੈਨੇਡਾ ‘ਚ ਘੁੰਮਦਾ ਬੈਟਮੈਨ? ਜਾਣੋ, ਕੀ ਹੈ ਇਸਦਾ ਅਸਲੀ ਸੱਚ (ਵੀਡੀਓ)

ਜੇਕਰ ਤੁਸੀਂ ਕਦੀ ਬਰੈਂਪਟਨ, ਕੈਨੇਡਾ ‘ਚ ਬੈਟਮੈਨ ਘੁੰਮਦਾ ਦੇਖਿਆ ਹੈ ਅਤੇ ਸੋਚਿਆ ਹੈ ਕਿ ਬੈਟਮੈਨ ਬਣੇ ਇਸ ਵਿਅਕਤੀ ਦੀ ਅਸਲ ਹਕੀਕਤ ਕੀ ਹੈ ਤਾਂ ਆਓ ਅੱਜ ਅਸੀਂ ਤੁਹਾਨੂੰ ਸੱਚਾਈ ਤੋਂ ਰੁਬਰੂ ਕਰਵਾਉਂਦੇ ਹਾਂ।

ਇਹ ਬੈਟਮੈਨ, ਜਿਸਦਾ ਅਸਲੀ ਨਾਮ ਸਟੀਫਨ ਲਾਰੰਸ ਹੈ, ਆਪਣੀ ਉਮਰ ਦੇ 40 ਦੇ ਦਹਾਕੇ ਵਿਚ ਪਹੁੰਚ ਚੁੱਕਿਆ ਹੈ ਅਤੇ ਇੱਥੇ ੧੮ ਸਾਲ ਤੋਂ ਰਹਿ ਰਿਹਾ ਹੈ।

ਸਟੀਫਨ ਨੇ 14 ਸਾਲਾਂ ਤਕ ਵੈਸਟਕ੍ਰੀਕ ਬੁਲੇਵਰਡ ‘ਤੇ ਕੋਕਾ-ਕੋਲਾ ਪਲਾਂਟ ਦੇ ਇਕ ਕਰਮਚਾਰੀ ਦੇ ਰੂਪ ਵਿਚ ਕੰਮ ਕੀਤਾ ਹੈ। ਪਰ ਇਸ ਵੱਲੋਂ ਬੈਟਮੈਨ ਦੀ ਵੇਸ਼ਭੂਸ਼ਾ ਅਖਤਿਆਰ ਕਰਨ ਤੋਂ ਬਾਅਦ ਤੋਂ ਹੀ ਕਮਿਊਨਿਟੀ ਵਿਚ ਇਸਦੇ ਬਾਰੇ ਚਰਚਾ ਅਤੇ ਦਿਲਚਸਪੀ ਵੱਧ ਗਈ ਸੀ।

Reality of Brampton Batman Canada: 2014 ਤੋਂ ਹਰ ਰਾਤ, ਬਰੈਂਪਟਨ ਬੈਟਮੈਨ ਸਵੇਰੇ 11 ਵਜੇ ਤੋਂ  3ਵਜੇ ਤੱਕ, ਬਿਨਾਂ ਕਿਸੇ ਅਪਵਾਦ ਦੇ ਅਤੇ ਸਾਲ ਦੇ ਮੌਸਮ ਜਾਂ ਸਮੇਂ ਦੀ ਪਰਵਾਹ ਕੀਤੇ ਸੜਕਾਂ ਤੇ ਘੁੰਮਦਾ ਹੈ।

ਉਸਦੀ ਵੇਸ਼ਭੂਸ਼ਾ ਵੀ ਬੈਟਮੈਨ ਦੀ ਨਵੀਂ ਵੇਸ਼ਭੂਸ਼ਾ ਵਾਂਗ ਹੈ ਜੋ ਕਿ *ਤਾਪਮਾਨ ਨਿਯੰਤ੍ਰਿਤ* ਹੈ ਅਤੇ ਉਸਦੇ ਇੱਕ ਹੱਥ ਵਿਚ ਲਾਈਟ ਅਤੇ ਦੂਸਰੇ ਹੱਥ ‘ਤੇ ਜੇਬ ਬਣੀ ਹੋਈ ਹੈ, ਜਿਸ ਵਿੱਚ ਬੈਟ ਫੋਨ ਹੈ।

ਉਸ ਕੋਲ ਲਾਈਸੈਂਸ ਪਲੇਟ ਨਾਲ ਬੈਟਮੋਬਾਇਲ ਵੀ ਹੈ। ਇਹ ਉਸ ਦੇ ਡ੍ਰਾਈਵਵੇਅ ਵਿੱਚ ਖੜੀ ਹੈ ਪਰ ਉਹ ਅਕਸਰ ਇਸਨੂੰ ਕਦੀ ਕਦਾਈ ਯਾਤਰਾ ਕਰਨ ਲਈ ਵਰਤਦਾ ਹੈ, ਂ ਕਿਉਂਕਿ ਉਸਨੂੰ ਅਤੇ ਉਸਦੀ ਕਾਰ ਦੇਖਣ ਨੂੰ ਲੈ ਕੇ ਲੋਕ ਕਾਫੀ ਉਤਸੁਕ ਰਹਿੰਦੇ ਹਨ।

—PTC News