ਦਿੱਲੀ 'ਚ ਅੱਜ ਹੋ ਸਕਦੀ ਰਿਕਾਰਡ ਤੋੜ ਬਾਰਸ਼, ਅਲਰਟ ਜਾਰੀ

By Riya Bawa - September 02, 2021 9:09 am

ਨਵੀਂ ਦਿੱਲੀ: ਦਿੱਲੀ-ਐਨਸੀਆਰ ਵਿੱਚ ਇੱਕ ਵਾਰ ਫਿਰ ਮੀਂਹ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਰਾਸ਼ਟਰੀ ਰਾਜਧਾਨੀ ਵਿੱਚ ਲਗਾਤਾਰ ਮੀਂਹ ਦਾ ਅੱਜ ਤੀਜਾ ਦਿਨ ਹੈ। ਕੱਲ੍ਹ ਬਾਰਸਾਤ ਨੇ 19 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਸੀ। ਕਈ ਸਾਲਾਂ ਬਾਅਦ, ਇੱਕ ਦਿਨ ਵਿੱਚ ਸਭ ਤੋਂ ਵੱਧ ਬਾਰਿਸ਼ ਦਾ ਰਿਕਾਰਡ ਬਣਾਇਆ ਗਿਆ। ਭਾਰੀ ਮੀਂਹ ਦੇ ਕਾਰਨ, ਦਿੱਲੀ ਅਤੇ ਇਸ ਦੇ ਨੇੜਲੇ ਖੇਤਰ ਸਵੇਰ ਤੋਂ ਹੀ ਪਾਣੀ ਨਾਲ ਭਰੇ ਹੋਏ ਸਨ ਅਤੇ ਰਾਜਧਾਨੀ ਵੀ ਦਿਨ ਭਰ ਟ੍ਰੈਫਿਕ ਜਾਮ ਰਿਹਾ।

ਮੌਸਮ ਵਿਭਾਗ ਨੇ ਦਿੱਲੀ 'ਚ ਅੱਜ ਲਈ ਵੀ ਬਾਰਸ਼ ਤੇ ਥੰਡਰਸਟ੍ਰੋਮ ਦੀ ਸੰਭਾਵਨਾ ਜਤਾਈ ਹੈ। ਅੱਜ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਦਿੱਲੀ-ਐਨਸੀਆਰ ਸਮੇਤ ਪੂਰੇ ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ ਅਗਲੇ ਦੋ ਦਿਨਾਂ ਤਕ ਬਾਰਸ਼ ਹੁੰਦੀ ਰਹੇਗੀ। ਮੌਸਮ ਵਿਭਾਗ ਦੇ ਮੁਤਾਬਕ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ 'ਚ ਭਾਰੀ ਬਾਰਸ਼ ਹੋ ਸਕਦੀ ਹੈ। ਸਕਾਈਮੈੱਟ ਦੇ ਮੁਤਾਬਕ ਬੁੱਧਵਾਰ ਸਵੇਰ ਤੋਂ ਦਿੱਲੀ 'ਚ 77 ਮਿਮੀ ਬਾਰਸ਼ ਹੋਈ ਹੈ।

19

ਸਾਲ 'ਚ ਸਤੰਬਰ ਦੇ ਮਹੀਨੇ 'ਚ 24 ਘੰਟਿਆਂ ਦੌਰਾਨ ਏਨੀ ਬਾਰਸ਼ ਹੋਈ ਹੈ। ਫਿਲਹਾਲ ਹਵਾਵਾਂ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਨਮੀ ਵਧਾ ਰਹੀਆਂ ਹਨ, ਇਸ ਲਈ ਇਹ ਬਾਰਸ਼ ਹੋ ਰਹੀ ਹੈ। ਤਿੰਨ ਤੋਂ ਪੰਜ ਸਤੰਬਰ ਤਕ ਮੌਸਮ ਖੁਸ਼ਕ ਰਹੇਗਾ ਤੇ 6 ਸਤੰਬਰ ਤੋਂ ਇਕ ਵਾਰ ਫਿਰ ਬਾਰਸ਼ ਸ਼ੁਰੂ ਹੋ ਸਕਦੀ ਹੈ। ਜੋ 10 ਸਤੰਬਰ ਤਕ ਰੁਕ ਰੁਕ ਕੇ ਹੁੰਦੀ ਰਹੇਗੀ। ਗੌਰਤਲਬ ਹੈ ਕਿ ਪੂਰੇ ਸਾਲ ਦੌਰਾਨ 100 ਫ਼ੀਸਦੀ ਮੀਂਹ ਵਿੱਚੋਂ 70 ਫ਼ੀਸਦੀ ਮੀਂਹ ਨੂੰ ਮਾਨਸੂਨੀ ਸੀਜ਼ਨ ਮੰਨਿਆ ਜਾਂਦਾ ਹੈ, ਜਦਕਿ ਬਾਕੀ ਮੀਂਹ ਵੈਦਰ ਸਿਸਟਮ ਮਤਲਬ ਪੱਛਮੀ ਗੜਬੜੀ ਕਾਰਨ ਪੈਂਦਾ ਹੈ।

-PTC News

adv-img
adv-img